ਪੰਜਾਬ 'ਚ ਛਾਏ ਬੱਦਲ, 3-4 ਫਰਵਰੀ ਨੂੰ ਬਾਰਿਸ਼ ਹੋਣ ਦੀ ਸੰਭਾਵਨਾ
Weather Today: ਪੰਜਾਬ ਵਿਚ ਠੰਡ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਤੇ ਰੋਜਾਨਾ ਸੰਘਣੀ ਧੁੰਦ ਵੱਧ ਰਹੀ ਹੈ। ਇਸ ਦੇ ਚਲਦੇ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਫਿਲਹਾਲ ਠੰਢ ਤੋਂ ਰਾਹਤ ਨਹੀਂ ਮਿਲੇਗੀ। ਸਗੋਂ ਦੋ-ਤਿੰਨ ਦਿਨ ਬਰਸਾਤ ਹੋਵੇਗੀ, ਜਿਸ ਕਾਰਨ ਕੰਬਣੀ ਵਧੇਗੀ। ਮੌਸਮ ਵਿਭਾਗ ਮੁਤਾਬਕ 2 ਫਰਵਰੀ ਨੂੰ ਪੱਛਮੀ ਗੜਬੜੀ ਕਾਰਨ ਦੇਸ਼ ਦਾ ਉੱਤਰ-ਪੱਛਮੀ ਹਿੱਸਾ ਪ੍ਰਭਾਵਿਤ ਹੋ ਸਕਦਾ ਹੈ। ਦੂਜੇ ਪਾਸੇ ਅਰਬ ਸਾਗਰ ਤੋਂ ਬੰਗਾਲ ਸਾਗਰ ਵਿੱਚ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਤੂਫਾਨ ਕਾਰਨ ਦੋਵੇਂ ਸਮੁੰਦਰੀ ਖੇਤਰਾਂ ਤੋਂ ਚੱਲਣ ਵਾਲੀਆਂ ਤੇਜ਼ ਹਵਾਵਾਂ ਨਮੀ ਨਾਲ ਭਰ ਜਾਣਗੀਆਂ। ਇਸ ਕਾਰਨ ਰਾਜਸਥਾਨ, ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮੀਂਹ ਪਵੇਗਾ। ਅਰਬ ਸਾਗਰ ਅਤੇ ਬੰਗਾਲ ਸਾਗਰ ਤੋਂ ਉੱਠਣ ਵਾਲੇ ਤੂਫਾਨਾਂ ਦਾ ਅਸਰ ਰਾਜਸਥਾਨ ਵਿੱਚ ਵੀ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਰਾਜਸਥਾਨ ਅਤੇ ਇਸ ਦੇ ਨਾਲ ਲੱਗਦੇ ਰਾਜਾਂ ਦੇ ਕੁਝ ਹਿੱਸਿਆਂ 'ਚ ਚੱਕਰਵਾਤੀ ਤੂਫਾਨ ਆਵੇਗਾ। ਰਾਜਸਥਾਨ ਵਿੱਚ ਠੰਡੀਆਂ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਸਮੁੰਦਰੀ ਖੇਤਰ ਤੋਂ ਉੱਠ ਕੇ ਰਾਜਸਥਾਨ ਵੱਲ ਵਧਣ ਵਾਲਾ ਇਹ ਚੱਕਰਵਾਤੀ ਤੂਫਾਨ ਪੂਰੀ ਤਰ੍ਹਾਂ ਨਮ ਰਹੇਗਾ। ਇਹ ਬਾਅਦ ਵਿੱਚ ਮੀਂਹ ਦਾ ਰੂਪ ਧਾਰਨ ਕਰ ਲਵੇਗਾ। ਅਗਲੇ ਦੋ ਦਿਨਾਂ ਬਾਅਦ ਪੰਜਾਬ ਦਾ ਘੱਟੋ-ਘੱਟ ਤਾਪਮਾਨ 2.3 ਡਿਗਰੀ ਵੱਧ ਜਾਵੇਗਾ। ਇਸ ਤੋਂ ਬਾਅਦ ਇਹ 3.5 ਡਿਗਰੀ ਤੱਕ ਚਲਾ ਜਾਵੇਗਾ। ਮੌਸਮ ਵਿਭਾਗ ਅਨੁਸਾਰ ਦੁਆਬਾ, ਮਾਝਾ, ਮਾਲਵਾ ਖੇਤਰਾਂ ਵਿੱਚ ਸੰਘਣੀ ਧੁੰਦ ਅਤੇ ਧੁੰਦ ਕਾਰਨ ਦਿਨ ਵੇਲੇ ਵੀ ਲੋਕਾਂ ਨੂੰ ਕੜਾਕੇ ਦੀ ਸਰਦੀ ਦਾ ਕਹਿਰ ਝੱਲਣਾ ਪਵੇਗਾ। Punjab Weather Today Update । Punjab, Haryana, Uttar Pradesh Rains" width="701" height="365" /> ਇਥੇ ਪੜ੍ਹੋ ਹੋਰ ਖ਼ਬਰਾਂ: Budget 2022: ਟਰਾਂਸਪੋਟਰਾਂ ਲਈ ਵੱਡੇ ਐਲਾਨ, 400 ਨਵੀਂਆਂ 'ਵੰਦੇ ਭਾਰਤ ਟ੍ਰੇਨਾਂ' ਚਲਾਉਣ ਦਾ ਕੀਤਾ ਫ਼ੈਸਲਾ -PTC News