GMCH 'ਚ ਮੁੜ ਸ਼ੁਰੂ ਹੋਣਗੀਆਂ ਇਹ ਸੇਵਾਵਾਂ
ਚੰਡੀਗੜ੍ਹ : ਕੋਰੋਨਾ ਮਹਾਮਾਰੀ ਦੇ ਚਲਦਿਆਂ ਹਸਪਤਾਲਾਂ 'ਚ ਹੋਰ ਸੇਵਾਵਾਂ ਕੁਝ ਸਮੇਂ ਲਈ ਬੰਦ ਕੀਤੀਆਂ ਗਈਆਂ ਸਨ , ਤਾਂ ਜੋ ਹਸਪਤਾਲਾਂ 'ਚ ਆਉਣ ਵਾਲੇ ਲੋਕ ਕੋਰੋਨਾ ਮਰੀਜ਼ਾਂ ਦੇ ਸੰਪਰਕ 'ਚ ਆਉਣ ਨਾਲ ਪ੍ਰਭਵਵਿਤ ਨਾ ਹੋਣ, ਪਰ ਹੁਣ 8 ਮਹੀਨਿਆਂ ਬਾਅਦ ਕੁਝ ਜਰੂਰੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਵੱਲੋਂ ਹਸਪਤਾਲਾਂ ਦੀਆਂ ਲੈਬੋਰਟਰੀਆਂ ਅਤੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ|
ਜਿੰਨਾ 'ਚ ਚੰਡੀਗੜ੍ਹ ਵਿਖੇ GMCH 'ਚ ਸਰਜਰੀ, ਓ. ਪੀ. ਡੀ. ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਆਰਥੋਪੈਡਿਕ ਅਤੇ ਗਾਈਨੀ ਸੇਵਾ ਵੀ ਸ਼ੁਰੂ ਕੀਤੀ ਜਾ ਰਹੀ ਹੈ । ਇਹ ਸੇਵਾਵਾਂ ਕੱਲ ਦੇ ਦਿਨ ਸੋਮਵਾਰ ਯਾਨੀ ਕਿ 23 ਨਵੰਬਰ ਤੋਂ ਚਾਲੂ ਕੀਤੀਆਂ ਜਾ ਰਹੀਆਂ ਹਨ। ਫਿਲਹਾਲ ਹਾਸਪਤਾਲ 'ਚ 9 ਓ. ਪੀ. ਡੀ. ਚੱਲ ਰਹੀਆਂ ਹਨ।