ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਬੰਦਿਸ਼ਾਂ 'ਚ ਦਿੱਤੀ ਭਾਰੀ ਛੋਟ , ਜਾਣੋਂ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ
ਚੰਡੀਗੜ੍ਹ : ਕੋਰੋਨਾ ਦੇ ਕੇਸਾਂ ਵਿੱਚ ਕਮੀ ਆਉਣ ਤੋਂ ਬਾਅਦ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਬੰਦਿਸ਼ਾਂ 'ਚ ਭਾਰੀ ਛੋਟਾਂ ਦਿੱਤੀਆਂ ਹਨ। ਚੰਡੀਗੜ੍ਹ 'ਚ ਨਾਈਟ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਚੰਡੀਗੜ੍ਹ 'ਚ ਸਾਰੀਆਂ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 06:00 ਵਜੇ ਤੱਕ ਖੁੱਲੀਆਂ ਰਹਿਣਗੀਆਂ।
ਜਾਣਕਾਰੀ ਅਨੁਸਾਰ ਸਾਰੇ ਰੈਸਟੋਰੈਂਟ / ਬਾਰ ਸਵੇਰੇ 10 ਵਜੇ ਤੋਂ ਰਾਤ 9 ਵਜੇ ਤਕ 50 ਫੀਸਦ ਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਸ਼ਾਪਿੰਗ ਮਾਲ ਸਵੇਰੇ 10 ਵਜੇ ਤੋਂ ਸ਼ਾਮ 06:00 ਵਜੇ ਤੱਕ ਖੁੱਲ੍ਹੇ ਜਾ ਸਕਦੇ ਹਨ। ਮਾਲਜ਼ ਵਿਚਲੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਰਾਤ 8 ਵਜੇ ਤੱਕ ਖੋਲ੍ਹੀਆਂ ਜਾ ਸਕਣਗੀਆਂ। ਜਿੰਮ, ਸਪਾਅ, ਕਲੱਬ ਅਤੇ ਹੇਅਰ ਸਲੂਨ 50 ਫੀਸਦ ਦੀ ਸਮਰੱਥਾ ਅਨੁਸਾਰ ਖੁੱਲ੍ਹ ਸਕਣਗੇ।
[caption id="attachment_504650" align="aligncenter" width="300"]
ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਬੰਦਿਸ਼ਾਂ 'ਚ ਦਿੱਤੀ ਭਾਰੀ ਛੋਟ , ਜਾਣੋਂ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ[/caption]
ਇਸ ਦੌਰਾਨ ਸਿਨੇਮਾ ਹਾਲ, ਥੀਏਟਰ ਅਤੇ ਰੋਕ ਗਾਰਡਨ ਬੰਦ ਰਹਿਣਗੇ।ਚੰਡੀਗੜ੍ਹ 'ਚ ਅਜਾਇਬ ਘਰ ਅਤੇ ਲਾਇਬ੍ਰੇਰੀਆਂ ਖੁੱਲ੍ਹੀਆਂ ਹੋਣਗੀਆਂ।ਵਿਆਹ, ਸਸਕਾਰ ਅਤੇ ਹੋਰ ਪ੍ਰੋਗਰਾਮਾਂ ਲਈ ਕੇਵਲ 30 ਵਿਅਕਤੀਆਂ ਦੇ ਇਕੱਠ ਹੀ ਹੋ ਸਕਣਗੇ। ਸੁਖਨਾ ਝੀਲ ਯਾਤਰੀਆਂ ਲਈ ਸਵੇਰੇ 05:00 ਵਜੇ ਤੋਂ ਰਾਤ 08:00 ਵਜੇ ਤੱਕ ਖੁੱਲੀ ਰਹੇਗੀ।
[caption id="attachment_504647" align="aligncenter" width="300"]
ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਬੰਦਿਸ਼ਾਂ 'ਚ ਦਿੱਤੀ ਭਾਰੀ ਛੋਟ , ਜਾਣੋਂ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ[/caption]
ਦੱਸ ਦੇਈਏ ਕਿ ਨਾਈਟ ਕਰਫਿਊ ਹੁਣ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਐਤਵਾਰ ਮੁਕੰਮਲ ਬੰਦ ਰਹੇਗਾ। ਐਤਵਾਰ ਕੇਵਲ ਜਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਹੀ ਖੁਲ੍ਹਣਗੀਆਂ। ਐਤਵਾਰ ਨੂੰ ਵਾਹਨਾਂ ਦੀ ਆਵਾਜਾਈ ਉਪਰ ਵੀ ਪਾਬੰਦੀ ਰਹੇਗੀ। ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਅਤੇ ਬੈਂਕ ਉਪਰ ਸਟਾਫ ਦੀ ਹਾਜ਼ਰੀ ਦੀਆਂ ਲਾਈਆਂ ਪਾਬੰਦੀਆਂ ਵੀ ਹਟਾ ਦਿੱਤੀਆਂ ਹਨ।
-PTCNews