Chandigarh Press Club elections: ਸੌਰਭ ਦੁੱਗਲ ਬਣੇ ਪ੍ਰਧਾਨ ਤੇ ਰਜਿੰਦਰ ਨਗਰਕੋਟੀ ਬਣੇ ਜਨਰਲ ਸੈਕਟਰੀ
ਚੰਡੀਗੜ੍ਹ: ਚੰਡੀਗੜ੍ਹ ਪ੍ਰੈੱਸ ਕਲੱਬ ਦੀਆਂ ਚੋਣਾਂ ਵਿੱਚ ਦੁੱਗਲ-ਨਗਰਕੋਟੀ-ਸ਼ਰਮਾ ਪੈਨਲ ਨੇ ਵੱਡੀ ਜਿੱਤ ਹਾਸਲ ਕੀਤੀ। ਦੱਸ ਦੇਈਏ ਕਿ ਇਹ ਪੈਨਲ ਨੇ ਸਾਰੀਆਂ 9 ਸੀਟਾਂ 'ਤੇ ਕਬਜ਼ਾ ਕੀਤਾ। ਚੋਣਾਂ ਵਿੱਚ ਕੁੱਲ 9 ਅਹੁਦਿਆਂ ਲਈ 18 ਉਮੀਦਵਾਰ ਮੈਦਾਨ ਵਿੱਚ ਹਨ। ਕਲੱਬ ਦੇ 9 ਅਹੁਦੇਦਾਰਾਂ ਦੇ ਅਹੁਦਿਆਂ ਲਈ ਐਤਵਾਰ ਨੂੰ ਇੱਥੇ ਵੋਟਿੰਗ ਹੋਈ ਸੀ। ਪ੍ਰਧਾਨ ਦੇ ਅਹੁਦੇ ਲਈ ਚੋਣ ਮੈਦਾਨ 'ਚ ਉਤਰੇ ਸੌਰਭ ਦੁੱਗਲ ਨੇ 329 ਵੋਟਾਂ ਹਾਸਲ ਕਰਕੇ ਸਾਬਕਾ ਪ੍ਰਧਾਨ ਨਲਿਨ ਅਚਾਰੀਆ ਨੂੰ 38 ਵੋਟਾਂ ਨਾਲ ਹਰਾਇਆ। ਨਲਿਨ ਅਚਾਰੀਆ ਨੂੰ 291 ਵੋਟਾਂ ਮਿਲੀਆਂ ਜਦਕਿ 4 ਵੋਟਾਂ ਅਯੋਗ ਰਹੀਆਂ। ਜਨਰਲ ਸਕੱਤਰ ਦੇ ਅਹੁਦੇ ਲਈ ਰਜਿੰਦਰ ਸਿੰਘ ਨਗਰਕੋਟੀ 384 ਵੋਟਾਂ ਲੈ ਕੇ ਜੇਤੂ ਰਹੇ। ਉਨ੍ਹਾਂ ਨੇ ਰਾਕੇਸ਼ ਗੁਪਤਾ ਨੂੰ 151 ਵੋਟਾਂ ਦੇ ਫਰਕ ਨਾਲ ਹਰਾਇਆ ਅਤੇ 7 ਵੋਟਾਂ ਅਯੋਗ ਰਹੀਆਂ।
ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਖੜ੍ਹੇ ਉਮੇਸ਼ ਸ਼ਰਮਾ ਨੂੰ 349 ਅਤੇ ਪੰਕਜ ਸ਼ਰਮਾ ਨੂੰ 266 ਵੋਟਾਂ ਮਿਲੀਆਂ। ਉਮੇਸ਼ ਸ਼ਰਮਾ 83 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਜਦਕਿ 9 ਵੋਟਾਂ ਅਯੋਗ ਰਹੀਆਂ। ਵਾਈਸ ਪ੍ਰੈਜ਼ੀਡੈਂਟ-1 'ਤੇ ਨੇਹਾ ਸ਼ਰਮਾ ਨੂੰ 324 ਅਤੇ ਅਰਚਨਾ ਸੇਠੀ ਨੂੰ 288 ਵੋਟਾਂ ਮਿਲੀਆਂ ਅਤੇ ਨੇਹਾ ਨੇ 36 ਵੋਟਾਂ ਦੇ ਫਰਕ ਨਾਲ ਇਹ ਮੈਚ ਜਿੱਤਿਆ ਜਦਕਿ 12 ਵੋਟਾਂ ਅਯੋਗ ਰਹੀਆਂ।
ਇਹ ਵੀ ਪੜ੍ਹੋ: ਭਗਵੰਤ ਮਾਨ ਅੱਜ ਕਰ ਸਕਦੇ ਇਕ ਹੋਰ ਵੱਡਾ ਐਲਾਨ, ਟਵੀਟ ਕਰ ਦਿੱਤੀ ਜਾਣਕਾਰੀ
ਮੀਤ ਪ੍ਰਧਾਨ-2 ਦੇ ਅਹੁਦੇ ਲਈ ਚੋਣ ਲੜ ਰਹੇ ਦੁਸ਼ਯੰਤ ਸਿੰਘ ਪੁੰਡੀਰ ਨੇ 328 ਵੋਟਾਂ ਹਾਸਲ ਕੀਤੀਆਂ ਅਤੇ ਰਜਿੰਦਰ ਧਵਨ ਨੂੰ 46 ਵੋਟਾਂ ਨਾਲ ਹਰਾਇਆ। ਰਜਿੰਦਰ ਧਵਨ ਨੂੰ 282 ਵੋਟਾਂ ਮਿਲੀਆਂ। ਸੰਯੁਕਤ ਸਕੱਤਰ-2 ਦੇ ਅਹੁਦੇ ਲਈ ਚੋਣ ਲੜ ਰਹੀ ਸ਼੍ਰੇਅਸੀ ਠਾਕੁਰ ਨੇ 337 ਵੋਟਾਂ ਹਾਸਲ ਕਰਕੇ ਨਵੀਨ ਸੇਠੀ ਨੂੰ 59 ਵੋਟਾਂ ਦੇ ਫਰਕ ਨਾਲ ਹਰਾਇਆ ਜਦਕਿ 9 ਵੋਟਾਂ ਅਯੋਗ ਰਹੀਆਂ। ਸੰਯੁਕਤ ਸਕੱਤਰ-1 ਦੇ ਅਹੁਦੇ ਲਈ ਮਨਸਾ ਰਾਮ ਰਾਵਤ ਨੂੰ 348 ਅਤੇ ਉਨ੍ਹਾਂ ਦੇ ਵਿਰੋਧੀ ਅਜੈ ਵਰਮਾ ਨੂੰ 262 ਵੋਟਾਂ ਮਿਲੀਆਂ।
ਦੋਵਾਂ ਵਿਚਾਲੇ 86 ਵੋਟਾਂ ਦਾ ਫਰਕ ਰਿਹਾ ਜਦਕਿ 14 ਵੋਟਾਂ ਅਯੋਗ ਰਹੀਆਂ। ਖਜ਼ਾਨਚੀ ਦੇ ਅਹੁਦੇ ਲਈ ਰਾਜੇਸ਼ ਢਾਲ ਨੂੰ 337 ਵੋਟਾਂ ਮਿਲੀਆਂ ਅਤੇ ਉਨ੍ਹਾਂ ਨੇ ਰਵੀ ਅਟਵਾਲ ਨੂੰ 47 ਵੋਟਾਂ ਦੇ ਫਰਕ ਨਾਲ ਹਰਾਇਆ। ਰਵੀ ਅਟਵਾਲ ਨੂੰ 285 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ ਅਤੇ 7 ਵੋਟਾਂ ਅਯੋਗ ਰਹੀਆਂ।
-PTC News