ਸਿਆਸਤ ਦੇ ਰੰਗ, ਬਾਜਵਾ ਭਰਾਵਾਂ ਦੇ ਇੱਕੋਂ ਘਰ 'ਤੇ ਲਹਿਰਾ ਰਹੇ ਦੋ ਪਾਰਟੀਆਂ ਦੇ ਝੰਡੇ
ਗੁਰਦਾਸਪੁਰ: ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਭਰ ਵਿੱਚ ਸਿਆਸਤ ਭੱਖੀ ਹੋਈ ਹੈ।ਕਾਦੀਆਂ ਦੀ ਸਿਆਸਤ ਵੱਖਰੀ ਰੰਗ ਲਿਆਈ ਹੈ।ਸਿਆਸਤ ਨੇ ਬਾਜਵਾ ਭਰਾਵਾਂ ਨੂੰ ਦੋ ਵੱਖਰੋ ਰਾਹਾਂ ਉੱਤੇ ਤੋਰ ਦਿੱਤਾ ਹੈ। ਦੋਵੇਂ ਭਰਾ ਪ੍ਰਤਾਪ ਸਿੰਘ ਬਾਜਵਾ ਅਤੇ ਫਤਿਹਜੰਗ ਬਾਜਵਾ ਇੱਕੋਂ ਘਰ ਵਿੱਚ ਰਹਿ ਰਹੇ ਹਨ ਪਰ ਦੋਵਾਂ ਨੇ ਘਰ ਉੱਤੇ ਆਪਣੀ ਆਪਣੀ ਪਾਰਟੀ ਦਾ ਝੰਡਾ ਲਗਾਇਆਣ ਹੋਇਆਂ ਹੈ। ਮਿਲੀ ਜਾਣਕਾਰੀ ਮੁਤਾਬਿਕ ਕਾਦੀਆਂ ਦੇ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਪਾਰਟੀ ਵੱਲੋਂ ਟਿਕਟ ਨਾ ਮਿਲਣ ਕਰਕੇ ਉਹ ਨਿਰਾਜ਼ ਸਨ ਅਤੇ ਭਾਜਪਾ ਵਿੱਚ ਸ਼ਾਮਿਲ ਹੋ ਗਏ। ਦੂਜੇ ਪਾਸੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਕਾਂਗਰਸ ਨੇ ਕਾਦੀਆਂ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ 2002 ਤੋਂ 2007 ਤੱਕ ਵਿਧਾਇਕ ਰਹੇ ਹਨ।ਪ੍ਰਤਾਪ ਸਿੰਘ ਬਾਜਵਾ ਨੇ 2012 ਵਿੱਚ ਉਨ੍ਹਾਂ ਨੇ ਇਹ ਸੀਟ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਦੇ ਦਿੱਤੀ ਸੀ। ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਛੋਟੇ ਭਰਾ ਫਤਿਹ ਜੰਗ ਸਿੰਘ ਬਾਜਵਾ ਨੂੰ ਇਹ ਸੀਟ 2017 ਵਿੱਚ ਦੇ ਦਿੱਤੀ ਸੀ। ਫ਼ਤਿਹ ਜੰਗ ਸਿੰਘ ਬਾਜਵਾ 2017 ਵਿੱਚ ਵਿੱਚ ਵਿਧਾਇਕ ਬਣੇ। ਮੌਜੂਦਾ ਸਮੇਂ ਵਿੱਚ ਫਤਿਹਜੰਗ ਸਿੰਘ ਬਾਜਵਾ ਨੂੰ ਕਾਂਗਰਸ ਸਰਕਾਰ ਤੋਂ ਟਿਕਟ ਨਾ ਮਿਲਣ ਕਰਕੇ ਉਨ੍ਹਾਂ ਨੇ ਬੀਜੇਪੀ ਜੁਆਇੰਨ ਕੀਤੀ ਸੀ। ਹੁਣ ਉਹ ਬੀਜੇਪੀ ਦੀ ਟਿਕਟ ਉੱਤੇ ਹੀ ਚੋਣ ਲੜਨਗੇ। ਇਹ ਵੀ ਪੜ੍ਹੋ:ਗੁਰਦਾਸਪੁਰ ਦੇ ਦੀਨਾਨਗਰ ਤੋਂ 2 ਕਿਲੋ RDX ਬਰਾਮਦ -PTC News