ਚੱਢਾ ਵਾਇਰਲ ਵੀਡੀਓ 'ਤੇ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ
Charanjit Singh Chadda viral video, Police files case against chadda & son:
ਅੰਮ੍ਰਿਤਸਰ: ਚਰਨਜੀਤ ਸਿੰਘ ਚੱਢਾ, ਪ੍ਰਧਾਨ ਚੀਫ ਖਾਲਸਾ ਦੀਵਾਨ ਅਤੇ ਵਾਇਸ ਪ੍ਰਧਾਨ ਖਾਲਸਾ ਕਾਲਜ ਅੰਮ੍ਰਿਤਸਰ ਦੀ ਕੁਝ ਦਿਨ ਪਹਿਲਾਂ ਵਾਇਰਲ ਹੋਈ ਇਤਰਾਜ਼ਯੋਗ ਵੀਡੀਓ ਮਾਮਲੇ 'ਤੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਚੱਢਾ ਅਤੇ ਉਸਦੇ ਪੁੱਤਰ ਖਿਲਾਫ ਮਾਮਲਾ ਦਰਜ ਕੀਤਾ ਹੈ।
Charanjit Singh Chadda viral video, Police files case against chadda & son:
ਇਹ ਕੇਸ ਅੰਮ੍ਰਿਤਸਰ ਪੁਲਿਸ ਵਲੋਂ ਥਾਣਾ ਇਸਲਾਮਬਾਦ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਇਸ ਵਾਇਰਲ ਵੀਡੀਓ ਨੂੰ ਜਿੱਥੇ ਚਰਨਜੀਤ ਸਿੰਘ ਚੱਢਾ ਨੇ "ਫਰਜ਼ੀ" ਦੱਸਿਆ ਸੀ, ਉਥੇ ਹੀ ਇਸ 'ਚ ਮੌਜੂਦ ਮਹਿਲਾ ਪ੍ਰਿੰਸੀਪਲ ਨੇ ਨਾ ਸਿਰਫ ਇਸਦੇ ਅਸਲੀ ਹੋਣ ਦੀ ਗੱਲ ਕਹੀ ਬਲਕਿ ਚੱਢਾ 'ਤੇ ਸੋਸ਼ਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਸਨ।
ਮਹਿਲਾ ਅਨੁਸਾਰ ਪਿਛਲੇ 6 ਮਹੀਨੇ ਤੋਂ ਚਰਨਜੀਤ ਸਿੰਘ ਉਸਨੂੰ ਪਰੇਸ਼ਾਨ ਕਰ ਰਿਹਾ ਸੀ, ਪਰ ਉਸ ਵੱਲੋਂ ਦਿੱਤੀਆ ਗਈਆਂ "ਉਚੀ ਪਹੁੰਚ" ਦੀਆਂ ਧਮਕੀਆਂ ਕਾਰਨ ਮਹਿਲਾ ਲਈ ਸ਼ਰੇਆਮ ਸਾਹਮਣੇ ਆਉਣਾ ਮੁਸ਼ਕਿਲ ਹੋ ਰਿਹਾ ਸੀ।
—PTC News