ਚਿਲਡਰਨ ਹੋਮ ਪਟਿਆਲਾ ਵੱਲੋਂ ਲਾਪਤਾ ਹੋਏ ਬੱਚਿਆਂ ਦੀ ਸੂਚਨਾ ਦੇਣ ਸਬੰਧੀ ਨੰਬਰ ਜਾਰੀ
ਪਟਿਆਲਾ: ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਾਇਨਾ ਕਪੂਰ ਨੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਤੋਂ ਪਿਛਲੇ ਦਿਨੀਂ ਲਾਪਤਾ ਹੋਏ ਬੱਚੇ ਸਨੀ, ਹਨੀ ਅਤੇ ਆਸ ਦੀ ਸੂਚਨਾ ਦੇਣ ਸਬੰਧੀ ਨੰਬਰ ਜਾਰੀ ਕੀਤੇ ਹਨ।
ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਚਿਲਡਰਨ ਹੋਮ ਰਾਜਪੁਰਾ ਤੋਂ ਪਿਛਲੇ ਦਿਨੀਂ ਗੁੰਮ ਹੋਏ ਬੱਚੇ ਸਨੀ ਉਮਰ 11 ਸਾਲ, ਹਨੀ ਉਮਰ 13 ਸਾਲ ਤੇ ਆਸ ਉਮਰ 11 ਸਾਲ ਜੋ ਕਿ ਨੇਪਾਲ, ਬਿਹਾਰ ਤੇ ਪੰਜਾਬ (ਸੰਗਰੂਰ) ਨਾਲ ਸਬੰਧਤ ਹਨ ਅਤੇ ਮੌਜੂਦਾ ਸਮੇਂ ਲਾਪਤਾ ਹਨ ਦੀ ਭਾਲ ਕਰਨ ਦੇ ਮਕਸਦ ਨਾਲ ਅਤੇ ਉਨ੍ਹਾਂ ਸਬੰਧੀ ਸੂਚਨਾ ਪ੍ਰਾਪਤ ਕਰਨ ਲਈ ਵਿਭਾਗ ਵੱਲੋਂ ਨੰਬਰ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ 21 IAS ਅਫਸਰਾਂ ਸਮੇਤ 68 ਅਫਸਰਾਂ ਦਾ ਤਬਾਦਲਾ
ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਨ੍ਹਾਂ ਬੱਚਿਆ ਸਬੰਧੀ ਕੋਈ ਸੂਚਨਾ ਹੈ ਤਾਂ ਉਹ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਫੋਨ ਨੰਬਰ 0175-2353523, ਸੁਪਰਡੈਂਟ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦੇ ਫੋਨ ਨੰਬਰ 98784-33658 ਅਤੇ ਚਾਈਲਡ ਲਾਈਨ 1098 'ਤੇ ਸੂਚਿਤ ਕਰ ਸਕਦਾ ਹੈ ਜਾ ਫੇਰ ਇਸ ਸਬੰਧੀ ਸੂਚਨਾ ਤੁਰੰਤ ਨਜਦੀਕੀ ਥਾਣੇ ਦਿੱਤੀ ਜਾ ਸਕਦੀ ਹੈ।
-PTC News