ਚਰਨਜੀਤ ਸਿੰਘ ਚੰਨੀ ਦੀ ਕਰਾਰੀ ਹਾਰ, ਦੋਵੇਂ ਸੀਟਾਂ ਤੋਂ ਹੱਥ ਧੋਤੇ , ਪੰਜਾਬ ਦੇ ਕਈ ਵੱਡੇ ਦਿੱਗਜ਼ ਹਾਰੇ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇ ਸੀਟਾਂ ਤੋਂ ਹਾਰ ਚੁੱਕੇ ਹਨ। ਉਹ ਚਮਕੌਰ ਸਾਹਿਬ ਤੋਂ 6000 ਵੋਟਰਾਂ ਨਾਲ ਹਾਰੇ ਹਨ। ਉਥੇ ਹੀ ਉਹ ਭਾਦੌੜ ਤੋਂ 36000 ਵੋਟਾਂ ਨਾਲ ਹਾਰੇ ਹਨ। ਚਰਨਜੀਤ ਸਿੰਘ ਚੰਨੀ ਦੋਵੇਂ ਸੀਟਾਂ ਤੋਂ ਹਾਰ ਚੁੱਕੇ ਹਨ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ਹੋਈ ਹੈ। ਆਮ ਆਦਮੀ ਪਾਰਟੀ ਦਾ ਰੁਝਾਨ 92 ਸੀਟਾਂ ਉੱਤੇ ਅੱਗੇ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਪਾਰਟੀ 18 ਅਤੇ ਸ਼੍ਰੋਮਣੀ ਅਕਾਲੀ ਦਲ 4 ਸੀਟਾ ਉੱਤੇ ਅੱਗੇ ਜਾ ਰਿਹਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਵੱਡੇ ਥੰਮ ਹਾਰੇ ਹਨ।ਚੋਣਾਂ ਚਰਨਜੀਤ ਸਿੰਘ ਚੰਨੀ, ਰਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਮੇਤ ਕਈ ਹੋਰ ਵੱਡੇ ਆਗੂ ਵੀ ਹਾਰੇ ਹਨ। ਇਹ ਵੀ ਪੜ੍ਹੋ:ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ 'ਚ ਸਹੁੰ ਚੁੱਕਾਂਗੇ : ਭਗਵੰਤ ਮਾਨ -PTC News