Tue, Apr 8, 2025
Whatsapp

CNG Price: ਮਹਿੰਗਾਈ ਦਾ ਵੱਡਾ ਝਟਕਾ- ਅੱਜ ਫਿਰ ਵਧੀਆ ਸੀਐਨਜੀ ਦੀਆਂ ਕੀਮਤਾਂ View in English

Reported by:  PTC News Desk  Edited by:  Riya Bawa -- April 07th 2022 08:52 AM
CNG Price: ਮਹਿੰਗਾਈ ਦਾ ਵੱਡਾ ਝਟਕਾ- ਅੱਜ ਫਿਰ ਵਧੀਆ ਸੀਐਨਜੀ ਦੀਆਂ ਕੀਮਤਾਂ

CNG Price: ਮਹਿੰਗਾਈ ਦਾ ਵੱਡਾ ਝਟਕਾ- ਅੱਜ ਫਿਰ ਵਧੀਆ ਸੀਐਨਜੀ ਦੀਆਂ ਕੀਮਤਾਂ

CNG Price Increased: ਦੇਸ਼ ਵਿਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਆਮ ਜਨਤਾ ਨੂੰ ਵੀਰਵਾਰ ਨੂੰ ਇਕ ਵਾਰ ਫਿਰ ਮਹਿੰਗਾਈ ਦਾ ਝਟਕਾ ਲੱਗਾ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਦੇ ਨਾਲ ਹੀ ਸੀਐਨਜੀ ਦੀਆਂ ਕੀਮਤਾਂ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸੀਐਨਜੀ ਦੀਆਂ ਕੀਮਤਾਂ ਵਿੱਚ 2.5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਇੱਕ ਹਫ਼ਤੇ ਵਿੱਚ ਹੁਣ ਤੱਕ ਸੀਐਨਜੀ ਉੱਤੇ 9.60 ਰੁਪਏ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਅੱਜ ਪੈਟਰੋਲ ਅਤੇ ਡੀਜ਼ਲ 'ਤੇ ਲੋਕਾਂ ਨੂੰ ਰਾਹਤ ਮਿਲੀ ਹੈ। ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਹੈ। ਦੱਸਣਯੋਗ ਹੈ ਕਿ ਪਿਛਲੇ 17 ਦਿਨਾਂ 'ਚ ਪੈਟਰੋਲ 10 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਕਈ ਦਿਨਾਂ ਤੋਂ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਬੀਤੇ ਦਿਨ ਸੀਐਨਜੀ ਦੀ ਕੀਮਤ ਵਿੱਚ 2.50 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਇਸ ਹਿਸਾਬ ਨਾਲ ਅੱਜ ਦਾ ਵਾਧਾ ਹਾਲ ਦੀ ਘੜੀ ਸਭ ਤੋਂ ਵੱਧ ਹੈ। ਇਹ ਵੀ ਪੜ੍ਹੋ: Petrol Prices: ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਜਾਰੀ, ਜਾਣੋ ਕੀ ਕਿੰਨਾ ਮਹਿੰਗਾ ਹੋਇਆ ਪੈਟਰੋਲ  CNG Prices Hiked Today: ਪੈਟਰੋਲ-ਡੀਜ਼ਲ ਮਗਰੋਂ ਮਹਿੰਗੀ ਹੋਈ CNG, ਜਾਣੋ ਕਿੰਨਾ ਵਧਿਆ ਰੇਟ ਵੇਖੋ RATE -ਤਿੰਨ ਰੁਪਏ ਦੇ ਵਾਧੇ ਤੋਂ ਬਾਅਦ ਅੱਜ ਦਿੱਲੀ 'ਚ CNG ਦੀ ਕੀਮਤ 69.11 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ, ਜਦਕਿ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ 'ਚ ਇਹ 71.67 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਹੈ। -ਯੂਪੀ ਦੇ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਸੀਐਨਜੀ 76.34 ਰੁਪਏ ਵਿੱਚ ਵਿਕ ਰਹੀ ਹੈ। ਗੁਰੂਗ੍ਰਾਮ 'ਚ ਅੱਜ CNG ਦੀ ਕੀਮਤ 77.44 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਇਸ ਦੇ ਨਾਲ ਹੀ ਰੇਵਾੜੀ 'ਚ ਅੱਜ CNG 79.57 ਰੁਪਏ 'ਚ ਮਿਲ ਰਹੀ ਹੈ। ਕਰਨਾਲ ਅਤੇ ਕੈਥਲ ਵਿੱਚ ਅੱਜ ਤੋਂ ਸੀਐਨਜੀ 77.77 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਕਾਨਪੁਰ, ਹਮੀਰਪੁਰ ਅਤੇ ਫਤਿਹਪੁਰ ਦੀ ਗੱਲ ਕਰੀਏ ਤਾਂ ਇੱਥੇ ਸੀਐਨਜੀ ਦੇ ਰੇਟ 3 ਰੁਪਏ ਦੇ ਵਾਧੇ ਤੋਂ ਬਾਅਦ 80.90 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਏ ਹਨ। ਰਾਜਸਥਾਨ ਦੇ ਅਜਮੇਰ, ਪਾਲੀ ਅਤੇ ਰਾਜਸਮੰਦ ਵਿੱਚ ਸੀਐਨਜੀ ਦਾ ਰੇਟ 79.38 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਕੁਦਰਤੀ ਗੈਸ ਜਦੋਂ ਸੰਕੁਚਿਤ ਕੀਤੀ ਜਾਂਦੀ ਹੈ, ਤਾਂ ਆਟੋਮੋਬਾਈਲਜ਼ ਵਿੱਚ ਬਾਲਣ ਵਜੋਂ ਵਰਤਣ ਲਈ CNG ਬਣ ਜਾਂਦੀ ਹੈ। ਇਹੀ ਗੈਸ ਘਰੇਲੂ ਰਸੋਈਆਂ ਅਤੇ ਉਦਯੋਗਾਂ ਨੂੰ ਖਾਣਾ ਪਕਾਉਣ ਅਤੇ ਹੋਰ ਉਦੇਸ਼ਾਂ ਲਈ ਪਾਈਪ ਰਾਹੀਂ ਪਾਈ ਜਾਂਦੀ ਹੈ। -PTC News


Top News view more...

Latest News view more...

PTC NETWORK