ਚੰਡੀਗੜ੍ਹ ਦੇ ਆਟੋ ਡਰਾਈਵਰ ਨੇ ਕੀਤਾ ਐਲਾਨ, ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ 'ਤੇ 10 ਦਿਨ ਸਵਾਰੀਆਂ ਨੂੰ ਮੁਫਤ ਕਰਾਵਾਂਗਾ ਸਫਰ
ਚੰਡੀਗੜ੍ਹ ਦੇ ਆਟੋ ਡਰਾਈਵਰ ਨੇ ਕੀਤਾ ਐਲਾਨ, ਭਾਰਤੀ ਟੀਮ ਦੇ ਵਿਸ਼ਵ ਕੱਪ ਜਿੱਤਣ 'ਤੇ 10 ਦਿਨ ਸਵਾਰੀਆਂ ਨੂੰ ਮੁਫਤ ਕਰਾਵਾਂਗਾ ਸਫਰ,ਚੰਡੀਗੜ੍ਹ: ਚੰਡੀਗੜ੍ਹ ਦੇ ਆਟੋ ਡਰਾਈਵਰ ਅਨਿਲ ਕੁਮਾਰ ਨੇ ਫਿਰ ਤੋਂ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਦਰਅਸਲ, ਆਟੋ ਡਰਾਈਵਰ 'ਤੇ ਕ੍ਰਿਕਟ ਵਿਸ਼ਵ ਕੱਪ ਦਾ ਭੂਤ ਸਿਰ ਚੜ੍ਹ ਕੇ ਬੋਲ ਰਿਹਾ ਹੈ।
ਜਿਸ ਦੌਰਾਨ ਇਸ ਆਟੋ ਡਰਾਈਵਰ ਨੇ ਐਲਾਨ ਕੀਤਾ ਹੈ ਕਿ ਜੇਕਰ ਭਾਰਤੀ ਟੀਮ ਜਿੱਤਦੀ ਹੈ ਤਾਂ ਉਹ ਚੰਡੀਗੜ੍ਹ 'ਚ 10 ਦੀ ਤੱਕ ਫਰੀ ਆਟੋ ਚਲਾਵੇਗਾ।
ਹੋਰ ਪੜ੍ਹੋ:ਹਾਕੀ ਵਿਸ਼ਵ ਕੱਪ: ਪਾਕਿਸਤਾਨ ਹਾਕੀ ਟੀਮ ਨੂੰ ਵੀਜ਼ਾ ਦੇਣ ਲਈ ਭਾਰਤ ਅਜੇ ਵੀ ਕਰ ਰਿਹੈ ਵਿਚਾਰ, ਜਾਣੋ ਮਾਮਲਾ
ਇਸ ਤੋਂ ਪਹਿਲਾਂ ਵੀ ਉਹਨਾਂ ਪੁਲਵਾਮਾ ਅੱਤਵਾਦੀ ਮੌਕੇ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤੀ ਫੌਜ ਇਸ ਹਮਲੇ ਦਾ ਬਦਲਾ ਲਵੇਗੀ ਉਸ ਦਿਨ ਤੋਂ 1 ਮਹੀਨਾ ਫਰੀ ਆਟੋ ਚਲਾਵੇਗਾ।
ਜਿਸ ਤੋਂ ਬਾਅਦ ਉਸ ਦੀ ਹਰ ਕਈ ਤਾਰੀਫ ਕਰ ਰਿਹਾ ਸੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਆਟੋ ਡਰਾਈਵਰ ਪੰਜਾਬ ਦੇ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਉਹ ਚੰਡੀਗੜ੍ਹ 'ਚ ਆਟੋ ਚਲਾ ਰਿਹਾ ਹੈ।
-PTC News