Wed, Nov 13, 2024
Whatsapp

CNG price: ਹੁਣ ਇਸ ਸ਼ਹਿਰ 'ਚ ਵਧੀ CNG ਦੀ ਕੀਮਤ, PNG ਵੀ ਹੋਈ ਮਹਿੰਗੀ View in English

Reported by:  PTC News Desk  Edited by:  Riya Bawa -- April 13th 2022 10:57 AM
CNG price: ਹੁਣ ਇਸ ਸ਼ਹਿਰ 'ਚ ਵਧੀ CNG ਦੀ ਕੀਮਤ,  PNG ਵੀ ਹੋਈ ਮਹਿੰਗੀ

CNG price: ਹੁਣ ਇਸ ਸ਼ਹਿਰ 'ਚ ਵਧੀ CNG ਦੀ ਕੀਮਤ, PNG ਵੀ ਹੋਈ ਮਹਿੰਗੀ

CNG-PNG Price Hike : ਮਹਾਰਾਸ਼ਟਰ ਸਰਕਾਰ ਨੇ 1 ਅਪ੍ਰੈਲ ਤੋਂ ਸੂਬੇ 'ਚ CNG ਅਤੇ PNG ਵਰਗੇ ਹਰੇ ਈਂਧਨ 'ਤੇ ਵੈਟ ਦਰਾਂ 'ਚ ਕਟੌਤੀ ਕੀਤੀ ਸੀ ਪਰ ਅਪ੍ਰੈਲ ਮਹੀਨੇ 'ਚ ਹੀ ਇਨ੍ਹਾਂ ਦੀਆਂ ਕੀਮਤਾਂ 'ਚ ਦੁੱਗਣਾ ਵਾਧਾ ਹੋਇਆ ਹੈ। ਇਸ ਤੋਂ ਬਾਅਦ ਹਾਲ ਹੀ 'ਚ ਮੁੰਬਈ 'ਚ CNG ਦੀ ਕੀਮਤ 'ਚ 5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ ਜਦਕਿ PNG ਵੀ ਮਹਿੰਗਾ ਹੋ ਗਿਆ ਹੈ। ਇਸ ਵਾਧੇ ਕਾਰਨ ਲੋਕਾਂ ’ਤੇ ਵਧੇ ਖਰਚੇ ਦੀ ਦੋਹਰੀ ਮਾਰ ਪਈ ਹੈ। ਇਸ ਦੇ ਨਾਲ ਹੀ ਪੀਐਨਜੀ ਦੀ ਕੀਮਤ ਵਿੱਚ 4.50 ਰੁਪਏ ਪ੍ਰਤੀ ਕਿਊਬਿਕ ਮੀਟਰ ਦਾ ਵਾਧਾ ਕੀਤਾ ਗਿਆ ਸੀ। ਮੁੰਬਈ 'ਚ CNG ਦੀਆਂ ਵਧੀਆਂ ਕੀਮਤਾਂ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ। ਸ਼ਹਿਰ ਵਿੱਚ ਗੈਸ ਸਪਲਾਈ ਕਰਨ ਵਾਲੀ ਕੰਪਨੀ ਮਹਾਂਨਗਰ ਗੈਸ ਲਿਮਟਿਡ (ਐਮਜੀਐਲ) ਨੇ ਪੀਐਨਜੀ ਦੀ ਕੀਮਤ ਵਿੱਚ 4.50 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ। ਇਸ ਤਰ੍ਹਾਂ, ਬੁੱਧਵਾਰ ਤੋਂ, ਸੀਐਨਜੀ ਦੀ ਕੀਮਤ 72 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ 45.50 ਰੁਪਏ ਪ੍ਰਤੀ ਯੂਨਿਟ ਹੋ ਗਈ ਹੈ।  CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਕਿੰਨਾ ਵਧਿਆ ਰੇਟ ਇਹ ਵੀ ਪੜ੍ਹੋ: ਨੋਇਡਾ 'ਚ ਵਾਪਰਿਆ ਵੱਡਾ ਹਾਦਸਾ, ਲਗਜ਼ਰੀ ਕਾਰ ਸਵਾਰ ਨੇ 7 ਨੂੰ ਕੁਚਲਿਆ ਮਹਾਨਗਰ ਗੈਸ ਨੇ ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਵੀ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਸੀ। ਫਿਰ ਸੀਐਨਜੀ ਦੀ ਕੀਮਤ 7 ਰੁਪਏ ਪ੍ਰਤੀ ਕਿਲੋ ਅਤੇ ਪੀਐਨਜੀ ਦੀ ਕੀਮਤ 5 ਰੁਪਏ ਪ੍ਰਤੀ ਯੂਨਿਟ ਵਧਾਈ ਗਈ ਸੀ। ਇਸ ਤਰ੍ਹਾਂ, ਅਪ੍ਰੈਲ ਵਿੱਚ ਹੀ ਮੁੰਬਈ ਵਿੱਚ ਸੀਐਨਜੀ 12 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ 9.50 ਰੁਪਏ ਪ੍ਰਤੀ ਯੂਨਿਟ ਮਹਿੰਗੀ ਹੋ ਗਈ ਹੈ। ਮਹਾਰਾਸ਼ਟਰ ਸਰਕਾਰ ਨੇ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਇਸ ਮਹੀਨੇ ਦੇ ਸ਼ੁਰੂ ਵਿੱਚ ਸੀਐਨਜੀ ਅਤੇ ਪੀਐਨਜੀ ਉੱਤੇ ਵੈਟ ਦਰਾਂ ਘਟਾ ਦਿੱਤੀਆਂ ਸਨ। ਇਸ ਨੂੰ 13.5% ਤੋਂ ਘਟਾ ਕੇ 3% ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸੀਐਨਜੀ ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਕਿਲੋ ਅਤੇ ਪੀਐਨਜੀ ਦੀ ਕੀਮਤ ਵਿੱਚ 3.50 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ ਸੀ। -PTC News


Top News view more...

Latest News view more...

PTC NETWORK