ਜੇਕਰ ਪੀਂਦੇ ਹੋ 'Cold drinks' ਤਾਂ ਹੋ ਜਾਓ ਸਾਵਧਾਨ! ਹੋ ਸਕਦਾ ਹੈ ਇਹ ਵੱਡਾ ਨੁਕਸਾਨ
ਨਵੀਂ ਦਿੱਲੀ : ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਗਰਮੀਆਂ ਦੇ ਆਉਂਦੇ ਹੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੁੰਦੇ ਹਾਂ। ਅਜਿਹੇ 'ਚ ਜੇਕਰ ਤੁਸੀਂ ਕੋਲਡ ਡਰਿੰਕਸ ਬਾਰੇ ਨਹੀਂ ਸੋਚਦੇ ਤਾਂ ਅਜਿਹਾ ਨਹੀਂ ਹੋ ਸਕਦਾ। ਕੋਲਡ ਡਰਿੰਕ ਸਿਰਫ ਠੰਡਾ ਹੀ ਨਹੀਂ ਹੁੰਦਾ ਸਗੋਂ ਇਸਦਾ ਸਵਾਦ ਵੀ ਬਹੁਤ ਵਧੀਆ ਹੁੰਦਾ ਹੈ। ਅਜਿਹੇ 'ਚ ਲੋਕ ਦਿਨ 'ਚ ਕਈ ਵਾਰ ਕੋਲਡ ਡਰਿੰਕ ਪੀਂਦੇ ਹਨ। ਇੰਨਾ ਹੀ ਨਹੀਂ ਜਦੋਂ ਘਰ 'ਚ ਕੋਈ ਮਹਿਮਾਨ ਆਉਂਦਾ ਹੈ ਜਾਂ ਅਸੀਂ ਮਹਿਮਾਨ ਬਣ ਕੇ ਕਿਤੇ ਵੀ ਜਾਂਦੇ ਹਾਂ ਤਾਂ ਵੀ ਅਸੀਂ ਕੋਲਡ ਡਰਿੰਕ ਹੀ ਪੀਣਾ ਪਸੰਦ ਕਰਦੇ ਹਾਂ। ਬੱਚੇ ਹੋਣ ਜਾਂ ਬਜ਼ੁਰਗ, ਹਰ ਕੋਈ ਕੋਲਡ ਡਰਿੰਕ ਪਸੰਦ ਕਰਦਾ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤ ਦੇ ਲਿਹਾਜ਼ ਨਾਲ ਬਿਲਕੁਲ ਵੀ ਠੀਕ ਨਹੀਂ ਹੈ। ਕੋਲਡ ਡਰਿੰਕਸ ਦਾ ਸੇਵਨ ਨਾ ਸਿਰਫ ਤੁਹਾਡੇ ਸਰੀਰ ਵਿਚ ਸ਼ੂਗਰ ਦੀ ਮਾਤਰਾ ਨੂੰ ਵਧਾਉਂਦਾ ਹੈ, ਬਲਕਿ ਇਹ ਸਿਹਤ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾਉਂਦਾ ਹੈ। ਕੋਲਡ ਡਰਿੰਕਸ ਪੀਣ ਦੇ ਨੁਕਸਾਨ ਗਰਮੀ ਕਾਰਨ ਤੁਹਾਡੀ ਪਾਚਨ ਪ੍ਰਣਾਲੀ ਬਹੁਤ ਪ੍ਰਭਾਵਿਤ ਹੁੰਦੀ ਹੈ। ਅਜਿਹੇ 'ਚ ਜਦੋਂ ਤੁਸੀਂ ਤੇਜ਼ ਧੁੱਪ 'ਚ ਨਿਕਲਣ ਵਾਲੇ ਐਸਿਡ ਨਾਲ ਲੈਸ ਕੋਲਡ ਡਰਿੰਕ ਪੀਂਦੇ ਹੋ ਤਾਂ ਸਰੀਰ ਲਈ ਇਸ ਨੂੰ ਪਚਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਸ ਦਾ ਅਸਰ ਇੰਨਾ ਖਤਰਨਾਕ ਹੁੰਦਾ ਹੈ ਕਿ ਤੁਸੀਂ ਬੀਮਾਰ ਵੀ ਹੋ ਸਕਦੇ ਹੋ। ਇਹ ਵੀ ਪੜ੍ਹੋ: ਸਿੱਖਿਆ ਭਰਤੀ ਬੋਰਡ 'ਚ 4000 ਤੋਂ ਵੱਧ ਨਿਕਲੀਆਂ ਅਸਾਮੀਆਂ, ਅਪਲਾਈ ਕਰਨ ਦੀ ਆਖਰੀ ਤਰੀਕ ਨੇੜੇ ਭਾਰ ਵਧਣਾ ਜੇਕਰ ਤੁਸੀਂ ਜ਼ਿਆਦਾ ਕੋਲਡ ਡਰਿੰਕ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਦੱਸ ਦੇਈਏ ਕਿ ਕੋਲਡ ਡ੍ਰਿੰਕਸ 'ਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਖੰਡ ਦੇ ਸੇਵਨ ਨਾਲ ਭਾਰ ਵਧਣ ਤੋਂ ਲੈ ਕੇ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਕੋਲਡ ਡਰਿੰਕ ਦੇ ਇੱਕ ਗਲਾਸ ਵਿੱਚ ਅੱਠ ਤੋਂ 10 ਚਮਚ ਚੀਨੀ ਹੁੰਦੀ ਹੈ। ਇਸੇ ਤਰ੍ਹਾਂ ਕੋਲਡ ਡਰਿੰਕਸ ਪੀ ਕੇ ਤੁਸੀਂ ਆਪਣੀ ਖੁਰਾਕ 'ਚ ਚੀਨੀ ਸ਼ਾਮਲ ਕਰਦੇ ਹੋ, ਜੋ ਕਿ ਸਾਡੀ ਸਿਹਤ ਲਈ ਕਿਸੇ ਵੀ ਤਰ੍ਹਾਂ ਨਾਲ ਠੀਕ ਨਹੀਂ ਹੈ। ਦੱਸ ਦੇਈਏ ਕਿ ਕੋਲਡ ਡਰਿੰਕ ਦੇ ਇੱਕ ਗਲਾਸ ਵਿੱਚ ਲਗਭਗ 150 ਕੈਲੋਰੀ ਹੁੰਦੀ ਹੈ। ਹਰ ਰੋਜ਼ ਇੰਨੀਆਂ ਕੈਲੋਰੀਆਂ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧਦਾ ਹੈ ਅਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਫੈਟੀ ਲਿਵਰ ਦੀ ਸਮੱਸਿਆ ਕੋਲਡ ਡ੍ਰਿੰਕ ਦੇ ਸੇਵਨ ਨਾਲ ਵੀ ਫੈਟੀ ਲਿਵਰ ਦੀ ਸਮੱਸਿਆ ਹੋ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਕੋਲਡ ਡ੍ਰਿੰਕ ਵਿੱਚ ਦੋ ਤਰ੍ਹਾਂ ਦੀ ਸ਼ੂਗਰ ਪਾਈ ਜਾਂਦੀ ਹੈ। ਗਲੂਕੋਜ਼ ਤੇ ਫ੍ਰੈਕਟੋਜ਼ ਗਲੂਕੋਜ਼ ਸਰੀਰ ਵਿੱਚ ਤੇਜ਼ੀ ਨਾਲ ਲੀਨ ਤੇ ਮੈਟਾਬੋਲਾਇਜ਼ (metabolized) ਹੋ ਜਾਂਦੀ ਹੈ। ਦੂਜੇ ਪਾਸੇ, ਫਰੂਟੋਜ਼ ਸਿਰਫ ਲੀਵਰ ਵਿੱਚ ਸਟੋਰ ਹੁੰਦਾ ਹੈ। ਅਜਿਹੇ 'ਚ ਜੇਕਰ ਤੁਸੀਂ ਹਰ ਰੋਜ਼ ਕੋਲਡ ਡ੍ਰਿੰਕ ਪੀ ਰਹੇ ਹੋ ਤਾਂ ਤੁਹਾਡੇ ਲੀਵਰ 'ਚ ਫਰੂਟੋਜ਼ ਜ਼ਿਆਦਾ ਮਾਤਰਾ 'ਚ ਜਮ੍ਹਾ ਹੋ ਜਾਵੇਗਾ ਤੇ ਲਿਵਰ 'ਤੇ ਅਸਰ ਪਵੇਗਾ ਤੇ ਇਸ ਨਾਲ ਲੀਵਰ ਦੀ ਸਮੱਸਿਆ ਹੋ ਜਾਵੇਗੀ। ਸ਼ੂਗਰ ਦੀ ਸਮੱਸਿਆ ਕੋਲਡ ਡ੍ਰਿੰਕ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਇਸ ਲਈ ਕੋਲਡ ਡ੍ਰਿੰਕ ਦਾ ਸੇਵਨ ਕਰਨ ਨਾਲ ਵੀ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ। ਦੱਸ ਦੇਈਏ ਕਿ ਕੋਲਡ ਡ੍ਰਿੰਕ ਸਰੀਰ 'ਚ ਸ਼ੂਗਰ ਨੂੰ ਤੁਰੰਤ ਵਧਾ ਦਿੰਦਾ ਹੈ, ਜਿਸ ਕਾਰਨ ਇੰਸੁਲਿਨ ਤੇਜ਼ੀ ਨਾਲ ਨਿਕਲਦਾ ਹੈ ਪਰ ਜੇਕਰ ਤੁਸੀਂ ਇਨਸੁਲਿਨ ਹਾਰਮੋਨ ਨੂੰ ਵਾਰ-ਵਾਰ ਖਰਾਬ ਕਰਦੇ ਹੋ ਤਾਂ ਇਹ ਨੁਕਸਾਨ ਪਹੁੰਚਾਉਂਦਾ ਹੈ। -PTC News