Advertisment

ਚੰਡੀਗੜ੍ਹ ਦਰੱਖਤ ਹਾਦਸਾ: ਘਟਨਾ 'ਚ ਗੰਭੀਰ ਜ਼ਖ਼ਮੀ ਮਹਿਲਾ ਕੰਡਕਟਰ ਹੁਣ ਕੋਮਾ ਤੋਂ ਬਾਹਰ

author-image
Riya Bawa
Updated On
New Update
ਚੰਡੀਗੜ੍ਹ ਦਰੱਖਤ ਹਾਦਸਾ: ਘਟਨਾ 'ਚ ਗੰਭੀਰ ਜ਼ਖ਼ਮੀ ਮਹਿਲਾ ਕੰਡਕਟਰ ਹੁਣ ਕੋਮਾ ਤੋਂ ਬਾਹਰ
Advertisment
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਹੋਏ ਵਿਰਾਸਤੀ ਦਰੱਖਤ ਹਾਦਸੇ ਨੂੰ 10 ਦਿਨ ਬੀਤ ਚੁੱਕੇ ਹਨ ਪਰ ਚੰਡੀਗੜ੍ਹ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੀ ਜਾਨ ਅਜੇ ਵੀ ਖ਼ਤਰੇ ਵਿੱਚ ਹੈ। ਇਸ ਵਿਚਾਲੇ ਹੁਣ ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿੱਚ ਦਰੱਖਤ ਹਾਦਸੇ ਵਿਚ PGI 'ਚ ਪਿਛਲੇ 10 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਮਹਿਲਾ ਕੰਡਕਟਰ ਸ਼ੀਲਾ ਕੋਮਾ 'ਚੋਂ ਬਾਹਰ ਆ ਗਈ ਹੈ। ਸ਼ੀਲਾ ਦਾ ਵੈਂਟੀਲੇਟਰ ਹਟਾ ਦਿੱਤਾ ਗਿਆ ਹੈ। ਸਰੀਰ ਦੇ ਅੰਗ ਹੁਣ ਆਮ ਤੌਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਕੁਝ ਦਿਨਾਂ ਤੱਕ ਆਈਸੀਯੂ ਵਿੱਚ ਰੱਖਿਆ ਜਾਵੇਗਾ।
Advertisment
ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ ਦੱਸ ਦੇਈਏ ਕਿ ਜਦੋਂ ਦਰੱਖਤ ਡਿੱਗਿਆ ਤਾਂ ਲੇਡੀ ਕੰਡਕਟਰ ਸ਼ੀਲਾ ਨੇ 4 ਬੱਚੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ, ਜਦਕਿ 5ਵੀਂ ਬੱਚੀ ਨੂੰ ਬਚਾਉਂਦੇ ਹੋਏ ਉਹ ਖੁਦ ਦਰਖਤ ਹੇਠਾਂ ਦੱਬ ਗਈ ਸੀ।ਗੌਰਤਲਬ ਹੈ ਕਿ 8 ਜੁਲਾਈ ਨੂੰ ਚੰਡੀਗੜ੍ਹ ਦੇ ਕਾਰਮਲ ਕਾਨਵੈਂਟ ਸਕੂਲ ਵਿੱਚ 250 ਸਾਲ ਪੁਰਾਣਾ ਪਿੱਪਲ ਦਾ ਦਰੱਖਤ ਡਿੱਗਣ ਕਾਰਨ ਹੀਰਾਕਸ਼ੀ ਨਾਮਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇੱਕ ਕੁੜੀ ਦੀ ਕਮਰ ਵਿੱਚ ਦੋ ਫਰੈਕਚਰ ਸਨ। ਇੱਕ ਹੋਰ ਲੜਕੀ ਨੂੰ ਕੂਹਣੀ ਤੱਕ ਆਪਣਾ ਹੱਥ ਕੱਟਣਾ ਪਿਆ ਅਤੇ ਇੱਕ 40 ਸਾਲਾ ਸਕੂਲ ਸੇਵਾਦਾਰ ਪੀਜੀਆਈ ਦੇ ਵੈਂਟੀਲੇਟਰ 'ਤੇ ਹੈ ਜੋ ਕੋਮਾ ਵਿੱਚ ਚਲੀ ਗਈ ਸੀ।  ਚੰਡੀਗੜ੍ਹ ਦਰੱਖਤ ਹਾਦਸਾ: ਘਟਨਾ 'ਚ ਗੰਭੀਰ ਜ਼ਖ਼ਮੀ ਮਹਿਲਾ ਕੰਡਕਟਰ ਹੁਣ ਕੋਮਾ ਤੋਂ ਬਾਹਰ ਇਹ ਵੀ ਪੜ੍ਹੋ:
Advertisment
ਵਿਕਰਮ ਸਾਹਨੀ ਨੇ ਪੰਜਾਬੀ 'ਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ, ਪੂਰੀ ਤਨਖਾਹ ਦਾਨ ਕਰਨ ਦਾ ਵੀ ਕੀਤਾ ਐਲਾਨ ਇਸ ਹਾਦਸੇ ਵਿੱਚ ਡੇਢ ਦਰਜਨ ਦੇ ਕਰੀਬ ਬੱਚੇ ਜ਼ਖ਼ਮੀ ਹੋ ਗਏ। ਸੈਕਟਰ 3 ਥਾਣੇ ਦੀ ਪੁਲੀਸ ਨੇ ਅਣਪਛਾਤੇ ਖ਼ਿਲਾਫ਼ ਅਣਪਛਾਤੇ ਵਿਅਕਤੀ ਖ਼ਿਲਾਫ਼ ਲਾਪਰਵਾਹੀ ਨਾਲ ਮੌਤ ਦਾ ਕਾਰਨ ਬਣਨ ਅਤੇ ਉਸ ਦੇ ਕਾਰਨਾਮੇ ਨਾਲ ਜਾਨ ਖ਼ਤਰੇ ਵਿੱਚ ਪਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਸ਼ਹਿਰ ਦੇ 204 ਸਕੂਲਾਂ ਵਿੱਚ 72 ਸੁੱਕੇ ਦਰੱਖਤ ਹਨ। ਚੰਡੀਗੜ੍ਹ ਪ੍ਰਸ਼ਾਸਨ ਦੇ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਹੁਣ ਇਨ੍ਹਾਂ ਦਰੱਖਤਾਂ ਨੂੰ ਕੱਟਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਸਕੂਲ 'ਚ ਦਰੱਖਤ ਡਿੱਗਣ ਨਾਲ ਕਈ ਵਿਦਿਆਰਥਣ ਜ਼ਖ਼ਮੀ, ਇਕ ਦਾ ਕੱਟਣਾ ਪਿਆ ਖੱਬਾ ਹੱਥ publive-image -PTC News-
latest-news punjabi-news chandigarh ventilator coma carmel-convent-tragedy
Advertisment

Stay updated with the latest news headlines.

Follow us:
Advertisment