Thu, Nov 14, 2024
Whatsapp

ਪੁਰਾਤਨ ਖੂਹ ਦੀ ਸੰਭਾਲ ਸਬੰਧੀ ਸੇਵਾ ਹੋਈ ਆਰੰਭ : ਬਾਬਾ ਅਮਰੀਕ ਸਿੰਘ

Reported by:  PTC News Desk  Edited by:  Ravinder Singh -- June 14th 2022 05:04 PM
ਪੁਰਾਤਨ ਖੂਹ ਦੀ ਸੰਭਾਲ ਸਬੰਧੀ ਸੇਵਾ ਹੋਈ ਆਰੰਭ : ਬਾਬਾ ਅਮਰੀਕ ਸਿੰਘ

ਪੁਰਾਤਨ ਖੂਹ ਦੀ ਸੰਭਾਲ ਸਬੰਧੀ ਸੇਵਾ ਹੋਈ ਆਰੰਭ : ਬਾਬਾ ਅਮਰੀਕ ਸਿੰਘ

ਅੰਮ੍ਰਿਤਸਰ : ਗੁਰੂ ਅਮਰਦਾਸ ਦਾਸ ਜੀ ਦੇ ਨਗਰ ਬਾਸਰਕੇ ਗਿੱਲਾਂ ਵਿਖੇ ਹਵੇਲੀ ਗੁਰੂ ਅਮਰਦਾਸ (ਜਨਮ ਸਥਾਨ ਭਾਈ ਗੁਰਦਾਸ ਜੀ) ਵਿਖੇ ਪੁਰਾਤਨ ਖੂਹ ਦੀ ਸੇਵਾ ਸੰਭਾਲ ਦਾ ਅਰੰਭ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਅਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਹਾਜ਼ਰ ਸ਼ਖ਼ਸੀਅਤਾਂ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਪੁਰਾਤਨ ਖੂਹ ਦੀ ਸੰਭਾਲ ਸਬੰਧੀ ਸੇਵਾ ਹੋਈ ਆਰੰਭ : ਬਾਬਾ ਅਮਰੀਕ ਸਿੰਘਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਦੱਸਿਆ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਪੁਰਾਤਨ ਘਰ ਵਿਖੇ ਸਥਿਤ ਖੂਹ ਦੀ ਸੰਭਾਲ ਸਬੰਧੀ ਸੇਵਾ ਆਰੰਭ ਹੋਈ ਹੈ। ਇਸ ਇਤਿਹਾਸਕ ਤੇ ਪੁਰਾਤਨ ਸਥਾਨ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਧਾਰਮਿਕ ਅਸਥਾਨ ਦੀ ਪੁਰਾਤਨ ਦਿਖ ਨੂੰ ਮੁੜ ਬਰਕਰਾਰ ਰੱਖਿਆ ਜਾਵੇਗਾ। ਪੁਰਾਤਨ ਖੂਹ ਦੀ ਸੰਭਾਲ ਸਬੰਧੀ ਸੇਵਾ ਹੋਈ ਆਰੰਭ : ਬਾਬਾ ਅਮਰੀਕ ਸਿੰਘਇਹ ਕਾਰ ਸੇਵਾ ਆਰੰਭ ਹੋ ਗਈ ਅਤੇ ਜਲਦ ਹੀ ਇਸ ਸੇਵਾ ਨੂੰ ਨਪੇਰੇ ਚਾੜ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਇਸ ਮੌਕੇ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਸੁਬੇਗ ਸਿੰਘ, ਬਾਬਾ ਆਸਾਂ ਰਾਣੀ ਸਾਬਕਾ ਸਰਪੰਚ, ਦਲਬੀਰ ਸਿੰਘ ਸਾਬਕਾ ਸਰਪੰਚ, ਗੁਰਦਿਆਲ ਸਿੰਘ ਪ੍ਰਧਾਨ, ਅਜਮੇਰ ਆਰਟਿਸਟ, ਪ੍ਰਿੰਸੀਪਲ ਰਣਜੀਤ ਸਿੰਘ ਬਾਸਰਕੇ, ਅਸ਼ੋਕ ਸ਼ਰਮਾ,ਹੀਰਾ ਸਿੰਘ ਖੂਹੀ ਵਾਲਾ, ਮੇਹਰ ਸਿੰਘ ਅਮਰੀਕ ਸਿੰਘ ਕਾਰ ਸੇਵਾ ਵਾਲੇ, ਮਗਵਿੰਦਰ ਸਿੰਘ ਖਾਪੜਖੇੜੀ, ਰਜਿੰਦਰ ਆੜ੍ਹਤੀ, ਗਿਆਨੀ ਭੁਪਿੰਦਰ ਸਿੰਘ, ਦਵਿੰਦਰ ਸਿੰਘ ਹੁੰਦਲ ਹਾਜ਼ਰ ਸਨ। ਇਸ ਮੌਕੇ ਮਲਕੀਅਤ ਸਿੰਘ ਮੁੱਖ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ, ਬਾਬਾ ਬਲਦੇਵ ਸਿੰਘ ਪਟਿਆਲਾ, ਸੁਬੇਗ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਸੰਨ੍ਹ ਸਾਹਿਬ, ਇੰਦਰਜੀਤ ਸਿੰਘ ਬਾਸਰਕੇ, ਬਾਬਾ ਜੋਗਿੰਦਰ ਸਿੰਘ ਬਾਬਾ ਕੁਨਣ ਸਿੰਘ ਵੀ ਹਾਜ਼ਰ ਸਨ। ਇਹ ਵੀ ਪੜ੍ਹੋ : ਝੋਨੇ ਦੀ ਲੁਆਈ ਸ਼ੁਰੂ, ਬਿਜਲੀ ਦੀ ਕਿੱਲਤ ਹੋਣ ਕਾਰਨ ਕਿਸਾਨ ਨਿਰਾਸ਼


Top News view more...

Latest News view more...

PTC NETWORK