ਚਰਨਜੀਤ ਚੰਨੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ, ਕਿਹਾ- ਲੋਕਾਂ ਦੀ ਭਲਾਈ ਲਈ ਸਾਰੇ ਯਤਨ ਕੀਤੇ
ਖਰੜ: ਪੰਜਾਬ ਵਿਧਾਨ ਸਭਾ ਚੋਣਾ 2022 ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਮਾਤਮਾ ਅਤੇ ਲੋਕਾਂ ਦੀ ਮਰਜ਼ੀ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਂ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਪੰਜਾਬ ਨੂੰ ਚੰਗੀ ਸਰਕਾਰ ਮਿਲੇ ਅਤੇ ਪੰਜਾਬ ਦਾ ਵਿਕਾਸ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਸਾਡੇ ਕੰਮਾਂ ਤੋਂ ਵਾਕਿਫ ਹਨ। ਚਰਨਜੀਤ ਸਿੰਘ ਚੰਨੀ ਨੇ ਗੁਰਦੁਆਰਾ ਸਾਹਿਬ ਤੋਂ ਬਾਅਦ ਸ਼ਿਵ ਮੰਦਰ ਬਾਬਾ ਜਾਲੀਮ ਗਿਰੀ ਉੱਤੇ ਨਤਮਸਤਕ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵੋਟਰ ਸਿਆਣੇ ਹਨ ।ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਨੇ 11 ਵਜੇ ਵੋਟ ਪਾਉਣਗੇ ਅਤੇ ਖਰੜ ਦੇ ਸਰਕਾਰੀ ਸਕੂਲ ਵਾਰਡ ਨੰਬਰ 26 ਵਿੱਚ ਵੋਟ ਪਾਉਣਗੇ। ਇਹ ਵੀ ਪੜ੍ਹੋ:ਪੰਜਾਬ ਚੋਣਾਂ ਦੇ ਮੌਕੇ ਖਾਲਿਸਤਾਨੀ ਆਕਾਵਾਂ ਦੇ ਮੋਹਰੇ ਗਿਰਫ਼ਤਾਰ; ਖ਼ਰਾਬ ਕਰਨਾ ਚਾਹੁੰਦੇ ਸਨ ਮਾਹੌਲ -PTC News