Wed, Nov 13, 2024
Whatsapp

2 ਮਈ ਦੇ ਘੇਰਾਉ ਪ੍ਰੋਗਰਾਮ ਵਿੱਚ ਤਬਦੀਲੀ: ਹੁਣ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰੇ ਜਾਣਗੇ

Reported by:  PTC News Desk  Edited by:  Jasmeet Singh -- May 01st 2022 07:47 PM
2 ਮਈ ਦੇ ਘੇਰਾਉ ਪ੍ਰੋਗਰਾਮ ਵਿੱਚ ਤਬਦੀਲੀ: ਹੁਣ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰੇ ਜਾਣਗੇ

2 ਮਈ ਦੇ ਘੇਰਾਉ ਪ੍ਰੋਗਰਾਮ ਵਿੱਚ ਤਬਦੀਲੀ: ਹੁਣ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰੇ ਜਾਣਗੇ

ਚੰਡੀਗੜ੍ਹ, 1 ਮਈ: ਬਿਜਲੀ ਬੋਰਡ ਦੇ ਚੇਅਰਮੈਨ ਨਾਲ ਹੋਈ ਉਸਾਰੂ ਮੀਟਿੰਗ ਮਗਰੋਂ ਕਿਸਾਨਾਂ ਨੇ ਅਹਿਮ ਫੈਸਲਾ ਲਿਆ ਹੈ। ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵੱਲੋਂ ਬਿਜਲੀ ਅਤੇ ਨਹਿਰੀ ਪਾਣੀ ਦੀ ਘਾਟ ਦੇ ਚਲਦਿਆਂ ਪੈਦਾ ਹੋਏ ਹਾਲਾਤ ਕਾਰਨ 2 ਮਈ ਨੂੰ ਬਿਜਲੀ ਬੋਰਡ ਅਤੇ ਨਹਿਰੀ ਵਿਭਾਗ ਦੇ ਐਕਸੀਅਨਾਂ ਦੇ ਦਫ਼ਤਰ ਘੇਰਨ ਦਾ ਸੱਦਾ ਦਿੱਤੇ ਜਾਣ ਮਗਰੋਂ ਅੱਜ ਬਿਜਲੀ ਬੋਰਡ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਐਮਰਜੈਂਸੀ ਮੀਟਿੰਗ ਲਈ ਸੱਦਾ ਦਿੱਤੇ ਜਾਣ ਮਗਰੋਂ ਪਟਿਆਲਾ ਵਿਖੇ ਉਨ੍ਹਾਂ ਦੇ ਦਫਤਰ ਵਿਚ ਮੀਟਿੰਗ ਕੀਤੀ। ਇਹ ਵੀ ਪੜ੍ਹੋ: ਲੁਧਿਆਣਾ ਦੀ ਸਬਜ਼ੀ ਮੰਡੀ 'ਚ ਫੱਟਿਆ ਸਿਲੰਡਰ, ਲੋਕਾਂ ਨੇ ਭੱਜ ਬਚਾਈ ਜਾਨ ਮੀਟਿੰਗ ਵਿੱਚ ਬਿਜਲੀ ਬੋਰਡ ਦੇ ਚੇਅਰਮੈਨ ਨੇ ਬੀਤੇ ਦਿਨੀ ਬਿਜਲੀ ਦੇ ਪੈਦਾ ਹੋਏ ਸੰਕਟ ਦੇ ਕਾਰਨਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨ ਆਗੂਆਂ ਨੂੰ ਪੱਕਾ ਭਰੋਸਾ ਦਿੱਤਾ ਕਿ ਹੁਣ ਤੋਂ ਖੇਤੀ ਮੋਟਰਾਂ ਲਈ ਰੋਜ਼ਾਨਾ 4 ਘੰਟੇ ਅਤੇ ਇੱਕ ਦਿਨ ਛੱਡ ਕੇ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਬਿਜਲੀ ਬੋਰਡ ਨੇ ਢੁੱਕਵੇ ਪ੍ਰਬੰਧ ਕਰ ਲਏ ਹਨ। ਝੋਨੇ ਦੇ ਮੌਸਮ ਦੀਆਂ ਬਾਕੀ ਸਮੱਸਿਆਵਾਂ ਅਤੇ ਸਬੰਧਤ ਖੇਤਰਾਂ ਦੇ ਬਿਜਲੀ ਬੋਰਡ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ 8 ਮਈ ਨੂੰ ਮੁੜ ਉਨ੍ਹਾਂ ਦੇ ਦਫਤਰ ਵਿਖੇ ਦਿਨੇ 11 ਵਜੇ ਮੀਟਿੰਗ ਹੋਵੇਗੀ। ਚੇਅਰਮੈਨ ਵੱਲੋਂ ਮਿਲੇ ਇਸ ਹਾਂ ਪੱਖੀ ਭਰੋਸੇ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕੱਲ੍ਹ ਨੂੰ ਹੋਣ ਵਾਲੇ ਘੇਰਾਉ ਪ੍ਰੋਗਰਾਮ ਵਿੱਚ ਤਬਦੀਲੀ ਕਰਦਿਆਂ ਇਸ ਨੂੰ ਸਿਰਫ ਨਹਿਰੀ ਵਿਭਾਗ ਦੇ ਐਕਸੀਅਨਾਂ ਵੱਲ ਸੇਧਤ ਕਰ ਦਿੱਤਾ ਹੈ। ਇਹ ਵੀ ਪੜ੍ਹੋ: ਸੋਸ਼ਲ ਮੀਡੀਆ 'ਤੇ ਅਫ਼ਵਾਹਾਂ ਤੇ ਗ਼ਲਤ ਸੂਚਨਾ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਵੱਲੋਂ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਸਥਾਪਤ ਅੱਜ ਦੀ ਮੀਟਿੰਗ ਵਿੱਚ ਬੂਟਾ ਸਿੰਘ ਬੁਰਜ ਗਿੱਲ, ਹਰਮੀਤ ਸਿੰਘ ਕਾਦੀਆਂ, ਸਤਨਾਮ ਸਿੰਘ ਬਹਿਰੂ, ਰਾਮਿੰਦਰ ਸਿੰਘ ਪਟਿਆਲਾ, ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਸ਼ਾਦੀਪੁਰ, ਜਗਮੋਹਣ ਸਿੰਘ, ਦਵਿੰਦਰ ਸਿੰਘ ਪੂਨੀਆ, ਗੁਰਮੀਤ ਸਿੰਘ ਭੱਟੀਵਾਲ ਸਮੇਤ ਕਈ ਹੋਰ ਕਿਸਾਨ ਆਗੂ ਸ਼ਾਮਲ ਸਨ। -PTC News


Top News view more...

Latest News view more...

PTC NETWORK