ਚੀਨੀ ਵਾਇਰਸ ਕਾਰਨ ਤਬਾਹ ਹੋਈ ਫਸਲ ਦਾ ਸਰਕਾਰ ਦੇਵੇ ਤੁਰੰਤ ਮੁਆਵਜ਼ਾ: ਚਰਨਜੀਤ ਬਰਾੜ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਰਾਜਪੁਰਾ ਦੇ ਇੰਚਾਰਜ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਤੇ ਬੁਲਾਰਾ ਚਰਨਜੀਤ ਸਿੰਘ ਬਰਾੜ ਨੇ ਚੀਨੀ ਵਾਇਰਸ ਨਾਲ ਪ੍ਰਭਾਵਿਤ ਝੋਨੇ ਦੀ ਫਸਲ ਦਾ ਜਾਇਜਾ ਲਿਆ ਅਤੇ ਭਰੋਸਾ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਕਿਸਾਨਾਂ ਨਾਲ ਖੜ੍ਹਾ ਹੈ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਤਾਂ ਇੱਕ ਮਹੀਨਾ ਝੋਨੇ ਦੇ ਇਹ ਬੂਟੇ ਠੀਕ ਚਲਦੇ ਰਹੇ ਅਤੇ ਬਾਅਦ ਵਿਚ ਉਨ੍ਹਾਂ ਦੀ ਗਰੋਥ ਰੁਕ ਗਈ ਅਤੇ ਫੇਰ ਅੱਗੇ ਨਹੀਂ ਵਧੇ। ਇਸ ਕਿਸਾਨਾ ਦੇ ਦਰਦ ਵਿਚ ਸ਼ਾਮਿਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਚੀਨੀ ਵਾਇਰਸ ਨਾਲ ਝੋਨੇ ਦੀ ਫਸਲ ਬੁਰੀ ਤਰ੍ਹਾਂ ਬਰਬਾਦ ਹੋ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਫੌਰੀ ਤੌਰ ’ਤੇ ਗਿਰਦਾਵਰੀ ਕਰਵਾ ਕੇ ਕਿਸਾਨਾ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਣਬੁਝ ਕੇ ਇਸ ਗਿਰਦਾਵਰੀ ਵਿਚ ਦੇਰੀ ਕਰ ਰਹੀ ਹੈ ਤਾਂ ਕਿ ਫਸਲ ਵੱਢੀ ਜਾਵੇ ਅਤੇ ਉਨ੍ਹਾਂ ਨੂੰ ਜਿੰਮੇਵਾਰੀ ਤੋਂ ਭੱਜਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਇਸਦੇ ਇਲਾਕੇ ਵਿੱਚ ਕਣਕ ਦੀ ਫਸਲ ਮਰੀ ਸੀ ਕਿਸ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ। ਹੁੱਣ ਲੰਪੀ ਸਕਿਨ ਨਾਲ ਪੀੜ੍ਹਤ ਪਸ਼ੂਆਂ ਦੇ ਕਿਸਾਨਾ ਨੂੰ ਵੀ ਕੋਈ ਮੁਆਵਜਾ ਨਹੀਂ ਮਿਲਿਆ ਅਤੇ ਫੇਰ ਅਫਰੀਕਨ ਵਾਇਰਸ ਨਾਲ ਕਾਰਨ ਮਾਰੇ ਗਏ ਸੂਰਾਂ ਦੇ ਪਾਲਕਾਂ ਨੂੰ ਕੁਝ ਨਹੀਂ ਦਿੱਤਾ। ਸਰਕਾਰ ਸਿਰਫ ਸ਼ੋਸਲ ਮੀਡੀਆ ਅਤੇ ਇਸ਼ਤਿਹਾਰਬਾਜ਼ੀ ਵਿਚ ਹੀ ਸਾਰਾ ਕੁਝ ਵੰਡ ਰਹੀ ਹੈ। ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਵਾਰ ਕਣਕ ਦਾ ਝਾੜ ਵੀ ਕਾਫੀ ਜਿਆਦਾ ਘੱਟ ਨਿਕਲਿਆ ਸੀ ਅਤੇ ਸਰਕਾਰ ਨੇ ਉਸ ਨੂੰ ਲੈ ਕੇ ਵੀ ਕਿਸਾਨਾ ਨੂੰ ਕੋਈ ਰਾਹਤ ਨਹੀਂ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਝੋਨੇ ਦੀ ਚੀਨੀ ਵਾਇਰਸ ਨਾਲ ਪ੍ਰਭਾਵਿਤ ਫਸਲ ਨੂੰ ਵੀ ਅਣਦੇਖਿਆ ਕਰ ਰਹੀ ਹੈ। ਰਿਪੋਰਟ- ਗਗਨਦੀਪ ਅਹੂਜਾ ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ 'ਚ ਵਾਪਰੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ -PTC News