ਅਰੁਣਾਚਲ ਪ੍ਰਦੇਸ਼ ''ਚ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਕਰੈਸ਼, ਪਾਇਲਟ ਦੀ ਮੌਤ
ਅਰੁਣਾਚਲ ਪ੍ਰਦੇਸ਼ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਇਲਾਕੇ ਨੇੜੇ ਭਾਰਤੀ ਫੌਜ ਦਾ ਚੀਤਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ 'ਚ ਇਕ ਪਾਇਲਟ ਦੀ ਮੌਤ ਹੋ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਭਾਰਤੀ ਸੈਨਾ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ ਬੁੱਧਵਾਰ ਸਵੇਰੇ 10 ਵਜੇ ਦੇ ਕਰੀਬ ਰੁਟੀਨ ਫਲਾਈਟ ਦੌਰਾਨ ਵਾਪਰੀ। ਦੋਵਾਂ ਪਾਇਲਟਾਂ ਨੂੰ ਨੇੜੇ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ। ਹਾਲਾਂਕਿ, ਪਟਾਲਟ, ਜਿਸ ਦੀ ਪਛਾਣ ਲੈਫਟੀਨੈਂਟ ਕਰਨਲ ਸੌਰਭ ਯਾਦਵ ਵਜੋਂ ਹੋਈ ਸੀ, ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੂਜੇ ਪਾਇਲਟ ਦਾ ਇਲਾਜ ਚੱਲ ਰਿਹਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ, ਹੈਲੀਕਾਪਟਰ ਜਾਮਿਥਾਂਗ ਸਰਕਲ ਦੇ ਬੀਟੀਕੇ ਖੇਤਰ ਦੇ ਕੋਲ ਨਿਆਮਜਾਂਗ ਚੂ ਵਿਖੇ ਕਥਿਤ ਤੌਰ 'ਤੇ ਹਾਦਸਾਗ੍ਰਸਤ ਹੋ ਗਿਆ। ਇਹ ਚੀਤਾ ਹੈਲੀਕਾਪਟਰ 5ਵੀਂ ਇਨਫੈਂਟਰੀ ਡਿਵੀਜ਼ਨ ਦੇ ਜਨਰਲ ਅਫਸਰ ਕਮਾਂਡਿੰਗ ਨੂੰ ਛੱਡ ਕੇ ਸੁਰਵਾ ਸਾਂਬਾ ਖੇਤਰ ਤੋਂ ਆ ਰਿਹਾ ਸੀ। ਇਹ ਵੀ ਪੜ੍ਹੋ:ਗਾਜ਼ੀਆਬਾਦ 'ਚ ਸਿਲੰਡਰ ਫਟਣ ਨਾਲ 3 ਮੰਜ਼ਿਲਾ ਮਕਾਨ ਡਿੱਗਿਆ, 3 ਦੀ ਮੌਤ, ਕਈ ਜ਼ਖਮੀ -PTC News