ਚੰਡੀਗੜ੍ਹ 'ਚ 20 ਘੰਟਿਆਂ ਬਾਅਦ ਵੀ ਨਹੀਂ ਬੁਝੀ ਅੱਗ, ਹੋਇਆ ਕਰੋੜਾਂ ਦਾ ਨੁਕਸਾਨ
ਚੰਡੀਗੜ੍ਹ: ਚੰਡੀਗੜ੍ਹ ਦੀ ਇਕ ਸ਼ਰਾਬ ਫੈਕਟਰੀ ਨੂੰ ਲੱਗੀ ਅੱਗ 'ਤੇ ਕਰੀਬ 20 ਘੰਟਿਆਂ ਬਾਅਦ ਆਖਰਕਾਰ ਫਾਇਰ ਫਾਈਟਰਾਂ ਨੇ 95 ਫੀਸਦੀ ਕਾਬੂ ਪਾ ਲਿਆ ਹੈ। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ, ਫੇਜ਼ 1 ਵਿੱਚ ਵੀਰਵਾਰ ਨੂੰ ਇੱਕ ਸ਼ਰਾਬ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਸੀ। ਅੱਗ ਫੈਕਟਰੀ ਦੀ ਇਮਾਰਤ ਦੀਆਂ ਤਿੰਨੋਂ ਮੰਜ਼ਿਲਾਂ ਤੱਕ ਫੈਲ ਗਈ। ਬੀਤੇ ਦਿਨੀ ਅੱਗ ਦੁਪਹਿਰ 2 ਵਜੇ ਦੇ ਕਰੀਬ ਲੱਗੀ ਸੀ ਅਤੇ ਇਸ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਸੀ। ਹਾਲਾਂਕਿ ਅੱਗ ਬੁਝਾਊ ਵਿਭਾਗ ਨੇ ਅਜੇ ਤੱਕ ਕਾਰਨਾਂ ਦਾ ਪਤਾ ਨਹੀਂ ਲਗਾਇਆ ਹੈ। ਕਰੋੜਾਂ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਹ ਵੀ ਪੜ੍ਹੋ: ਪਾਕਿ ਦੀ ਇਕ ਹੋਰ ਨਾਪਾਕ ਕੋਸ਼ਿਸ਼ ਨਾਕਾਮ, BSF ਨੇ 3 AK 47, 3 MP5 5, 3 ਪਿਸਤੌਲ ਤੇ 200 ਗੋਲੀਆਂ ਕੀਤੀਆਂ ਬਰਾਮਦ ਦੱਸਣਯੋਗ ਹੈ ਕਿ ਅੱਗ ਲੱਗਣ ਤੋਂ ਬਾਅਦ ਇਮਾਰਤ ਵਿੱਚ ਕੁੱਲ 4 ਲੋਕ ਫਸ ਗਏ ਸਨ ਪਰ ਥਾਨਾ ਇੰਡਸਟਰੀਅਲ ਏਰੀਆ ਦੇ ਫਾਇਰ ਫਾਈਟਰਜ਼ ਅਤੇ ਪੁਲਿਸ ਕਰਮਚਾਰੀਆਂ ਨੇ 2 ਲੋਕਾਂ ਨੂੰ ਬਚਾ ਲਿਆ ਸੀ। -PTC News