ਮਹਿਲਾ ਦੇ ਸੈਂਡਲ 'ਚੋਂ 4.9 ਕਰੋੜ ਰੁਪਏ ਦੀ ਕੋਕੀਨ ਬਰਾਮਦ, ਕੀਤਾ ਗ੍ਰਿਫਤਾਰ
ਮੁੰਬਈ, 1 ਅਕਤੂਬਰ: ਕਸਟਮ ਵਿਭਾਗ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਮਹਿਲਾ ਯਾਤਰੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਸੈਂਡਲ 'ਚ ਛੁਪਾ ਕੇ ਰੱਖੀ 4.9 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਹੈ। ਘਟਨਾ ਵੀਰਵਾਰ ਦੀ ਹੈ ਜਦੋਂ ਨਸ਼ਾ ਤਸਕਰੀ 'ਚ ਸ਼ਾਮਲ ਇਕ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਫੜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ 490 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ, ਜਿਸ ਦੀ ਬਾਜ਼ਾਰੀ ਕੀਮਤ 4.9 ਕਰੋੜ ਰੁਪਏ ਹੈ, ਜੋ ਔਰਤ ਦੇ ਸੈਂਡਲਾਂ ਵਿੱਚ ਬਣੇ ਖੋਖਲੇ ਖੋਖਿਆਂ ਵਿੱਚ ਛੁਪਾ ਕੇ ਰੱਖੀ ਗਈ ਸੀ।
ਮਹਿਲਾ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਫੜਿਆ ਸੀ। ਮੁੰਬਈ ਕਸਟਮ ਨੇ ਟਵੀਟ ਕੀਤਾ ਕਿ ਕੋਕੀਨ ਨੂੰ ਛੁਪਾਉਣ ਲਈ ਸੈਂਡਲਾਂ 'ਚ ਵਿਸ਼ੇਸ਼ ਖੋਖਲੇ ਖੋਪੇ ਬਣਾਏ ਗਏ ਸਨ। ਦੱਸਿਆ ਗਿਆ ਕਿ ਯਾਤਰੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਮੁਲਜ਼ਮ ਦੇ ਪਤੇ ਅਤੇ ਹੋਰ ਵੇਰਵਿਆਂ ਦੀ ਅਜੇ ਉਡੀਕ ਹੈ। -PTC NewsMumbai Airport Customs on 29.09.2022 intercepted a pax carrying 490 grams cocaine worth Rs 4.9 Cr ingeniously concealed in special cavity made in her sandal. Pax has been arrested & remanded to judicial custody. @cbic_india @nsitharamanoffc pic.twitter.com/ZfcUvAiu7T — Mumbai Customs-III (@mumbaicus3) October 1, 2022