Wed, Nov 13, 2024
Whatsapp

ਬੋਰਵੈੱਲ 'ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕ

Reported by:  PTC News Desk  Edited by:  Ravinder Singh -- May 24th 2022 03:26 PM
ਬੋਰਵੈੱਲ 'ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕ

ਬੋਰਵੈੱਲ 'ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕ

ਹੁਸ਼ਿਆਰਪੁਰ : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਖਿਆਲਾ ਬੁਲੰਦਾ ਵਿਖੇ ਪਰਵਾਸੀ ਮਜ਼ਦੂਰਾਂ ਦਾ ਇਕ 6 ਸਾਲਾ ਬੱਚਾ ਰਿਤਿਕ, ਜਿਸ ਦੀ ਬੋਰਵੈੱਲ 'ਚ ਡਿੱਗਣ ਨਾਲ ਮੌਤ ਹੋ ਗਈ ਸੀ, ਜਿਸ ਨੂੰ ਨਮ ਅੱਖਾਂ ਨਾਲ ਖਿਆਲਾ ਬੁਲੰਦਾ ਦੇ ਸ਼ਮਸ਼ਾਨਘਾਟ ਵਿਚ ਸਪੁਰਦ-ਏ-ਖ਼ਾਕ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਇਲਾਕੇ ਦੇ ਲੋਕ ਨੇ ਨਮ ਅੱਖਾਂ ਨਾਲ ਰਿਤਿਕ ਰੋਸ਼ਨ ਨੂੰ ਅੰਤਿਮ ਵਿਦਾਇਗੀ ਦਿੱਤੀ। ਬੋਰਵੈੱਲ 'ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕਇਸ ਮੌਕੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਮੌਕੇ ਦੀਆਂ ਤਸਵੀਰਾਂ ਕਾਫੀ ਭਾਵੁਕ ਕਰਨ ਵਾਲੀਆਂ ਸਨ। ਇਸ ਮੌਕੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ। ਇਸ ਮੌਕੇ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਵੀ ਪਹੁੰਚੇ ਅਤੇ ਪਰਿਵਾਰ ਨੂੰ ਸਰਕਾਰ ਵੱਲੋਂ ਦਿੱਤਾ ਗਿਆ ਦੋ ਲੱਖ ਦਾ ਚੈਕ ਭੇਟ ਕੀਤਾ। ਬੋਰਵੈੱਲ 'ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕ22 ਮਈ ਨੂੰ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਖਿਆਲਾ ਬੁਲੰਦਾ ਵਿਖੇ ਇਕ ਛੇ ਸਾਲਾ ਮਾਸੂਮ ਬੱਚੇ ਰਿਤਿਕ ਦੀ ਬੋਰਵੈੱਲ ਵਿੱਚ ਡਿੱਗਣ ਨਾਲ ਮੌਤ ਹੋ ਗਈ ਸੀ ਜਿਸ ਜਿਸ ਨੂੰ ਅੱਜ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਇਸ ਮੌਕੇ ਹਲਕਾ ਟਾਂਡਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ, ਨਾਇਬ ਤਹਿਸੀਲਦਾਰ ਟਾਂਡਾ ਅਤੇ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਵੀ ਵਿਸ਼ੇਸ਼ ਤੌਰ ਉਤੇ ਪਹੁੰਚੇ। ਇਸ ਮੌਕੇ ਜਸਵੀਰ ਸਿੰਘ ਰਾਜਾ ਵੱਲੋਂ ਪੀੜਤ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਦੋ ਲੱਖ ਰੁਪਏ ਦੀ ਰਾਸ਼ੀ ਦਾ ਚੈਕ ਵੀ ਭੇਟ ਕੀਤਾ ਗਿਆ ਤੇ ਰਿਤਿਕ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ। ਬੋਰਵੈੱਲ 'ਚ ਡਿੱਗਣ ਨਾਲ ਜਾਨ ਗੁਆਉਣ ਵਾਲੇ ਬੱਚੇ ਨੂੰ ਕੀਤਾ ਸਪੁਰਦ-ਏ-ਖਾਕਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਮਨਜੋਤ ਸਿੰਘ ਤਲਵੰਡੀ ਨੇ ਕਿਹਾ ਕਿ ਹੁਣ ਤਕ ਸਾਡੇ ਦੇਸ਼ ਅਤੇ ਸੂਬੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਅੱਜ ਤਕ ਨਾ ਤਾਂ ਪ੍ਰਸ਼ਾਸਨ ਨੇ ਹੀ ਕੋਈ ਤਕਨੀਕ ਲਿਆਂਦੀ ਅਤੇ ਨਾ ਹੀ ਸਰਕਾਰ ਨੇ ਜੋ ਕਿ ਸਭ ਤੋਂ ਵੱਡੀ ਦੋਹਾਂ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹੀ ਤਕਨੀਕ ਹੁੰਦੀ ਤਾਂ ਅੱਜ ਰਿਤਿਕ ਅਤੇ ਫਤਿਹ ਵੀਰ ਵੀ ਸਾਡੇ ਵਿਚਕਾਰ ਮੌਜੂਦ ਹੁੰਦੇ। ਇਸ ਮੌਕੇ ਜਸਵੀਰ ਰਾਜਾ ਨੇ ਕਿਹਾ ਕਿ ਜਿਨ੍ਹਾਂ ਵੀ ਵਿਅਕਤੀਆਂ ਵੱਲੋਂ ਬੋਰਵੈਲ ਦੇ ਮੂੰਹ ਖੁੱਲ੍ਹੇ ਰੱਖੇ ਹੋਏ ਹਨ ਜਾਂ ਉਨ੍ਹਾਂ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ। ਉਹ ਉਸ ਤੇ ਪੂਰੀ ਤਰ੍ਹਾਂ ਨਾਲ ਨਿਗਰਾਨੀ ਰੱਖਣ ਤੇ ਮੁਰੰਮਤ ਹੋਣ ਤੋਂ ਬਾਅਦ ਪੱਕੇ ਤੌਰ ਉਤੇ ਬੋਰਵੈੱਲ ਦੇ ਮੂੰਹ ਬੰਦ ਕੀਤੇ ਜਾਣ ਤਾਂ ਜੋ ਭਵਿੱਖ ਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਕੀਤਾ ਬਰਖਾਸਤ


Top News view more...

Latest News view more...

PTC NETWORK