ਸਰਕਾਰੀ ਹੁਕਮ ਦੇ ਬਾਵਜੂਦ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਹਨ ਸੂਬੇ 'ਚ ਨਿੱਤ ਦਿਨ ਚਾਈਨਾ ਡੋਰ ਕਾਤਲ ਬਣ ਰਹੀ ਹੈ ਅਤੇ ਇਸ ਕਾਤਲ ਨੂੰ ਹੁੰਗਾਰਾ ਦੇ ਰਹੇ ਹਨ ਉਹ ਲੋਕ ਜਿੰਨਾ ਨੂੰ ਨਾ ਤੇ ਕਾਨੂੰਨ ਦੀ ਪ੍ਰਵਾਹ ਹੈ ਅਤੇ ਨਾ ਹੀ ਕਿਸੇ ਦੀ ਜਾਨ ਦੀ ਪ੍ਰਵਾਹ ਹੈ , ਜੀ ਹਾਂ ਇਸ ਕਾਤਲ ਡੋਰ ਦਾ ਮਾਮਲਾ ਸਾਹਮਣੇ ਆਇਆ ਹੈ ਬੁਢਲਾਡਾ ਦੇ ਪਿੰਡ ਬੋਹਾ ਰੋਡ ਤੋਂ ਜਿਥੇ ਪੈਂਦੇ ਓਵਰ ਬਰਿੱਜ ਤੋਂ ਲੰਘਦਿਆਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਦੇ ਗਲ 'ਚ ਚਾਈਨਾ ਡੋਰ ਪੈ ਜਾਣ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ।
[caption id="" align="aligncenter" width="595"] 26 year boy died with china doora[/caption]
ਮ੍ਰਿਤਕ ਨਾਲ ਮੋਟਰਸਾਈਕਲ 'ਤੇ ਸਵਾਰ ਸੇਵਕ ਸਿੰਘ ਨੇ ਦੱਸਿਆ ਕਿ ਉਹ ਅਤੇ ਜਗਤਾਰ ਸਿੰਘ ਬਰ੍ਹੇ ਬੁਢਲਾਡਾ ਤੋਂ ਦੁਕਾਨ ਦਾ ਸਮਾਨ ਲੈ ਕੇ ਆਪਣੇ ਪਿੰਡ ਜਾ ਰਹੇ ਸੀ, ਜੱਦ ਇਹ ਘਟਨਾ ਵਾਪਰੀ । ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ 'ਤੇ ਦੋ ਮੋਟਰ ਸਾਇਕਲ ਸਵਾਰਾਂ ਦੇ ਗਲ ਵਿੱਚ ਪਤੰਗ ਦੀ ਡੋਰ ਫਸਣ ਕਾਰਨ ਇੱਕ ਵਿਅਕਤੀ ਦੀ ਡਿੱਗ ਕੇ ਮੌਕੇ ਤੇ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਬਰ੍ਹੇ ਵਿਖੇ ਪ੍ਰਚਨ ਦੀ ਦੁਕਾਨ ਕਰਨ ਵਾਲੇ ਜਗਤਾਰ ਸਿੰਘ ਜਸੀ ਦੀ ਉਮਰ 26 ਸਾਲ ਸੀ |
ਉਹ ਅਤੇ ਉਸਦਾ ਸਾਥੀ ਗੁਰਸੇਵਕ ਸਿੰਘ ਸ਼ਹਿਰ ਵਿੱਚੋਂ ਦੁਕਾਨਦਾਰੀ ਦਾ ਸਾਮਾਨ ਲੈ ਕੇ ਜਿਵੇਂ ਹੀ ਪੁੱਲ ਦੇ ਉੱਪਰ ਦੀ ਪਿੰਡ ਬਰ੍ਹੇ ਨੂੰ ਜਾਣ ਲੱਗੇ ਤਾਂ ਅਚਾਨਕ ਰੇਲਵੇ ਲਾਇਨ ਦੇ ਉੱਪਰ ਬਣੇ ਪੁੱਲ ਕੋਲ ਅਚਾਨਕ ਹਵਾ ਵਿੱਚ ਉੱਡ ਰਹੇ ਪਤੰਗ ਦੀ ਡੋਰ ਜਗਤਾਰ ਸਿੰਘ ਦੇ ਗਲ੍ਹ ਵਿੱਚ ਫਸ ਗਈ ਅਤੇ ਗੁਰਸੇਵਕ ਸਿੰਘ ਦੀਆਂ ਬਾਹਾਂ ਵਿੱਚ ਆ ਗਈ ਜਿਸ ਤੇ ਉਹ ਇੱਕਦਮ ਹੇਠਾਂ ਡਿੱਗ ਪਏ।
ਇਸ ਦੌਰਾਨ ਜਗਤਾਰ ਸਿੰਘ ਦਾ ਗਲ੍ਹਾ ਪੂਰੀ ਤਰ੍ਹਾਂ ਡੋਰ ਨਾਲ ਕੱਟਿਆ ਜਾ ਚੁੱਕਿਆ ਸੀ। ਮੌਕੇ ਤੇ ਲੋਕਾਂ ਨੇ ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਮੌਕੇ ਤੇ ਘਟਨਾ ਦਾ ਜਾਇਜ਼ਾ ਡੀ.ਐਸ.ਪੀ. ਪ੍ਰਭਜੋਤ ਕੋਰ ਬੇਲਾ, ਐਸ ਐਚ ਓ ਸਿਟੀ ਸੁਰਜਨ ਸਿੰਘ ਵੱਲੋਂ ਲਿਆ ਗਿਆ।