ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'
ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ',ਆਨੰਦਪੁਰ ਸਾਹਿਬ ਦਾ ਕਿਲਾ੍ ਛੱਡਣ ਤੋਂ ਬਾਅਦ ੬ ਪੋਹ ਦੀ ਰਾਤ ਨੂੰ ਜਦੋਂ ਸਰਸਾ ਨਦੀ ਦੇ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੋੜਾ ਹੋਇਆ ਤਾਂ ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਮੋਰਿੰਡੇ ਦੀ ਧਰਤੀ ‘ਤੇ ਪਹੁੰਚ ਗਏ। ਉਸ ਵਕਤ ਸਾਹਿਬਜਾਦਾ ਜ਼ੋਰਾਵਰ ਸਿੰਘ ਜੀ ਦੀ ਉਮਰ ਮਹਿਜ਼ ੭ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੀ ਉਮਰ ਮਹਿਜ਼ ੫ ਸਾਲ ਸੀ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਉਸ ਰਾਤ ਕੂਮਾ ਮਾਸ਼ਕੀ ਦੀ ਝੁੱਗੀ ‘ਚ ਰਹੇ ਅਤੇ ਅਗਲੇ ਦਿਨ ਗੰਗੂ ਬ੍ਰਾਹਮਣ ਨੇ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਕੇ ਜਾਣ ਦਾ ਜ਼ੋਰ ਪਾਇਆ।ਚਾਹੇ ਗੰਗੂ ਬ੍ਰਾਹਮਣ ਗੁਰੂ ਘਰ ਦਾ ਰਸੋਈਆ ਸੀ ਪਰ ਉਸਨੇ ਲਾਲਚ ਵੱਸ ਰਾਤ ਵੇਲੇ ਮਾਤਾ ਗੁਜਰੀ ਜੀ ਦੀ ਮੋਹਰਾਂ ਵਾਲੀ ਥੈਲੀ ਚੁਰਾ ਲਈ, ਜਿਸ ਬਾਰੇ ‘ਚ ਮਾਤਾ ਗੁਜਰੀ ਜੀ ਨੂੰ ਰਾਤ ਨੂੰ ਹੀ ਪਤਾ ਲੱਗ ਗਿਆ ਸੀ। [caption id="attachment_233525" align="aligncenter" width="300"] ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'[/caption] ਪਰ ਇਸ ਗੱਲ ਨੂੰ ਗੰਗੂ ਨੇ ਕਦੀ ਨਹੀਂ ਸਵੀਕਾਰਿਆ।ਫਿਰ ਗੰਗੂ ਮੋਰਿੰਡੇ ਦੇ ਕੋਤਵਾਲ ਜਾ ਕੇ ਕੋਤਵਾਲ ਨੂੰ ਕਹਿੰਦਾ ਹੈ ਕਿ ਮੇਰੇ ਘਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਤੇ ਗੁਰੂ ਜੀ ਦੇ ਛੋਟੇ ਸਾਹਿਬਜ਼ਾਦੇ ਹਨ। ਇਸ ਗੱਲ ਨੂੰ ਸੁਣਕੇ ਮੋਰਿੰਡੇ ਦੇ ਚੌਧਰੀ ਗਨੀ ਖਾਂ ਤੇ ਮਨੀਖਾਂ ਨੇ ਗੰਗੂ ਨੂੰ ਇਨਾਮ ਦਿੱਤਾ ਅਤੇ ਉਹਨਾਂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਉਸ ਵਕਤ ਗੰਗੂ ਇੱਕ ਪਾਸੇ ਅੱਖਾਂ ਝੁਕਾਏ ਖੜਾ ਰਿਹਾ ਅਤੇ ਲੋਕਾਂ ਨੇ ਉਸਨੂੰ ਉਸਦੇ ਇਸ ਗੁਨਾਹ ਲਈ ਕਈ ਲਾਹਨਤਾਂ ਪਾ ਕੇ ਨਮਕਹਰਾਮੀ ਤੱਕ ਕਹਿ ਦਿੱਤਾ ਸੀ।