ਦਿੱਲੀ ਹਿੰਸਾ ਮਾਮਲੇ 'ਚ ਦਰਜ ਚਾਰਜਸ਼ੀਟ, 28 ਮਈ ਨੂੰ ਹੋ ਸਕਦੀ ਹੈ ਮਾਮਲੇ 'ਤੇ ਸੁਣਵਾਈ
ਦਿੱਲੀ ਵਿਖੇ 26 ਜਨਵਰੀ 2021 ਨੂੰ ਹੋਈ ਗਣਤੰਤਰ ਦਿਵਸ ਪਰੇਡ ਮੌਕੇ ਲਾਲ ਕਿਲੇ 'ਚ ਹਿੰਸਾ ਦੇ 4 ਮਹੀਨੇ ਬਾਅਦ ਅੱਜ ਦਿੱਲੀ ਪੁਲਿਸ ਵੱਲੋਂ ਅਦਾਕਾਰ ਦੀਪ ਸਿੱਧੂ ਅਤੇ 15 ਹੋਰਾਂ ਖ਼ਿਲਾਫ਼ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ । ਹਿੰਸਾ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਮੈਟਰੋਪੋਲਿਟਨ ਮਜਿਸਟ੍ਰੇਟ ਸਾਹਿਲ ਮੋਂਗਾ ਸਾਹਮਣੇ 17 ਮਈ ਨੂੰ 3,224 ਪੰਨਿਆਂ ਅੰਤਿਮ ਰਿਪੋਰਟ ਦਾਖਲ ਕੀਤੀ ਅਤੇ ਸਿੱਧੂ ਸਮੇਤ 15 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਹੈ|
REAd More : ਕੀ Black Fungus ਨਾਲ 400-500 ਲੋਕਾਂ ਨੇ ਗਵਾਈ ਹੈ ਅੱਖਾਂ ਦੀ ਰੋਸ਼ਨੀ ?
ਪੁਲਿਸ ਅਨੁਸਾਰ, ਸਿੱਧੂ, ਇਕਬਾਲ ਸਿੰਘ ਅਤੇ ਮਹਿੰਦਰ ਸਿੰਘ ਖਾਲਸਾ ਸਣੇ 16 ਵਿਚੋਂ ਕੁਝ ਦੋਸ਼ੀ ਜ਼ਮਾਨਤ 'ਤੇ ਹਨ, ਜਦਕਿ 3 ਹੋਰ ਦੋਸ਼ੀ ਮਨਿੰਦਰ ਸਿੰਘ , ਖੇਮਪ੍ਰੀਤ ਸਿੰਘ ਅਤੇ ਜਬਰਜੰਗ ਸਿੰਘ ਅਜੇ ਵੀ ਕਾਨੂੰਨੀ ਹਿਰਾਸਤ ਵਿਚ ਹਨ।ਸੂਤਰਾਂ ਦੇ ਹਵਾਲੇ ਤੋਂ ਗੱਲ ਕੀਟੀ ਜਾਵੇ ਤਾਂ ਜੇਕਰ ਮਾਮਲੇ ਦੀ ਜਾਂਚ ਦੌਰਾਨ ਹੋਰ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਹ ਪੂਰਕ ਦੋਸ਼ ਪੱਤਰ ਦਾਖਲ ਕਰ ਸਕਦੇ ਹਨ। 28 ਮਈ ਨੂੰ ਚਾਰਜਸ਼ੀਟ ਦੇ ਨੋਟਿਸ ਲੈਣ ਦੇ ਬਿੰਦੂ 'ਤੇ ਮਾਮਲੇ ਦੀ ਸੁਣਵਾਈ ਹੋ ਸਕਦੀ ਹੈ
Read More: ਅਮਿਤਾਭ ਬੱਚਨ ਵੱਲੋਂ 2011 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਗਈ ਚਿੱਠੀ ਆਈ ਸਾਹਮਣੇ