ਮੁੱਖ ਮੰਤਰੀ ਭਗਵੰਤ ਮਾਨ ਨੇ 14 ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਕੀਤੇ ਨਿਯੁਕਤ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ 14 ਵਿਭਾਗਾਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿਚ ਵਿਕਾਸ ਦੇ ਮੱਦੇਨਜ਼ਰ ਅੱਜ ਵੱਖ-ਵੱਖ ਵਿਭਾਗਾਂ ਵਿਚ ਚੇਅਰਮੈਨ ਥਾਪੇ ਗਏ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਪੰਜਾਬ ਨੂੰ ਰੰਗਲਾ ਤੇ ਖੁਸ਼ਹਾਲ ਬਣਾਉਣ ਲਈ ਟੀਮ ਦਾ ਵਿਸਥਾਰ ਕੀਤਾ ਜਾ ਰਿਹਾ ਹੈ ਅਤੇ ਅਹਿਮ ਤੇ ਨਵੀਂਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਨੇ ਲਿਖਿਆ ਕਿ ਵੱਖ-ਵੱਖ ਵਿਭਾਗਾਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਨੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ।ਰਮਨ ਬਹਿਲ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਇੰਦਰਜੀਤ ਮਾਨ ਨੂੰ ਪੰਜਾਬ ਖਾਧੀ ਐਂਡ ਵਿਲੇਜ ਇੰਡਸਟਰੀ ਬੋਰਡ, ਸੰਨੀ ਆਹਲੂਵਾਲੀਆ ਨੂੰ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ, ਨਰਿੰਦਰ ਸ਼ੇਰਗਿੱਲ ਨੂੰ ਮਿਲਕ ਫੀਡ, ਰਣਜੀਤ ਚੀਮਾ ਨੂੰ ਪੰਜਾਬ ਵਾਟਰ ਰਿਸੋਰਸਿਜ਼ ਮੈਨੇਜਮੈਂਟ ਕਾਰਪੋਰੇਸ਼ਨ, ਅਸ਼ੋਕ ਕੁਮਾਰ ਸਿੰਗਲਾ ਨੂੰ ਪੰਜਾਬ ਗੇਂਹੂ ਸੇਵਾ ਸਮਿਤੀ ਕਮਿਸ਼ਨ, ਵਿਭੂਤੀ ਸ਼ਰਮਾ ਨੂੰ ਪੰਜਾਬ ਟੂਰਿਜ਼ਮ ਡਿਵੈੱਲਪਮੈਂਟ ਕਾਰਪੋਰੇਸ਼ਨ, ਅਨਿਲ ਠਾਕੁਰ ਨੂੰ ਪੰਜਾਬ ਟਰੇਡਰਜ਼ ਬੋਰਡ, ਗੁਰਦੇਵ ਸਿੰਘ ਨੂੰ ਪੰਜਾਬ ਸਿਹਤ ਵੇਅਰ ਹਾਊਸਿੰਗ ਕਾਰਪੋਰੇਸ਼ਨ, ਮਹਿੰਦਰ ਸੰਧੂ ਨੂੰ ਪੰਜਾਬ ਸਟੇਟ ਸੀਡਜ਼ ਕਾਰਪੋਰੇਸ਼ਨ, ਸੁਰੇਸ਼ ਗੋਇਲ ਨੂੰ ਪੰਜਾਬ ਸਟੇਟ ਕੋਆਪ੍ਰੇਟਿਵ ਐਗਰੀਕਲਚਰ ਡਿਵੈੱਲਪਮੈਂਟ ਬੈਂਕ, ਨਵਦੀਪ ਜੇਹੜਾ ਨੂੰ ਸ਼ੂਗਰ ਫੀਡ, ਬਲਬੀਰ ਸਿੰਘ ਪੰਨੂ ਨੂੰ ਪਨਸਪ, ਰਾਕੇਸ਼ ਪੁਰੀ ਨੂੰ ਸਟੇਟ ਫੋਰੈਸਟ ਡਿਵੈੱਲਪਮੈਂਟ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਇਆ ਹੈ। -PTC News ਇਹ ਵੀ ਪੜ੍ਹੋ : ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਕਾਤਲਾਂ ਨੇ ਮਨਾਇਆ ਜਸ਼ਨ, ਸਮੰਦਰ ਕਿਨਾਰੇ ਖੜ੍ਹ ਖਿੱਚਵਾਈਆਂ ਫੋਟੋਆਂ ! ਤਸਵੀਰ ਆਈ ਸਾਹਮਣੇ