ਸਮਲਿੰਗੀ ਲੜਕੇ ਨੇ ਮੌਤ ਨੂੰ ਲਗਾਇਆ ਗਲ, ਸੁਸਾਈਡ ਨੋਟ 'ਚ ਲਿਖਿਆ, 'ਮੈਂ ਭਗਵਾਨ ਕੋਲ ਜਾ ਕੇ ਪੁੱਛਾਂਗਾ ਮੈਨੂੰ ਅਜਿਹਾ ਕਿਉਂ ਬਣਾਇਆ'
ਸਮਲਿੰਗੀ ਲੜਕੇ ਨੇ ਮੌਤ ਨੂੰ ਲਗਾਇਆ ਗਲ, ਸੁਸਾਈਡ ਨੋਟ 'ਚ ਲਿਖਿਆ, 'ਮੈਂ ਭਗਵਾਨ ਕੋਲ ਜਾ ਕੇ ਪੁੱਛਾਂਗਾ ਮੈਨੂੰ ਅਜਿਹਾ ਕਿਉਂ ਬਣਾਇਆ',ਚੇੱਨਈ: ਪਿਛਲੇ ਹਫਤੇ ਚੇਨਈ 'ਚ 20 ਸਾਲਾ ਅਵਿਸ਼ੂ ਪਟੇਲ ਨੇ ਖ਼ੁਦਕੁਸ਼ੀ ਕਰ ਲਈ ਸੀ, ਜਿਸ ਦੇ ਸੁਸਾਈਡ ਨੋਟ ਨੇ ਹਰ ਇੱਕ ਦੇ ਦਿਲ ਨੂੰ ਦਹਿਲਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸਮਲਿੰਗੀ ਹੋਣ ਕਾਰਨ ਆਪਣੀ ਜਾਨ ਦੇ ਦਿੱਤੀ।ਉਸ ਦੀ ਲਾਸ਼ ਪਿਛਲੇ ਹਫਤੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨੀਲੰਕਰਈ ਬੀਚ 'ਤੇ ਮਿਲੀ।
ਉਸ ਨੇ ਇਹ ਸੁਸਾਈਡ ਨੋਟ ਆਪਣੀ ਫੇਸਬੁੱਕ 'ਤੇ ਅੰਗਰੇਜ਼ੀ ਅਤੇ ਹਿੰਦੀ ਦੋਹਾਂ ਭਾਸ਼ਾਵਾਂ ਵਿਚ ਲਿਖਿਆ ਅਤੇ ਕਿਹਾ ਕਿ ਉਹ ਭਗਵਾਨ ਕੋਲ ਜਾ ਕੇ ਪੁੱਛੇਗਾ ਕਿ ਉਸ ਨੇ ਉਸ ਨੂੰ ਅਜਿਹਾ ਕਿਉਂ ਬਣਾਇਆ।ਮੈਂ ਉਨ੍ਹਾਂ ਨੂੰ ਕਹਾਂਗਾ ਕਿ ਭਾਰਤ 'ਚ ਸਮਲਿੰਗੀ ਲੋਕਾਂ ਨੂੰ ਪੈਦਾ ਨਾ ਕਰੇ ਕਿਉਂਕਿ ਭਾਰਤ ਵਿਚ ਲੋਕ ਸਮਲਿੰਗੀ ਲੋਕਾਂ ਨਾਲ ਨਫਰਤ ਕਰਦੇ ਹਨ।
ਹੋਰ ਪੜ੍ਹੋ:ਜੇ ਤੁਹਾਡੇ ਕੋਲ ਕਟੇ ਫਟੇ ਨੋਟ ਪਏ ਹਨ, ਤਾਂ ਇੱਥੋਂ ਬਦਲ ਕੇ ਪਾਓ ਉਹਨਾਂ ਦੀ ਪੂਰੀ ਕੀਮਤ!
ਸੁਸਾਈਡ ਨੋਟ 'ਚ ਉਸ ਨੇ ਲਿਖਿਆ, ''ਲੋਕ ਮੇਰੇ ਸਰੀਰਕ ਹਾਵ-ਭਾਵ ਤੋਂ ਨਫਰਤ ਕਰਦੇ ਹਨ। ਉਹ ਮੇਰੀ ਪਿੱਠ ਪਿੱਛੇ ਮੇਰਾ ਮਜ਼ਾਕ ਉਡਾਉਂਦੇ ਹਨ... ਉਹ ਮੈਨੂੰ ਹਿਜੜਾ, ਛੱਕਾ ਅਤੇ ਬੈਲਯਾ ਕਹਿੰਦੇ ਹਨ। ਮੈਨੂੰ ਬਹੁਤ ਅਫਸੋਸ ਹੈ ਕਿ ਮੇਰਾ ਸਰੀਰ ਇਕ ਲੜਕੇ ਦਾ ਸੀ ਪਰ ਮੇਰਾ ਵਿਵਹਾਰ ਇਕ ਲੜਕੀ ਵਾਂਗ ਸੀ।
-PTC News