ਚੰਡੀਗੜ੍ਹ ਪੁਲਿਸ ਦੇ ਅੜਿੱਕੇ ਚੜ੍ਹੀ "ਪੰਜਾਬ ਪੁਲਿਸ", 10 ਹਜ਼ਾਰ ਦਾ ਕੱਟਿਆ ਚਲਾਨ, ਦੇਖੋ ਪੂਰੀ ਵੀਡੀਓ
ਚੰਡੀਗੜ੍ਹ ਪੁਲਿਸ ਦੇ ਅੜਿੱਕੇ ਚੜ੍ਹੀ "ਪੰਜਾਬ ਪੁਲਿਸ", 10 ਹਜ਼ਾਰ ਦਾ ਕੱਟਿਆ ਚਲਾਨ, ਦੇਖੋ ਪੂਰੀ ਵੀਡੀਓ,ਚੰਡੀਗੜ੍ਹ: ਪੰਜਾਬ ਪੁਲਿਸ 'ਤੇ ਚੰਡੀਗੜ੍ਹ ਪੁਲਿਸ ਉਸ ਸਮੇਂ ਭਾਰੀ ਪੈ ਗਈ, ਜਦੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਚਲਾਨ ਕੱਟ ਦਿੱਤਾ। ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ 'ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਿਸ ਨੂੰ ਪਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਾਜ਼ਮ ਨੂੰ ਆੜੇ ਹੱਥੀਂ ਲਿਆ।
ਹੋਰ ਪੜ੍ਹੋ:ਬਠਿੰਡਾ: ਸੀ.ਆਈ.ਏ.-1 ਥਾਣੇ ਦੇ ਏ.ਐੱਸ.ਆਈ. ਰਵੀ ਕੁਮਾਰ, ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਤੇ ਗੁਰਪਾਲ ਸਿੰਘ 'ਤੇ ਮਾਮਲਾ ਦਰਜ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਇਹ ਮੁਲਾਜ਼ਮ ਕਿਸ ਤਰ੍ਹਾਂ ਲਗਾਤਾਰ ਫੋਨ 'ਤੇ ਗੱਲ ਕਰ ਰਿਹਾ ਹੈ।
ਸੋਚਣ ਵਾਲੀ ਗੱਲ ਹੈ ਕਿ ਪੰਜਾਬ ਪੁਲਿਸ ਨੇ ਚਲਾਨ ਕੱਟਣ ਲਈ ਗੱਡੀ ਲੈ ਕੇ ਉਸ ਦੇ ਪਿੱਛੇ ਦੌੜਨਾ ਸੀ,ਪਰ ਸ਼ਾਇਦ ਖੁਦ ਇਨ੍ਹਾਂ ਵਰਗੇ ਮੁਲਾਜ਼ਮਾਂ ਨੂੰ ਭੁੱਲ ਜਾਂਦਾ ਹੈ ਕਿ ਆਮ ਜਨਤਾ ਦੀ ਤਰ੍ਹਾਂ ਹੀ ਸਾਰੇ ਨਿਯਮ ਇਨ੍ਹਾਂ 'ਤੇ ਵੀ ਲਾਗੂ ਹੁੰਦੇ ਹਨ।
https://www.instagram.com/p/B2Guq02FYsr/?utm_source=ig_web_copy_link
-PTC News