ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ , ਮੁੰਬਈ ਵਿੱਚ ਚੱਲ ਰਿਹਾ ਇਲਾਜ
ਚੰਡੀਗੜ੍ਹ : ਭਾਜਪਾ ਦੇ ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਅਤੇ ਬਾਲੀਵੁਡ ਦੇ ਮਹਾਨਾਇਕ ਅਨੁਪਮ ਖੇਰ ਦੀ ਪਤਨੀ ਕਿਰਨ ਖੇਰ ਮਲਟੀਪਲ ਮਾਈਲੋਮਾ (ਪਲਾਜ਼ਮਾ ਸੈੱਲਾਂ ਦਾ ਇੱਕ ਕੈਂਸਰ) ਬਿਮਾਰੀ ਤੋਂ ਪੀੜਤ ਹੈ ਅਤੇ ਇਸ ਸਮੇਂ ਮੁੰਬਈ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਲ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਕਿਰਨ ਖੇਰ ਇਸ ਬਿਮਾਰੀ ਦੇ ਇਲਾਜ ਲਈ ਮੁੰਬਈ ਵਿੱਚ ਹਨ। ਪਿਛਲੇ ਸਾਲ ਨਵੰਬਰ ਵਿੱਚ ਬਾਂਹ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਇਸ ਨਾਮੁਰਾਦ ਬਿਮਾਰੀ ਦਾ ਪਤਾ ਲੱਗਿਆ ਸੀ।
[caption id="attachment_485490" align="aligncenter" width="301"]
ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰਹੋਇਆ ਬਲੱਡ ਕੈਂਸਰ , ਮੁੰਬਈ ਵਿੱਚ ਚੱਲ ਰਿਹਾ ਇਲਾਜ[/caption]
ਕਾਂਗਰਸ ਨੇ ਸੰਸਦ ਮੈਂਬਰ ਕਿਰਨ ਖੇਰ ਉੱਤੇ ਪਿਛਲੇ ਡੇਢ ਸਾਲ ਤੋਂ ਸ਼ਹਿਰ ਤੋਂ ਗਾਇਬ ਹੋਣ ਦਾ ਦੋਸ਼ ਲਗਾਉਂਦਿਆਂ ਮੋਰਚਾ ਖੋਲ੍ਹਿਆ ਹੈ। ਇਸ ਦੌਰਾਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਕਿਰਨ ਖੇਰ ਦੇ ਬਚਾਅ ਲਈ ਅੱਗੇ ਆਏ ਹਨ।ਅਰੁਣ ਸੂਦ ਨੇ ਸੈਕਟਰ -33 ਭਾਜਪਾ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਕਰਦਿਆਂ ਉਨ੍ਹਾਂ ਦੀ ਬਿਮਾਰੀ ਬਾਰੇ ਦੱਸਿਆ ਹੈ। ਸੂਦ ਨੇ ਕਿਹਾ ਕਿ ਫਿਲਹਾਲ ਉਹ ਖਤਰੇ ਤੋਂ ਬਾਹਰ ਹੈ। ਬਿਮਾਰੀ ਦਾ ਸ਼ੁਰੂਆਤੀ ਪੜਾਅ 'ਤੇ ਪਤਾ ਲਗਿਆ ਸੀ। ਸੂਦ ਨੇ ਕਿਹਾ ਕਿ ਇਸ ਬਿਮਾਰੀ ਦੇ ਇਲਾਜ ਲਈ ਉਨ੍ਹਾਂ ਨੂੰ ਅਜੇ ਵੀ ਹਫ਼ਤੇ ਵਿਚ ਇਕ ਵਾਰ 24 ਘੰਟੇ ਲਈ ਹਸਪਤਾਲ ਵਿਚ ਰਹਿਣਾ ਪੈਂਦਾ ਹੈ।
[caption id="attachment_485482" align="aligncenter" width="300"]
MP ਕਿਰਨ ਖੇਰ ਬਲੱਡ ਕੈਂਸਰ ਤੋਂ ਪੀੜਤ , ਮੁੰਬਈ ਵਿੱਚ ਚੱਲ ਰਿਹਾ ਇਲਾਜ[/caption]
ਸੂਦ ਨੇ ਕਿਹਾ ਕਿ ਅਗਲੇ ਤਿੰਨ ਚਾਰ ਮਹੀਨੇ ਉਸ ਨੂੰ ਠੀਕ ਹੋਣ ਵਿੱਚ ਲੱਗ ਜਾਣਗੇ ਅਤੇ ਉਸ ਤੋਂ ਬਾਅਦ ਉਹ ਵਾਪਸ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਲਈ ਆਉਣਗੇ। ਸੂਦ ਨੇ ਕਿਹਾ ਕਿ ਸੰਸਦ ਮੈਂਬਰ ਕਿਰਨ ਖੇਰ ਪਿਛਲੇ ਸਾਲ ਤਾਲਾਬੰਦੀ ਦੌਰਾਨ ਚੰਡੀਗੜ੍ਹ ਆਏ ਸਨ। ਉਸ ਸਮੇਂ ਸ਼ੂਗਰ ਰੋਗ ਹੋਣ ਕਰਕੇ ਉਸ ਨੂੰ ਡਾਕਟਰਾਂ ਨੇ ਬਾਹਰ ਨਾ ਆਉਣ ਦੀ ਸਲਾਹ ਦਿੱਤੀ ਸੀ ਪਰ ਉਹ ਉਸ ਸਮੇਂ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਪਾਰਟੀ ਨੇਤਾਵਾਂ ਨਾਲ ਨਿਰੰਤਰ ਸੰਪਰਕ ਵਿੱਚ ਸੀ। ਸੰਸਦ ਮੈਂਬਰ ਕਿਰਨ ਖੇਰਸਮੇਂ ਸਮੇਂ 'ਤੇ ਸ਼ਹਿਰ ਦੇ ਕੰਮਾਂ ਲਈ ਸਲਾਹਕਾਰ ਅਤੇ ਪ੍ਰਸ਼ਾਸਕਵੀਪੀ ਸਿੰਘ ਬਦਨੌਰ ਨਾਲ ਵਿਚਾਰ ਵਟਾਂਦਰੇ ਕਰਦੇ ਸਨ।
[caption id="attachment_485488" align="aligncenter" width="285"]
ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰਹੋਇਆ ਬਲੱਡ ਕੈਂਸਰ , ਮੁੰਬਈ ਵਿੱਚ ਚੱਲ ਰਿਹਾ ਇਲਾਜ[/caption]
ਪਿਛਲੇ ਸਾਲ 11 ਨਵੰਬਰ ਨੂੰ ਉਸ ਦੇ ਹੱਥ ਵਿਚ ਫਰੈਕਚਰ ਆਇਆ ਸੀ। ਉਸੇ ਸਮੇਂ ਜਦੋਂ ਉਸਦੇ ਪੇਟ ਦਾ ਸਕੈਨ ਹੋਇਆ ਤਾਂ ਮਲਟੀਪਲ ਮਾਈਲੋਮਾ (ਪਲਾਜ਼ਮਾ ਸੈੱਲਾਂ ਦਾ ਇੱਕ ਕੈਂਸਰ)ਦੇ ਸ਼ੁਰੂਆਤੀ ਲੱਛਣ ਉਸ ਵਿੱਚ ਪਾਏ ਗਏ। ਇਸ ਤੋਂ ਬਾਅਦ ਦਸੰਬਰ ਵਿਚ ਉਸ ਨੂੰ ਮੁੰਬਈ ਇਲਾਜ਼ ਲਈ ਏਅਰ ਲਿਫਟ ਕਰਨਾ ਪਿਆ। ਉਸ ਸਮੇਂ ਤੋਂ ਉਹ ਲਗਾਤਾਰ ਇਲਾਜ ਅਧੀਨ ਹੈ। ਸੂਦ ਨੇ ਕਿਹਾ ਕਿ ਸੰਸਦ ਮੈਂਬਰ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ ਅਤੇ ਅਫਸੋਸ ਹੈ ਕਿ ਕਾਂਗਰਸ ਵੀ ਇਸ 'ਤੇ ਰਾਜਨੀਤੀ ਕਰ ਰਹੀ ਹੈ।ਕਾਂਗਰਸ ਨੂੰ ਰਾਜਨੀਤੀ ਦੀ ਬਜਾਏ ਉਸਦੀ ਸਿਹਤ ਦੀ ਇੱਛਾ ਕਰਨੀ ਚਾਹੀਦੀ ਹੈ।
[caption id="attachment_485489" align="aligncenter" width="300"]
ਚੰਡੀਗੜ੍ਹ ਤੋਂ ਭਾਜਪਾ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਹੋਇਆ ਬਲੱਡ ਕੈਂਸਰ , ਮੁੰਬਈ ਵਿੱਚ ਚੱਲ ਰਿਹਾ ਇਲਾਜ[/caption]
ਓਧਰ ਕਾਂਗਰਸ ਦੇ ਬੁਲਾਰੇ ਅਤੇ ਕੌਂਸਲਰ ਸਤੀਸ਼ ਕੈਂਥ ਦਾ ਕਹਿਣਾ ਹੈ ਕਿ ਜੇ ਸੰਸਦ ਮੈਂਬਰ ਕਿਰਨ ਖੇਰ ਬਿਮਾਰ ਹਨ ਤਾਂ ਉਨ੍ਹਾਂ ਨੂੰ ਅਸਤੀਫਾ ਦੇ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਆਪਣੀ ਸਿਹਤ ਨਾਲੋਂ ਰਾਜਨੀਤੀ ਵਧੇਰੇ ਪਿਆਰੀ ਨਹੀਂ ਹੋਣੀ ਚਾਹੀਦੀ। ਇਸ ਸਮੇਂ ਸ਼ਹਿਰ ਵਿੱਚ ਬਹੁਤ ਸਾਰੇ ਮੁੱਦੇ ਅਤੇ ਸਮੱਸਿਆਵਾਂ ਵੱਧ ਰਹੀਆਂ ਹਨ, ਜਿਸ ਲਈ ਸੰਸਦ ਮੈਂਬਰ ਦੀ ਲੋੜ ਹੈ। ਸੰਸਦ ਮੈਂਬਰ ਦੇ ਸ਼ਹਿਰ ਵਿੱਚ ਨਾ ਹੋਣ ਦਾ ਦੁੱਖ ਸ਼ਹਿਰ ਵਾਸੀਆਂ ਨੂੰ ਝੱਲਣਾ ਪੈਂਦਾ ਹੈ। ਫਿਲਹਾਲ ਅਰੁਣ ਸੂਦ ਖੁਦ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਆਉਣ ਵਿੱਚ ਤਿੰਨ ਤੋਂ ਚਾਰ ਮਹੀਨੇ ਲੱਗ ਸਕਦੇ ਹਨ।
-PTCNews