ਸੀਆਈਏ ਸਟਾਫ ਵੱਲੋਂ ਪੰਜ ਗੈਂਗਸਟਰ ਗ੍ਰਿਫ਼ਤਾਰ, ਭਾਰਤੀ ਕਰੰਸੀ ਤੇ ਹਥਿਆਰਾਂ ਦੀ ਖੇਪ ਬਰਾਮਦ
ਮੁਹਾਲੀ : ਸੀਆਈਏ ਮੁਹਾਲੀ ਦੀ ਟੀਮ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਸੀਆਈਏ ਸਟਾਫ ਗੈਂਗਸਟਰ ਲਖਵੀਰ ਸਿੰਘ ਲੰਡੇ ਦੇ ਕਰੀਬੀ ਲਵਜੀਤ ਸਿੰਘ ਲਵ ਤੇ ਉਸ ਦੇ ਚਾਰ ਸਾਥੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਲਖਵੀਰ ਲੰਡੇ ਉਹੀ ਮੁਲਜ਼ਮ ਹੈ ਜੋ ਕਿ ਕੈਨੇਡਾ ਵਿੱਚ ਬੈਠਾ ਤੇ ਮੁਹਾਲੀ ਇੰਟੈਲੀਜੈਂਸ ਦੀ ਇਮਾਰਤ ਵਿੱਚ ਧਮਾਕੇ ਦਾ ਮੁੱਖ ਮੁਲਜ਼ਮ ਹੈ। ਲਖਵੀਰ ਲੰਡੇ ਉਤੇ ਪਹਿਲਾਂ ਵੀ ਕਈ ਕੇਸ ਦਰਜ ਹਨ। ਉਹ ਲੋਕਾਂ ਨੂੰ ਧਮਕੀਆਂ ਦੇਣ ਅਤੇ ਫਿਰੌਤੀ ਮੰਗਣ ਤਹਿਤ ਨਾਮਜ਼ਦ ਹੈ। ਇਸ ਸਬੰਧੀ ਐੱਸਐੱਸਪੀ ਮੁਹਾਲੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਐੱਸਪੀ (ਦਿਹਾਤੀ) ਦੀ ਰਹਿਨੁਮਾਈ ਹੇਠ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀਆਈਏ ਟੀਮ ਨੇ ਗੈਂਗਸਟਰ ਲਖਵੀਰ ਲੰਡੇ ਦੇ ਸਾਥੀ ਲਵਜੀਤ ਲਵ ਨੂੰ ਉਸ ਦੇ ਚਾਰ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਗਿ੍ਫ਼ਤਾਰ ਕੀਤੇ ਅਨਸਰਾਂ ਕੋਲੋਂ ਦੋ ਗੱਡੀਆਂ ਤੇ 7 ਪਿਸਤੌਲਾਂ ਸਮੇਤ 7 ਮੈਗਜ਼ੀਨ, 1 ਮੈਗਜ਼ੀਨ, ਏਕੇ 47, 45 ਦੇ ਕਾਰਤੂਸਾਂ ਨਾਲ ਕੁਝ ਕਰੰਸੀ ਬਰਾਮਦ ਕੀਤੀ ਹੈ। ਇਨ੍ਹਾਂ ਦੀ ਸ਼ਨਾਖ਼ਤ ਅਕਾਸ਼ਦੀਪ ਸਿੰਘ ਨਿਵਾਸੀ ਹਰੀ ਕੇ ਪੱਤਣ, ਗੁਰਜੰਟ ਸਿੰਘ ਪਿੰਡ ਸ਼ਾਹਪੁਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਰਮਵੀਰ ਸਿੰਘ ਪਿੰਡ ਗਹਿਲੇਵਾਲ ਜ਼ਿਲ੍ਹਾ ਲੁਧਿਆਣਾ ਤੇ ਸੁਨੀਲ ਬੱਚੀ ਨਿਵਾਸੀ ਹਿੰਮਤ ਨਗਰ ਸਮਰਾਲਾ ਦੇ ਤੌਰ 'ਤੇ ਹੋਈ ਹੈ। ਗ੍ਰਿਫ਼ਤਾਰ ਅਨਸਰਾਂ ਨੇ ਮੰਨ ਲਿਆ ਹੈ ਕਿ ਵਾਰਦਾਤਾਂ ਕਰਨ ਲਈ ਇਨ੍ਹਾਂ ਨੂੰ ਲਖਬੀਰ ਲੰਡਾ ਹਥਿਆਰ ਮੁਹੱਈਆ ਕਰਵਾਉਂਦਾ ਸੀ। ਅਪ੍ਰੈਲ ਮਹੀਨੇ ਵਿੱਚ ਪਿੰਡ ਖਾਲੜਾ ਵਿਖੇ ਫਿਰੌਤੀ ਲੈਣ ਲਈ ਲੰਡੇ ਦੇ ਕਹਿਣ 'ਤੇ ਗੋਲ਼ੀਆਂ ਚਲਾਈਆਂ ਸਨ ਤੇ ਪਿੰਡ ਦਿਆਲਪੁਰਾ ਸਮਰਾਲਾ ਵਿਖੇ ਫਿਰੌਤੀ ਲੈਣ ਲਈ ਗੋਲ਼ੀਆਂ ਚਲਾ ਕੇ ਆਏ ਸਨ। ਇਨ੍ਹਾਂ ਵਾਰਦਾਤਾਂ ਸਬੰਧੀ ਥਾਣਾ ਸਮਰਾਲਾ ਵਿਖੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਸਾਰੇ ਜਣਿਆਂ 'ਤੇ ਪਹਿਲਾਂ ਹੀ ਕਈ ਕੇਸ ਦਰਜ ਹਨ। ਗ੍ਰਿਫਤਾਰ ਮੁਲਜ਼ਮਾਂ ਦਾ ਵੇਰਵਾ : ਲਵਜੀਤ ਸਿੰਘ ਉਰਫ ਲਵ ਪੁੱਤਰ ਦਿਲਬਾਗ ਸਿੰਘ ਵਾਸੀ ਨੇੜੇ ਆਟਾ ਚੱਕੀ ਪਿੰਡ ਗੰਡੀਵਿੰਡ ਧੱਤਲ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ), ਅਕਾਸਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪਤਣ ਥਾਣਾ ਹਰੀਕੇ ਜ਼ਿਲ੍ਹਾ ਤਰਨਤਾਰਨ) ਗੁਰਜੰਟ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਨੇੜੇ ਗੁਰੂਦੁਆਰਾ ਸਾਹਿਬ ਪਿੰਡ ਸਾਹਪੁਰ ਥਾਣਾ ਅਮਲੋਹ ਜਿਲ੍ਹਾ ਫਤਿਹਗੜ੍ਹ ਸਾਹਿਬ), ਪਰਮਵੀਰ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਗਹਿਲੇਵਾਲ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ), ਸੁਨੀਲ ਕੁਮਾਰ ਉਰਫ ਬੱਚੀ ਪੁੱਤਰ ਦਲਬੀਰ ਸਿੰਘ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ ਸਮਰਾਲਾ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਹਨ। ਇਨ੍ਹਾਂ ਕੋਲੋਂ 7 ਪਿਸਟਲ ਸਮੇਤ 7 ਮੈਗਜੀਨ ਬਰਾਮਦ ਹੋਏ ਹਨ। 1 ਮੈਗਜ਼ੀਨ Ak-47, 45 ਜਿੰਦਾ ਕਾਰਤੂਸ, ਇੱਕ ਗੱਡੀ ਬਲ਼ੈਰੋ ਨੰਬਰੀ PB11-BF-9009 5) ਇੱਕ ਗੱਡੀ ਟਾਟਾ ਸਫਾਰੀ ਨੰਬਰੀ PB11-BE-7731 6) ਅਤੇ ਭਾਰਤੀ ਕਰੰਸੀ ਬਰਾਮਦ ਹੋਈ ਹੈ। ਇਹ ਵੀ ਪੜ੍ਹੋ : ਭਾਖੜਾ ਨਹਿਰ ਵਿੱਚੋਂ ਮਿਲੀ ਸਾਲ ਪੁਰਾਣੀ ਡੁੱਬੀ ਗੱਡੀ, ਕਾਰ ਵਿੱਚੋਂ ਮਿਲੇ ਮ੍ਰਿਤਕਾਂ ਦੇ ਕੰਕਾਲ