ਇਸ ਮੌਕੇ ਵੀ ਸਾਹਿਬਜ਼ਾਦੇ ਬਹੁਤ ਹੀ ਨਿਡਰਤਾ ਤੇ ਫਕਰ ਨਾਲ ਮੁਸਕਰਾਉਂਦੇ ਹੋਏ ਚਿਹਰੇ ਨਾਲ ਮਾਤਾ ਗੁਜਰੀ ਦੇ ਨਾਲ ਮੁਗਲ ਸਿਪਾਹੀਆਂ ਨਾਲ ਜਾ ਰਹੇ ਸੀ।ਕੋਤਵਾਲ ਦੀ ਜੇਲ ਰਾਤ ਰੱਖਣ ਤੋਂ ਬਾਅਦ ਮਾਤਾ ਜੀ ਤੇ ਛੋਟੇ ਸਾਹਿਬਜਾਦਿਆ ਨੂੰ ਸਰਹੰਦ ਲਿਜਾਇਆ ਗਿਆ। ਜਿੱਥੇ ਉਹਨਾਂ ਨੂੰ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਠੰਡੇ ਬੁਰਜ ਰੱਖਿਆ ਗਿਆ।ਇਸ ਜਗਾ੍ ਤੇ ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜਾਨ ਨੂੰ ਖਤਰੇ ‘ਚ ਪਾ ਕੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਲਾਇਆ। [caption id="attachment_233526" align="aligncenter" width="300"] ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'[/caption] ਅਗਲੇ ਦਿਨ ਨਵਾਬ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਛੋਟੇ ਸਾਹਿਬਜਾਦਿਆਂ ਨੂੰ ਦਰਬਾਰ ਵਿੱਚ ਬੁਲਾਇਆ ਗਿਆ। ਵਜ਼ੀਰ ਖਾਂ ਸਾਹਿਬਜ਼ਾਦਿਆਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਇਸਲਾਮ ਕਬੂਲ ਕਰਵਾਉਣਾ ਚਾਹੁੰਦਾ ਸੀ ਆਪਣੇ ਅੱਗੇ ਝੁਕਾਉਣਾ ਚਾਹੁੰਦਾ ਸੀ।ਚਾਹੇ ਉਮਰ ਸਾਹਿਬਜਾਦਿਆ ਦੀ ਛੋਟੀ ਹੀ ਸੀ ਪਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਉਹ ਸੂਝ ਬੂਝ ਸੀ ਜਿਸ ਨਾਲ ਇੱਕ ਕੌਮ ਦਾ ਸਿਰ ਉੱਚਾ ਹੋ ਸਕੇ। [caption id="attachment_233527" align="aligncenter" width="300"] ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'[/caption] ਫਿਰ ਜਦੋਂ ਵਜ਼ੀਰ ਖਾਨ ਦੇ ਹੁਕਮਾਂ ਅਨੁਸਾਰ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਦਰਬਾਰ ‘ਚ ਲਿਆਂਦਾ ਜਾ ਰਿਹਾ ਸੀ ਤੇ ਉਸ ਵਕਤ ਵਜ਼ੀਰ ਖਾਨ ਦੇ ਸਿਪਾਹੀਆਂ ਨੇ ਦਰਬਾਰ ਦਾ ਵੱਡਾ ਗੇਟ ਬੰਦ ਕਰ ਦਿੱਤਾ ਸੀ ਤੇ ਇੱਕ ਛੋਟਾ ਗੇਟ ਅੰਦਰ ਆਉਣ ਦੇ ਲਈ ਖੁੱਲ੍ਹਾ ਰੱਖਿਆ। ਇਸ ਸਾਰੀ ਗੱਲ ਦੇ ਪਿੱਛੇ ਵਜ਼ੀਰ ਖਾਨ ਦਾ ਇਹ ਮਕਸਦ ਸੀ ਕਿ ਜਦੋਂ ਦੋਵੇਂ ਸਾਹਿਬਜਾਦੇ ਅੰਦਰ ਆਉਣ ਤਾਂ ਸਿਰ ਝੁਕਾ ਕੇ ਅੰਦਰ ਆਉਣ। ਪਰ ਸਾਹਿਬਜ਼ਾਦਿਆਂ ਦੀ ਸੂਝ ਬੂਝ ਨੇ ਵਜ਼ੀਰ ਖਾਨ ਦੀ ਇਸ ਯੋਜਨਾ ਤੇ ਪਾਣੀ ਫੇਰ ਦਿੱਤਾ ਅਤੇ ਉਹਨਾਂ ਨੇ ਗੇਟ ਚੋਂ ਲੰਘਣ ਸਮੇਂ ਆਪਣਾ ਪੈਰ ਗੇਟ ਅੰਦਰ ਰੱਖਿਆ ਤੇ ਬਿਨਾ ਸੀਸ ਝੁਕਾਏ ਅੰਦਰ ਪਰਵੇਸ਼ ਕੀਤਾ। ਦਰਬਾਰ ਵਿੱਚ ਜਾਂਦਿਆਂ ਹੀ ਦੋਨੋਂ ਸਾਹਿਬਜਾਦਿਆਂ ਨੇ ਗੱਜ ਕੇ ਜੈਕਾਰਾ ਬੁਲਾਇਆ ‘ਵਾਹਿਗੂਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’।ਜਦੋਂ ਉੱਥੇ ਖੜੇ ਇੱਕ ਮੁਗਲ ਫੌਜੀ ਨੇ ਸਾਹਿਬਜ਼ਾਦਿਆਂ ਨੂੰ ਨਵਾਬ ਵਜ਼ੀਰ ਖਾਂ ਅੱਗੇ ਸੀਸ ਝੁਕਾ ਕਿ ਪ੍ਰਣਾਮ ਕਰਨ ਨੂੰ ਕਿਹਾ ਤਾਂ ਸਾਹਿਬਜਾਦਿਆਂ ਨੇ ਕਿਹਾ ਕਿ ਸਿੰਘ ਸਿਰਫ ਗੁਰੂ ਅੱਗੇ ਸੀਸ ਝੁਕਾਉਂਦੇ ਹਨ।ਨਵਾਬ ਵਜ਼ੀਰ ਖਾਂ ਨੇ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਹਾਡੇ ਵਰਗੇ ਮਾਸੂਮ ਬੱਚੇ ਅੱਗੇ ਸਾਡੇ ਮੁਸਲਿਮ ਧਰਮ ਅਪਣਾ ਲੈਣ ਤਾਂ ਤਹਾਨੂੰ ਇੱਥੇ ਹਰ ਤਰਾਂ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦਿੱਤੇ ਗਏ, ਜਿਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਨੇ ਕਿਹਾ ਕਿ ਇਹ ਸਭ ਚੀਜਾਂ ਸਾਡੀ ਜੁੱਤੀ ਦੀਆਂ ਨੋਕਾਂ ‘ਤੇ ਨੇ। [caption id="attachment_233528" align="aligncenter" width="300"] ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'[/caption] ਫਿਰ ਸਾਹਿਬਜਾਦਿਆਂ ਨੂੰ ਠੰਡੇ ਬੁਰਜ ‘ਚ ਲਿਜਾਇਆ ਗਿਆ ਅਤੇ ਅਗਲੇ ਦਿਨ ਫਿਰ ਤੋਂ ਦਰਬਾਰ ‘ਚ ਬੁਲਾਇਆ ਗਿਆ।ਨਵਾਬ ਸੁੱਚਾ ਨੰਦ ਸਾਹਿਬਜ਼ਾਦਿਆਂ ਬਾਰੇ ਵਜ਼ੀਰ ਖਾਂ ਨੂੰ ਕਹਿ ਰਿਹਾ ਸੀ ਕਿ ਇਹ ਸੱਪ ਦੇ ਬੱਚੇ ਹਨ, ਜਿਹੜੇ ਵੱਡੇ ਹੋ ਕਿ ਆਪਣੇ ਪਿਤਾ ਵਾਂਗ ਸਾਨੂੰ ਡੰਗਣਗੇ । ਸਾਹਿਬਜ਼ਾਦਿਆਂ ਨੇ ਜਦੋਂ ਸੁੱਚਾ ਨੰਦ ਨੂੰ ਪਾਪੀ ਆਖ ਬੁਲਾਇਆ ਤਾਂ ਗੁੱਸੇ ‘ਚ ਉਸਨੇ ਕਾਜ਼ੀ ਤੇ ਵਜ਼ੀਰ ਖਾਂ ਨਾਲ ਸਲਾਹ ਕੀਤੀ ਤੇ ਸਾਹਿਬਜ਼ਾਦਿਆਂ ਨੂੰ ਨੀਹਾਂ ‘ਚ ਚਿਣਵਾਉਣ ਲਈ ਕਿਹਾ। [caption id="attachment_233529" align="aligncenter" width="300"] ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'[/caption] ਕਾਜ਼ੀ ਨੇ ਨਵਾਬ ਨੂੰ ਸਲਾਹ ਦਿੱਤੀ ਕਿ ਇਹ ਕੰਮ ਮਲੇਰਕੋਟਲਾ ਦੇ ਨਵਾਬ ਨੂੰ ਦੇਣਾ ਚਾਹੀਦਾ ਹੈ ਜਿਸਦੇ ਭਰਾ ਨੁੰ ਗੁਰੂ ਜੀ ਨੇ ਯੁੱਧ ਦੇ ਮੈਦਾਨ ‘ਚ ਮਾਰਿਆ ਸੀ। ਨਵਾਬ ਮਲੇਰਕੋਟਲਾ ਨੂੰ ਆਦੇਸ਼ ਭੇਜਿਆ ਗਿਆ ਤਾਂ ਉਸਨੇ ਸਾਹਿਬਜਾਦਿਆ ਨੂੰ ਨੀਹਾਂ ‘ਚ ਚਿਣਵਾਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਮੇਰੀ ਦੁਸ਼ਮਜ਼ੀ ਇਹਨਾਂ ਦੇ ਪਿਤਾ ਨਾਲ ਹੈ ਇਹਨਾਂ ਦਾ ਕੋਈ ਦੋਸ਼ ਨਹੀਂ ਨਾਲੇ ਮਾਰਾ ਭਰਾ ਯੁੱਧ ਵਿੱਚ ਮਰਿਆ ਸੀ ਇਸ ਵਿੱਚ ਏਨਾ ਬੱਚਿਆ ਦਾ ਕੋਈ ਦੋਸ਼ ਨਹੀਂ।ਨਵਾਬ ਮਲੇਰਕੋਟਲਾ ਨੇ ਕਿਹਾ ਕਿ ਇਹਨਾਂ ਬੱਚਿਆਂ ਨੂੰ ਮਾਰਨਾ ਪਾਪ ਹੈ ਇਹਨਾਂ ਨੂੰ ਮਾਰਨਾ ਧਰਮ ਦੇ ਖਿਲਾਫ ਹੈ। ਪਰ ਨਵਾਬ ਵਜ਼ੀਰ ਖਾਂ ਨੇ ਮਲੇਰਕੋਟਲਾ ਦੇ ਨਵਾਬ ਦੀ ਇੱਕ ਨਾ ਸੁਣੀ ਤੇ ਸਾਹਿਬਜਾਦਿਆਂ ਨੂੰ ਨੀਹਾਂ ‘ਚ ਚਿਣਵਾਉਣ ਦਾ ਪ੍ਰਬੰਧ ਕਰਨ ਲਈ ਕਿਹਾ।ਤਿੰਨ ਦਿਨ ਤੱਕ ਸਾਹਿਬਜਾਦਿਆਂ ਨੂੰ ਦਰਬਾਰ ‘ਚ ਬੁਲਾਇਆ ਗਿਆ ਤੇ ਕੋਸ਼ਿਸ਼ ਕੀਤੀ ਗਈ ਕਿ ਸਾਹਿਬਜਾਦੇ ਇਸਲਾਮ ਧਰਮ ਕਬੂਲ ਕਰ ਲੈਣ ਪਰ ਸਾਹਿਬਜ਼ਾਦਿਆਂ ਦੇ ਦ੍ਰਿੜ ਇਰਾਦੇ ਵੇਖ ਕੇ ਵਜ਼ੀਰ ਖਾਨ ਨੇ ਨਾਕਾਮੀ ਦਾ ਪ੍ਰਦਰਸ਼ਨ ਕਰਦੇ ਹੋਏ ਦੋਵੇਂ ਛੋਟੇ ਸਾਹਿਬਜਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ। [caption id="attachment_233533" align="aligncenter" width="300"] ਦਾਸਤਾਨ-ਏ-ਸ਼ਹਾਦਤ: 'ਨੀਹਾਂ 'ਚ ਲਾਲ'[/caption] ਮੁਗਲਾਂ ਦੇ ਜ਼ੁਲਮ ਚਾਹੇ ਜਿੰਨਾਂ ਵੀ ਅੱਤਿਆਚਾਰੀ ਸੀ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਏਨੀ ਕੁ ਪੱਕੀ ਸੀ ਕੇ ਵਜ਼ੀਰ ਖਾਨ ਵਰਗੇ ਛੋਟੇ ਸਾਹਿਬਜ਼ਾਦਿਆਂ ਦੇ ਅੱਗੇ ਵੀ ਨਹੀਂ ਟਿਕ ਸਕੇ।੧੩ ਪੋਹ ਦੀ ਰਾਤ ਸਾਹਿਬਜ਼ਾਦਾ ਜੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਵਜ਼ੀਰ ਖਾਂ ਦੇ ਹੁਕਮਾਂ ਅਨੁਸਾਰ ਨੀਹਾਂ ‘ਚ ਚਿਣਵਾ ਦਿੱਤਾ ਗਿਆ।ਗੁਰੂ ਸਾਹਿਬ ਦੇ ਲਾਲ ਸਿੱਖ ਪੰਥ ਦੀ ਨਿਡਰਤਾ ਨੂੰ ਦਿਖਾਉਂਦੇ ਹੋਏ ਸ਼ਹੀਦ ਹੋ ਗਏ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਪੀਟੀਸੀ ਅਦਾਰੇ ਵੱਲੋਂ ਕੋਟਿਨ-ਕੋਟ ਪ੍ਰਣਾਮ, ਸਮੂਹ ਸਿੱਖ ਪੰਥ ਤੁਹਾਡੀ ਇਸ ਕੁਰਬਾਨੀ ਅੱਗੇ ਸੀਸ ਨਿਵਾਉਂਦਾ ਹੈ। -PTC News