ਨਹੀਂ ਰਹੇ ਗਰੀਬਾਂ ਦਾ 2 ਰੁਪਏ 'ਚ ਇਲਾਜ ਕਰਨ ਵਾਲੇ ਡਾਕਟਰ ਜਯਾਚੰਦਰਨ
ਨਹੀਂ ਰਹੇ ਗਰੀਬਾਂ ਦਾ 2 ਰੁਪਏ 'ਚ ਇਲਾਜ ਕਰਨ ਵਾਲੇ ਡਾਕਟਰ ਜਯਾਚੰਦਰਨ,ਚੇੱਨਈ: ਗਰੀਬਾਂ ਦਾ ਮਸੀਹਾ ਅਤੇ ਚੇੱਨਈ ਦੇ ਮਸ਼ਹੂਰ ਡਾਕਟਰ ਜਯਾਚੰਦਰਨ ਦਾ ਦੇਹਾਂਤ ਹੋਣ ਦੀ ਸੂਚਨਾ ਮਿਲੀ ਹੈ। ਡਾਕਟਰ ਜਯਾਚੰਦਰਨ ਨੂੰ ਗਰੀਬਾਂ ਦਾ ਮਸੀਹਾ ਵੀ ਕਿਹਾ ਜਾਂਦਾ ਸੀ। ਦੱਸ ਦੇਈਏ ਕਿ ਇਹ ਡਾਕਟਰ ਮਰੀਜ਼ਾਂ ਤੋਂ ਸਿਰਫ ਦੋ ਰੁਪਏ ਲੈ ਕੇ ਇਲਾਜ ਕਰਦੇ ਸਨ।
[caption id="attachment_230901" align="aligncenter" width="300"] ਨਹੀਂ ਰਹੇ ਗਰੀਬਾਂ ਦਾ 2 ਰੁਪਏ 'ਚ ਇਲਾਜ ਕਰਨ ਵਾਲੇ ਡਾਕਟਰ ਜਯਾਚੰਦਰਨ[/caption]
ਡਾ. ਐਸ.ਜਯਾਚੰਦਰਨ ਨੂੰ '2 ਰੁਪਏ ਡਾਕਟਰ' ਦੇ ਨਾਲ-ਨਾਲ ਮਕਲ ਮਾਰੂਥੁਵਰ' ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਮਿਲੀ ਜਾਣਕਾਰੀ ਮੁਤਾਬਕ ਡਾਕਟਰ ਜਯਾਚੰਦਰਨ ਦੇ ਫੇਫੜਿਆਂ 'ਚ ਇਨਫੈਕਸ਼ਨ ਹੋਣ ਦੇ ਨਾਲ ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।
ਹੋਰ ਪੜ੍ਹੋ:ਵਿਰਾਟ-ਅਨੁਸ਼ਕਾ ਨੇ ਸੜਕ ‘ਤੇ ਕੀਤਾ ਰੱਜ ਕੇ ਡਾਂਸ,ਦੇਖੋ ਵੀਡੀਓ
ਜਿਸ ਦੌਰਾਨ ਉਹਨਾਂ ਦਾ ਅੱਜ ਦਿਹਾਂਤ ਹੋ ਗਿਆ। ਦੱਖਣ ਦਿੱਲੀ ਵਿਚ ਮੌਜੂਦ ਉਹਨਾਂ ਦੇ ਘਰ ਬਾਹਰ ਡਾਕਟਰ ਸਾਹਿਬਨੂੰ ਆਖ਼ਰੀ ਵਿਦਾਇਗੀ ਦੇਣ ਲਈ ਹਜ਼ਾਰਾਂ ਲੋਕ ਪਹੁੰਚੇ।
[caption id="attachment_230900" align="aligncenter" width="300"]
ਨਹੀਂ ਰਹੇ ਗਰੀਬਾਂ ਦਾ 2 ਰੁਪਏ 'ਚ ਇਲਾਜ ਕਰਨ ਵਾਲੇ ਡਾਕਟਰ ਜਯਾਚੰਦਰਨ[/caption]
ਡਾਕਟਰ ਜਯਾਚੰਦਰਨ ਨੇ ਮਦਰਾਸ ਮੈਡੀਕਲ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਆਪਣੇ ਘਰ ਵਿਚ ਸਾਲ 1970 ਤੋਂ ਡਾਕਟਰੀ ਦੀ ਸ਼ੁਰੂਆਤ ਕੀਤੀ।ਉਹ ਹਮੇਸ਼ਾ ਚੇਨਈ ਦੇ ਗਰੀਬ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸਨ ਇਸ ਲਈ ਫੀਸ ਨਹੀਂ ਲੈਂਦੇ ਸਨ।
-PTC News