ਪੰਜਾਬ ਯੂਨੀਵਰਸਿਟੀ 'ਚ NSUI ਅਤੇ ABVP ਵਿਚਾਲੇ ਝੜਪ, ਪੁਲਿਸ ਨੇ ਲਏ ਹਿਰਾਸਤ 'ਚ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟਸ ਸੈਂਟਰ ਵਿਖੇ ਧਰਨੇ ਉੱਤੇ ਬੈਠੇ ਐਨਐਸਯੂਆਈ ਅਤੇ ਏਬੀਵੀਪੀ ਜਥੇਬੰਦੀ ਦੇ ਕਾਰਕੁੰਨਾਂ ਵਿਚਾਲੇ ਝੜਪ ਹੋ ਗਈ। ਝੜਪ ਇੰਨ੍ਹੀ ਕੁ ਵੱਧ ਗਈ ਕਿ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵੇਂ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਧਰ ਐਨਐਸਯੂਆਈ ਪਾਰਟੀ ਦੇ ਵਿਦਿਆਰਥੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਪੁਲਿਸ ਨੇ ਖਿੱਚ ਧੂਹ ਕੀਤੀ ਹੈ। ਪੁਲਿਸ ਨੇ ਬਾਅਦ ਵਿੱਚ ਏਬੀਵੀਪੀ ਦੇ ਕਾਰਕੁਨਾਂ ਨੂੰ ਛੱਡ ਦਿੱਤਾ। ਗਰਲਜ਼ ਹੋਸਟਲ ਵਾਰਡਨ ਵੱਲੋਂ ਵਿਦਿਆਰਥਣ ਨਾਲ ਵਧੀਕੀਆ NSUI ਦੇ ਆਗੂ ਸਚਿਨ ਗਾਲਵ ਦਾ ਕਹਿਣਾ ਹੈ ਕਿ ਗਰਲਜ਼ ਹੋਸਟਲ ਵਿੱਚ ਵਿਦਿਆਰਥੀਣਾਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ਼ ਹੋਸਟਲ ਦੀ ਵਾਰਡਨ ਤਮੰਨਾ ਸਹਿਰਾਵਤ ਦੇ ਵਿਰੋਧ ਵਿੱਚ ਉਹ ਧਰਨੇ ਉੱਤੇ ਬੈਠੇ ਸਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਧਰਨੇ ਨੂੰ ਖਤਮ ਕਰਵਾਉਣ ਲਈ ਏਬੀਵੀਪੀ ਦੇ ਕਾਰਕੁੰਨਾਂ ਨੂੰ ਵਰਤਿਆ ਗਿਆ ਹੈ। ਸਚਿਨ ਗਾਲਵ ਅਤੇ ਹੋਰ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਵੀਸੀ ਉੱਤੇ ਤਾਨਾਸ਼ਾਹੀ ਹੋਣ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਤਾਨਾਸ਼ਾਹੀ ਰਵੱਈਏ ਖਿਲਾਫ਼ ਆਪਣਾ ਸੰਘਰਸ਼ ਜਾਰੀ ਰੱਖਾਂਗੇ। ਉਧਰ ਏਬੀਵੀਪੀ ਦੇ ਪ੍ਰਧਾਨ ਅਮਿਤ ਪੁਨੀਆ ਦਾ ਕਹਿਣਾ ਹੈ ਕਿ ਅਸੀਂ ਵਿਦਿਆਰਥੀਆਂ ਮੰਗਾਂ ਨੂੰ ਲੈ ਕੇ ਦਸਤਖਤ ਮੁਹਿੰਮ ਚਲਾਈ ਸੀ ਜਿਸ ਨੂੰ ਦੇਖ ਕੇ ਐਨਐਸਯੂਆਈ ਬੁਖਲਾਹਟ ਵਿੱਚ ਆ ਗਈ ਅਤੇ ਉਨ੍ਹਾਂ ਨੇ ਸਾਡੀ ਜਥੇਬੰਦੀ ਦੇੀ ਮਹਿਲਾ ਨਾਲ ਦੁਰਵਿਹਾਰ ਕੀਤਾ ਹੈ। ਇਹ ਵੀ ਪੜ੍ਹੋ:ਪਾਕਿਸਤਾਨ 'ਚ ਹੜ੍ਹ ਕਾਰਨ 1100 ਤੋਂ ਵਧੇਰੇ ਲੋਕਾਂ ਦੀ ਮੌਤ -PTC News