ਬੈੱਡ 'ਤੇ ਪਟਾਕੇ ਚਲਾ ਰਹੇ ਸਨ ਮਾਸੂਮ ਬੱਚੇ ਕਿ ਵਾਪਰਿਆ ਇਹ ਰੂਹ ਕੰਬਾਊ ਹਾਦਸਾ
ਜੇਕਰ ਤੁਹਾਡੇ ਘਰ ਵੀ ਮਾਸੂਮ ਪਟਾਕੇ ਚਲਾਉਂਦੇ ਹਨ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਰਹੋ ਸਾਵਧਾਨ!! ਬੈੱਡ 'ਤੇ ਪਟਾਕੇ ਚਲਾ ਰਹੇ ਸਨ ਮਾਸੂਮ ਬੱਚੇ ਕਿ ਵਾਪਰਿਆ ਇਹ ਰੂਹ ਕੰਬਾਊ ਹਾਦਸਾ ਫਿਰੋਜ਼ਪੁਰ:ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਇੱਕ ਰੂਹ ਕੰਬਾਊ ਹਾਦਸਾ ਵਾਪਰਿਆ ਹੈ, ਜਿੱਥੇ ਮਾਸੂਮ ਬੱਚੇ ਪਟਾਕੇ ਚਲਾ ਰਹੇ ਸਨ, ਜਿਸ ਕਾਰਨ ਬੈੱਡ ਨੁੰ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ 3 ਜੀਅ ਅੱਗ ਦੀ ਲਪੇਟ ਵਿੱਚ ਆ ਗਏ। ਹੋਰ ਪੜ੍ਹੋ:ਫਿਰੋਜ਼ਪੁਰ ‘ਚ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਹੋਇਆ ਕਤਲ ,ਘਰ ‘ਚੋਂ ਮਿਲੀ ਲਾਸ਼ ਇਸ ਵਿੱਚ 6 ਅਤੇ 4 ਸਾਲ ਦੇ ਬੱਚਿਆਂ ਸਮੇਤ ਮਾਂ ਵੀ ਬੁਰੀ ਤਰਾਂ ਝੁਲਸ ਗਈ। ਇਹਨਾਂ ਪੀੜਤਾਂ ਨੂੰ ਇਲਾਜ ਲਈ ਨੇੜੇ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਹਨਾਂ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਉਹਨਾਂ ਨੂੰ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ`ਚ ਰੈਫਰ ਕਰ ਦਿੱਤਾ। —PTC News