ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦੀਆਂ ਦੋ ਧਿਰਾਂ ਵਿਚਾਲੇ ਹੋਈ ਝੜਪ, ਵੀਡੀਓ ਹੋਈ ਵਾਇਰਲ
ਅੰਮ੍ਰਿਤਸਰ, 6 ਮਈ: ਇਹ ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਦਾ ਹੈ ਜਿਥੇ ਬੀਤੀ ਰਾਤ ਦੋ ਧਿਰਾਂ ਵਿਚ ਖ਼ੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਮਗਰੋਂ ਪਿੰਡ ਵਿਚ ਰਜ ਕੇ ਇੱਟਾਂ, ਰੋੜੇ ਵੀ ਚੱਲੇ। ਜਿਸਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਦੋਵੇਂ ਧਿਰਾਂ ਤੋਂ ਲੋਕ ਜ਼ਖਮੀ ਹੋਏ ਨੇ ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੌਕੇ 'ਤੇ ਪਹੁੰਚ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਦਿਨ ਦਿਹਾੜੇ ਬੈਂਕ ਦੀ ਹੋਈ ਲੁੱਟ, ਪੁਲਿਸ ਜਾਂਚ 'ਚ ਜੁਟੀ ਇਸ ਮੌਕੇ ਪੀਟੀਸੀ ਦੇ ਪਤਰਕਾਰ ਨਾਲ ਗੱਲਬਾਤ ਕਰਦਿਆਂ ਪਹਿਲੀ ਧਿਰ ਦੀ ਇੱਕ ਮਹਿਲਾ ਰਣਜੀਤ ਕੌਰ ਨੇ ਦੱਸਿਆ ਕਿ ਉਹ ਸੁਲਤਾਨਵਿੰਡ ਪਿੰਡ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਘਰ ਦੇ ਬਾਹਰ ਗੁਆਂਢੀ ਸੋਨੂੰ ਵੱਲੋਂ ਉਸਦਾ ਆਟੋ ਲਗਾਇਆ ਜਾਂਦਾ ਹੈ, ਜਿਸ ਵਿਚ ਬੈਠ ਕੁਝ ਨਸ਼ੇੜੀ ਵਿਅਕਤੀਆਂ ਵੱਲੋਂ ਨਸ਼ਾ ਕਰ ਆਉਣ ਜਾਣ ਵਾਲੀਆਂ ਧੀਆਂ-ਭੈਣਾ ਨੂੰ ਛੇੜਿਆ ਜਾਂਦਾ ਹੈ। ਮਹਿਲਾ ਦਾ ਕਹਿਣਾ ਹੈ ਕਿ ਜਦੋਂ ਮੈਂ ਮਨਾ ਕੀਤਾ ਤਾਂ ਸੋਨੂੰ ਨੇ ਮੇਰੇ ਬੇਟੇ ਅਤੇ ਮੇਰੇ ਨਾਲ ਕੁੱਟਮਾਰ ਵੀ ਕੀਤੀ ਤੇ ਸਾਡੇ ਕਪੜੇ ਤੱਕ ਪਾੜ ਦਿੱਤੇ। ਉਸਨੇ ਕਿਹਾ ਕਿ ਸਾਡੇ ਘਰੇ ਇੱਟਾਂ ਰੋੜੇ ਮਾਰ ਸਾਡੇ 'ਤੇ ਜਾਨਲੇਵਾ ਹਮਲਾ ਵੀ ਕੀਤਾ ਗਿਆ। ਜਿਸਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਹ ਵੀ ਪੜ੍ਹੋ: ਪੰਜਾਬ 'ਚ ਕੋਰੋਨਾ ਦਾ ਕਹਿਰ, ਬੀਤੇ 2 ਦਿਨਾਂ 'ਚ ਆਏ 159 ਨਵੇਂ ਕੇਸ ਉੱਧਰ ਦੂਜੀ ਧਿਰ ਤੋਂ ਗੁਰਪ੍ਰੀਤ ਸਿੰਘ ਵਲੋਂ ਮਹਿਲਾ ਰਣਜੀਤ ਕੌਰ ਦੇ ਪਤੀ ਰਾਮਪਾਲ 'ਤੇ ਇਲਜਾਮ ਲਗਾਉਂਦਿਆਂ ਕਿਹਾ ਗਿਆ ਕਿ ਉਨ੍ਹਾਂ ਪਿੰਡ ਦੇ ਬਾਹਰੋਂ ਆਪਣੇ ਰਿਸ਼ਤੇਦਾਰ ਬੁਲਾ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਜਿਸ ਵਿਚ ਉਨ੍ਹਾਂ ਦੇ ਬੁਜ਼ੁਰਗ ਵੀ ਜ਼ਖਮੀ ਹੋਏ ਹਨ। ਫਿਲਹਾਲ ਪੁਲਿਸ ਵਲੋਂ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਮੈਡੀਕਲ ਰਿਪੌਰਟ ਆਉਣ 'ਤੇ ਕਾਰਵਾਈ ਅਮਲ ਵਿੱਚ ਲਿਆਉਣ ਦੀ ਗਲ ਕੀਤੀ ਜਾ ਰਹੀ ਹੈ। -PTC News