ਅਮਰਨਾਥ ਗੁਫਾ ਦੇ ਹੇਠਲੇ ਹਿੱਸੇ ਕੋਲ ਬੱਦਲ ਫਟੇ, 10 ਲੋਕਾਂ ਦੀ ਹੋਈ ਮੌਤ
ਸ੍ਰੀਨਗਰ : ਬਾਬਾ ਅਮਰਨਾਥ ਦੀ ਗੁਫਾ ਦੇ ਹੇਠਲੇ ਹਿੱਸੇ ਕੋਲ ਦੋ ਬੱਦਲ ਫੱਟਣ ਕਾਰਨ ਕਈ ਵਿਅਕਤੀਆਂ ਦੇ ਰੁੜਨ ਦਾ ਖ਼ਦਸ਼ਾ ਹੈ। ਸ਼ੁੱਕਰਵਾਰ ਨੂੰ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਖੇਤਰ ਵਿੱਚ ਬੱਦਲ ਫਟ ਗਿਆ, ਜਿਸ ਵਿੱਚ ਅਮਰਨਾਥ ਯਾਤਰਾ ਦਾ ਅਧਾਰ ਕੈਂਪ ਹੈ। ਹੁਣ ਤੱਕ 10 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚੋਂ ਤਿੰਨ ਔਰਤਾਂ ਹਨ। ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਦੋ ਦਰਜਨ ਤੋਂ ਵੱਧ ਟੈਂਟ ਤੇ ਤਿੰਨ ਲੰਗਰ ਹੜ੍ਹ ਵਿੱਚ ਰੁੜ ਜਾਣ ਗਏ ਹਨ। ਪਵਿੱਤਰ ਅਮਰਨਾਥ ਗੁਫਾ ਦੇ ਤਲ ਨੇੜੇ ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ NDRF ਅਤੇ ITBP ਦੀਆਂ ਟੀਮਾਂ ਬਚਾਅ ਲਈ ਪਹੁੰਚ ਗਈਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੇ ਹਾਦਸੇ ਦੌਰਾਨ ਗੁਫਾ ਦੇ ਆਲੇ-ਦੁਆਲੇ ਦਸ ਹਜ਼ਾਰ ਸ਼ਰਧਾਲੂ ਮੌਜੂਦ ਹੋਣ ਦਾ ਅਨੁਮਾਨ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 5.30 ਵਜੇ ਵਾਪਰੀ। ਕਈ ਲੋਕਾਂ ਦੇ ਮਾਰੇ ਜਾਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਹਾਲਾਂਕਿ ਅਜੇ ਤੱਕ ਕਿਸੇ ਵੀ ਅਧਿਕਾਰਤ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਦੀ ਘਟਨਾ ਅਮਰਨਾਥ ਗੁਫਾ ਦੇ ਦੋ ਕਿਲੋਮੀਟਰ ਦੇ ਦਾਇਰੇ 'ਚ ਵਾਪਰੀ। ਬੱਦਲ ਫਟਣ ਤੋਂ ਬਾਅਦ ਪਾਣੀ ਦੇ ਤੇਜ਼ ਵਹਾਅ ਕਾਰਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਟੈਂਟ ਅਤੇ ਸਾਮਾਨ ਵੀ ਵਹਿ ਗਿਆ। ਬਚਾਅ ਟੀਮਾਂ ਪਹੁੰਚ ਕੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾ ਰਹੀਆਂ ਹਨ। ਆਈਜੀਪੀ ਕਸ਼ਮੀਰ, ਵਿਜੇ ਕੁਮਾਰ ਨੇ ਦੱਸਿਆ ਕਿ ਪਵਿੱਤਰ ਗੁਫਾ ਕੋਲ ਬੱਦਲ ਫੱਟਣ ਕਾਰਨ ਕੁਝ ਲੰਗਰ ਅਤੇ ਤੰਬੂ ਵਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦੋ ਮੌਤਾਂ ਦੀ ਰਿਪੋਰਟ ਵੀ ਆ ਰਹੀ ਹੈ। ਜ਼ਖਮੀਆਂ ਨੂੰ ਇਲਾਜ ਲਈ ਏਅਰਲਿਫਟ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ : ਕੰਵਰ ਗਰੇਵਾਲ ਦੇ 'ਰਿਹਾਈ' ਗੀਤ 'ਤੇ ਲਾਈ ਪਾਬੰਦੀ ਹਟਾਈ ਜਾਵੇ : ਸੁਖਬੀਰ ਸਿੰਘ ਬਾਦਲ#WATCH | J&K: Visuals from lower reaches of Amarnath cave where a cloud burst was reported. Rescue operation underway by NDRF, SDRF & other agencies (Source: ITBP) pic.twitter.com/o6qsQ8S6iI — ANI (@ANI) July 8, 2022