Fri, Nov 15, 2024
Whatsapp

ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰ

Reported by:  PTC News Desk  Edited by:  Ravinder Singh -- March 02nd 2022 03:48 PM
ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰ

ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰ

ਚੰਡੀਗੜ੍ਹ : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਆਪਣੇ ਯੂਕਰੇਨ ਦੇ ਹਮਰੁਤਬਾ ਦਿਮਿਤਰੋ ਕੁਲੇਬਾ ਨੂੰ ਦੱਸਿਆ ਕਿ ਯੂਕਰੇਨ ਤੇ ਰੂਸ ਵਿਚਕਾਰ ਵੱਧਦੇ ਵਿਵਾਦ ਤੋਂ ਚੀਨ ਕਾਫੀ ਚਿੰਤਤ ਹੈ ਅਤੇ ਉਥੇ ਜਾਨੀ ਤੇ ਮਾਲੀ ਨੁਕਸਾਨ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰਚੀਨ ਨੇ ਇਕ ਵਾਰ ਫਿਰ ਰੂਸ ਅਤੇ ਯੂਕਰੇਨ ਨੂੰ ਗੱਲਬਾਤ ਰਾਹੀਂ ਮਸਲੇ ਨੂੰ ਹੱਲ ਕਰਨ ਦੀ ਅਪੀਲ ਕੀਤੀ। ਯੂਕਰੇਨ ਉਤੇ ਰੂਸ ਦੇ ਹਮਲੇ ਪਿੱਛੋਂ ਵੱਧਦੇ ਤਣਾਅ ਵਿਚਕਾਰ ਦੋਵਾਂ ਮੰਤਰੀਆਂ ਨੇ ਫੋਨ ਉਤੇ ਗੱਲ ਕੀਤੀ।ਚੀਨ ਵਿੱਚ ਛਪੀ ਇਕ ਖ਼ਬਰ ਮੁਤਾਬਕ ਵਾਂਗ ਯੀ ਨੇ ਕਿਹਾ ਕਿ ਯੂਕਰੇਨ ਵਿੱਚ ਸਥਿਤੀ ਤੇਜ਼ੀ ਨਾਲ ਬਦਲੀ ਹੈ। ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰਯੂਕਰੇਨ ਤੇ ਰੂਸ ਦਰਮਿਆਨ ਵੱਧਦੇ ਸੰਘਰਸ਼ ਉਤੇ ਉਨ੍ਹਾਂ ਨੂੰ ਅਫਸੋਸ ਹੈ ਅਤੇ ਨਾਗਰਿਕਾਂ ਨੂੰ ਹੋ ਰਹੇ ਨੁਕਸਾਨ ਤੋਂ ਦੁਖੀ ਹੈ। ਵਾਂਗ ਨੇ ਨਾਗਰਿਕਾਂ ਦੀ ਮੌਤ ਉਤੇ ਚਿੰਤਾ ਜ਼ਾਹਿਰ ਕੀਤੀ, ਹਾਲਾਂਕਿ ਉਹ ਰੂਸ ਉਤੇ ਦੋਸ਼ ਨਾ ਲਾਉਣ ਬਾਰੇ ਸੁਚੇਤ ਰਹੇ। ਜ਼ਿਕਰਯੋਗ ਹੈ ਕਿ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਨੇ ਯੂਕਰੇਨ ਖ਼ਿਲਾਫ਼ ਵਿਸ਼ੇਸ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ ਹੈ। ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰਇਸ ਕਾਰਨ ਯੂਕਰੇਨ ਵਿੱਚ ਤਬਾਹੀ ਮਚੀ ਹੋਈ ਹੈ। ਦੂਜੇ ਪਾਸੇ ਰੂਸ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਅਤੇ ਸੈਂਕੜੇ ਫ਼ੌਜੀ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ। ਯੂਕਰੇਨ ਦੇ ਸੈਂਕੜੇ ਫੌਜੀ ਅਤੇ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਇਸ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਚਿੰਤਾ ਦਾ ਮਾਹੌਲ ਹੈ। ਇਹ ਵੀ ਪੜ੍ਹੋ : ਮੋਹਾਲੀ ਸਟੇਡੀਅਮ ਵਿਖੇ 4 ਮਾਰਚ ਨੂੰ ਹੋਵੇਗਾ ਪਹਿਲਾ ਟੈਸਟ ਮੈਚ


Top News view more...

Latest News view more...

PTC NETWORK