Thu, Apr 17, 2025
Whatsapp

ਹਰਿਆਣਾ ਦੀਆਂ ਹਾਕੀ ਖਿਡਾਰਨਾਂ ਲਈ ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ

Reported by:  PTC News Desk  Edited by:  Jashan A -- August 06th 2021 11:12 AM -- Updated: August 06th 2021 11:15 AM
ਹਰਿਆਣਾ ਦੀਆਂ ਹਾਕੀ ਖਿਡਾਰਨਾਂ ਲਈ ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ

ਹਰਿਆਣਾ ਦੀਆਂ ਹਾਕੀ ਖਿਡਾਰਨਾਂ ਲਈ ਮਨੋਹਰ ਲਾਲ ਖੱਟਰ ਦਾ ਵੱਡਾ ਐਲਾਨ

ਚੰਡੀਗੜ੍ਹ: ਭਾਰਤੀ ਮਹਿਲਾ ਹਾਕੀ ਟੀਮ ਦਾ ਟੋਕੀਓ ਓਲੰਪਿਕ ਵਿੱਚ ਕਾਂਸੀ ਤਮਗਾ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ, ਪਰ ਭਾਰਤੀ ਕੁੜੀਆਂ ਨੇ ਦੇਸ਼ ਦਾ ਦਿਲ ਜਿੱਤ ਲਿਆ ਹੈ। ਟੋਕੀਓ ਓਲੰਪਿਕ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਭਾਰਤੀ ਖਿਡਾਰਨਾਂ ਨੇ ਇਤਿਹਾਸ ਰਚਿਆ ਹੈ। ਗ੍ਰੇਟ ਬ੍ਰਿਟੇਨ ਦੀ ਟੀਮ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ ਸ਼ੁੱਕਰਵਾਰ ਨੂੰ ਕਾਂਸੀ ਦੇ ਤਗਮੇ ਦੇ ਮੁਕਾਬਲੇ ਵਿੱਚ 4-3 ਨਾਲ ਹਰਾਇਆ। ਪਰ ਭਾਰਤੀ ਮਹਿਲਾ ਹਾਕੀ ਟੀਮ ਨੇ ਬ੍ਰਿਟੇਨ ਨੂੰ ਕਰੜੀ ਟੱਕਰ ਦਿੱਤੀ। ਉਧਰ ਹਰਿਆਣਾ ਦੇ ਮੁੱਖ ਮੰਤਰੀ ਨੇ ਮਨੋਹਰ ਲਾਲ ਖੱਟਰ ਨੇ ਹਰਿਆਣਾ ਦੀਆਂ ਹਾਕੀ ਖਿਡਾਰਨਾਂ ਨੂੰ 50-50 ਲੱਖ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਉਹਨਾਂ ਨੇ ਭਾਰਤੀ ਟੀਮ ਨੂੰ ਟੋਕੀਓ ਉਲੰਪਿਕਸ ਵਿੱਚ ਸ਼ਲਾਘਾਯੋਗ ਪ੍ਰਦਰਸ਼ਨ ਕਰਨ ਲਈ ਵਧਾਈ ਦਿੱਤੀ। ਹੋਰ ਪੜ੍ਹੋ: ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਵੀ ਗੁਰਜੀਤ ਕੌਰ ਦੇ ਪਰਿਵਾਰ ਦੇ ਹੌਸਲੇ ਬੁਲੰਦ, ਸਰਕਾਰ ਤੋਂ ਕੀਤੀ ਇਹ ਮੰਗ

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਇਸ ਤਰ੍ਹਾਂ ਇਤਿਹਾਸ ਰਚਣ ਤੋਂ ਖੁੰਝ ਗਈ। ਭਾਰਤੀ ਮਹਿਲਾ ਹਾਕੀ ਟੀਮ ਕੋਲ ਪਹਿਲੀ ਵਾਰ ਓਲੰਪਿਕ ਵਿੱਚ ਤਮਗਾ ਜਿੱਤਣ ਦਾ ਮੌਕਾ ਸੀ, ਜੋ ਹੱਥੋਂ ਨਿਕਲ ਗਿਆ। ਮਹਿਲਾ ਟੀਮ ਆਪਣੀ ਤੀਜੀ ਓਲੰਪਿਕ ਖੇਡ ਰਹੀ ਸੀ। ਜ਼ਿਕਰ ਏ ਖਾਸ ਹੈ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਵੀਰਵਾਰ ਨੂੰ ਇੱਥੇ ਟੋਕੀਓ ਓਲੰਪਿਕਸ ਵਿਚ ਜਰਮਨੀ ਨੂੰ ਹਰਾ ਕੇ 41 ਸਾਲਾਂ ਬਾਅਦ ਓਲੰਪਿਕ ਕਾਂਸੀ ਦਾ ਤਗਮਾ ਜਿੱਤ ਕੇ ਤਮਗੇ ਦਾ ਸੋਕਾ ਖ਼ਤਮ ਕੀਤਾ। 1980 ਦੀਆਂ ਮਾਸਕੋ ਓਲੰਪਿਕ ਖੇਡਾਂ ਤੋਂ ਬਾਅਦ ਇਹ ਭਾਰਤ ਦਾ ਪਹਿਲਾ ਓਲੰਪਿਕ ਹਾਕੀ ਤਗਮਾ ਹੈ। -PTC News

Top News view more...

Latest News view more...

PTC NETWORK