Mon, Nov 25, 2024
Whatsapp

ਹੁਣ ਸ਼ਹਿਰ ਦੇ ਨਾਗਰਿਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ: ਮੇਅਰ

Reported by:  PTC News Desk  Edited by:  Riya Bawa -- July 08th 2022 05:35 PM -- Updated: July 08th 2022 05:38 PM
ਹੁਣ ਸ਼ਹਿਰ ਦੇ ਨਾਗਰਿਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ: ਮੇਅਰ

ਹੁਣ ਸ਼ਹਿਰ ਦੇ ਨਾਗਰਿਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ: ਮੇਅਰ

ਪਟਿਆਲਾ: ਕੇਂਦਰ ਸਰਕਾਰ ਨੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਦੇ ਨਾਲ-ਨਾਲ ਸਵੱਛ ਭਾਰਤ ਅਭਿਆਨ ਨੂੰ ਧਿਆਨ ਵਿੱਚ ਰੱਖਦੇ ਹੋਏ 1 ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਹਮੇਸ਼ਾ ਲਈ ਪਾਬੰਦੀ ਲਗਾ ਦਿੱਤੀ ਹੈ। ਸ਼ਹਿਰ ਦੇ ਲੋਕ ਇਸ ਪਾਬੰਦੀ ਬਾਰੇ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਨ। 'ਮੇਰਾ ਕੁੜਾ, ਮੇਰੀ ਜ਼ਿੰਮੇਵਾਰੀ' ਮੁਹਿੰਮ ਦੀ ਸਫਲਤਾ ਤੋਂ ਬਾਅਦ ਹੁਣ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਵਾਸੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਸਬੰਧੀ ਉਨ੍ਹਾਂ ਸ਼ੁੱਕਰਵਾਰ ਨੂੰ ਘਲੋੜੀ ਗੇਟ ਨੇੜੇ ਸਥਿਤ ਰੇਹੜੀ ਮਾਰਕੀਟ ਵਿੱਚ ਪਹੁੰਚ ਕੇ ਜੂਟ ਦੇ ਥੈਲੇ ਵੰਡ ਕੇ ਰੇਹੜੀ ਵਾਲਿਆਂ ਦੇ ਨਾਲ-ਨਾਲ ਫਲ ਅਤੇ ਸਬਜ਼ੀਆਂ ਦੀ ਖਰੀਦਦਾਰੀ ਕਰਨ ਆਏ ਲੋਕਾਂ ਨੂੰ ਜਾਗਰੂਕ ਕੀਤਾ। ਹੁਣ ਸ਼ਹਿਰ ਦੇ ਨਾਗਰਿਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ: ਮੇਅਰ ਰੇਹੜੀ ਮਾਰਟਿਕ 'ਚ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਅਸੀਂ ਵਾਤਾਵਰਨ ਨੂੰ ਬਚਾਉਣ ਲਈ ਗੰਭੀਰ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਅੱਜ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਪਲਾਸਟਿਕ ਦੇ ਥੈਲੇ ਸੀਵਰੇਜ ਸਿਸਟਮ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ। ਪਲਾਸਟਿਕ ਦੇ ਲਿਫਾਫਿਆਂ ਨਾਲ ਡਰੇਨ, ਨਾਲੇ, ਨਾਲਿਆਂ, ਸੀਵਰੇਜ ਲਾਇਨਾਂ ਅਤੇ ਨਦੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ। ਪਲਾਸਟਿਕ ਦੇ ਲਿਫਾਫਿਆਂ ਦੇ ਖਤਮ ਹੋਣ ਦੀ ਪ੍ਰਕਿਰਿਆ ਕਈ ਸਾਲਾਂ ਬਾਅਦ ਸੰਭਵ ਹੋ ਸਕਦੀ ਹੈ, ਪਰ ਅੱਜ ਇਹ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਹੁਣ ਸ਼ਹਿਰ ਦੇ ਨਾਗਰਿਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ: ਮੇਅਰ ਪਲਾਸਟਿਕ ਦੇ ਲਿਫਾਫਿਆਂ ਨੂੰ ਸਾੜਨ ਨਾਲ ਸਾਡੀ ਹਵਾ ਪ੍ਰਦੂਸ਼ਿਤ ਹੋ ਰਹੀ ਹੈ। ਅੱਜ ਪਲਾਸਟਿਕ ਦੇ ਲਿਫਾਫਿਆਂ ਕਾਰਨ ਸ਼ਹਿਰ ਦੀ ਸਫਾਈ ਵਿਵਸਥਾ ਲਗਾਤਾਰ ਢਹਿ-ਢੇਰੀ ਹੋ ਰਹੀ ਹੈ। ਮੇਅਰ ਅਨੁਸਾਰ ਸਨੌਰ ਰੋਡ ’ਤੇ ਸਥਿਤ ਸ਼ਹਿਰ ਦੇ ਮੁੱਖ ਡੰਪਿੰਗ ਗਰਾਊਂਡ ’ਚ ਰੇਮੇਡੀਏਸ਼ਨ ਪਲਾਂਟ ਲਗਾ ਕੇ ਕੂੜੇ ਤੋਂ ਖਾਦ ਤਿਆਰ ਕਰਨ ਦਾ ਕੰਮ ਅੰਤਿਮ ਪੜਾਅ ’ਤੇ ਹੈ। ਜੇਕਰ ਅੱਜ ਸ਼ਹਿਰ ਦੇ ਲੋਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਨਹੀਂ ਕਰਦੇ ਤਾਂ ਭੱਵਿਖ ਵਿੱਚ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਜਾਣਗੇ ਅਤੇ ਹਰ ਵਾਰ ਇਨ੍ਹਾਂ ’ਤੇ ਰੇਡੀਏਸ਼ਨ ਪਲਾਂਟ ਨਹੀਂ ਲਗਾਏ ਜਾਣਗੇ। No to plastic ਇਸ ਮੌਕੇ ਮੇਅਰ ਸੰਜੀਵ ਸ਼ਰਮਾ ਬਿੱਟੂ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ ਪ੍ਰਿਤਪਾਲ ਕੌਰ, ਜੂਨਿਅਰ ਇੰਜੀਨਿਅਰ ਧਰਮਵੀਰ ਸਿੰਘ, ਕਾਉਂਸਲਰ ਹਰੀਸ਼ ਨਾਗਪਾਲ ਗਿੰਨੀ, ਅਤੁਲ ਜੋਸ਼ੀ, ਅਸ਼ਵਨੀ ਕੁਮਾਰ ਮਿੱਕੀ, ਸੰਦੀਪ ਮਲਹੋਤਰਾ, ਹਰੀਸ਼ ਕਪੂਰ, ਭਾਜਪਾ ਦੇ ਸਾਬਕਾ ਸ਼ਹਿਰੀ ਪ੍ਰਧਾਨ ਐਸ.ਕੇ ਦੇਵ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਚੀਫ਼ ਸੈਨੇਟਰੀ ਇੰਸਪੈਕਟਰ ਸੰਜੀਵ ਕੁਮਾਰ, ਸੈਨੇਟਰੀ ਇੰਸਪੈਕਟਰ ਮੋਹਿਤ ਜਿੰਦਲ, ਇੰਦਰਜੀਤ ਸਿੰਘ, ਕੁਲਦੀਪ ਸਿੰਘ ਤੋਂ ਇਲਾਵਾ ਪ੍ਰੋਗਰਾਮ ਕੋਆਰਡੀਨੇਟਰ ਅਮਨ ਸੇਖੋਂ ਅਤੇ ਮਨਪ੍ਰੀਤ ਬਾਜਵਾ ਮੁੱਖ ਤੌਰ ’ਤੇ ਹਾਜ਼ਰ ਸਨ। -PTC News


Top News view more...

Latest News view more...

PTC NETWORK