ਚੰਡੀਗੜ੍ਹ ਪ੍ਰਸ਼ਾਸਨ ਫੈਸਲਾ,ਇਹਨਾਂ ਨਿਯਮਾਂ ਤਹਿਤ ਖੁੱਲ੍ਹਣਗੀਆਂ ਸਾਰੀਆਂ ਦੁਕਾਨਾਂ
ਪੰਜਾਬ 'ਚ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਦੁਕਾਨਾਂ ਨੂੰ ਖੋਲ੍ਹਣ ਦੇ ਸਮੇਂ 'ਚ ਤਬਦੀਲੀ ਕੀਤੀ ਗਈ ਹੈ ਜਿਸ ਤਹਿਤ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਲੈਕੇ 3 ਵਜੇ ਤੱਕ ਦਾ ਕਰ ਦਿੱਤਾ ਗਿਆ ਹੈ। ਚੰਡੀਗੜ੍ਹ 'ਚ ਦੁਕਾਨਾਂ ਹੁਣ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ ਸਕਣਗੀਆਂ।
Read more :ਬੋਰਿਸ ਜੌਨਸਨ ਨੇ ਸਿੱਖ ਪਾਇਲਟ ਦੀ ਕੀਤੀ ਪ੍ਰਸ਼ਸੰਸਾ, ਮਦਦ ਲਈ ਕਿਹਾ ਸ਼ੁਕਰੀਆ
ਸੂਬੇ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਗਏ ਪੱਤਰ 'ਚ ਦੁਕਾਨਦਾਰਾਂ ਨੂੰ ਜ਼ਿਆਦਾ ਭੀੜ ਇੱਕਠੀ ਨਾ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਅਤੇ ਨਾਲ ਹੀ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਗਿਆ ਹੈ ਕਿ ਦੁਕਾਨਦਾਰ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਪਹਿਲਾਂ ਤੋਂ ਜ਼ਾਰੀ ਸਰਕਾਰੀ ਆਦੇਸ਼ਾਂ ਦਾ ਪਾਲਣ ਕਰਨ।
Raed More : ਜਦ ਆਰਮੀ ਅਫਸਰ ਨੇ ਕੀਤੀ ਅਦਾਕਾਰ ਸੋਨੂ ਸੂਦ ਤੋਂ ਮਦਦ ਦੀ ਅਪੀਲ
ਸਾਰੀਆਂ ਦੁਕਾਨਾਂ ਮੰਗਲਵਾਰ ਤੋਂ ਖੁੱਲ੍ਹਣਗੀਆਂ
ਗਾਹਕਾਂ, ਸਟਾਫ਼ ਅਤੇ ਦੁਕਾਨਦਾਰਾਂ ਨੂੰ ਮਾਸਕ ਪਹਿਨਣਾ ਜ਼ਰੂਰੀ
ਦੁਕਾਨ ਅੰਦਰ ਲੋਕਾਂ ਦੀ ਭੀੜ ਉਤੇ ਪਾਬੰਦੀ
ਜਿੰਮ, ਸਪਾ, ਸ਼ਾਪਿੰਗ ਮਾਲ, ਸਿਨੇਮਾ, ਥੀਏਟਰ, ਲਾਇਬ੍ਰੇਰੀ, ਸੈਲੂਨ, ਸੁਖਨਾ ਝੀਲ, ਰਾਕ ਗਾਰਡਨ ਤੋਂ ਇਲਾਵਾ ਪਹਿਲਾਂ ਵਾਂਗ ਬੰਦ ਰਹੇਗਾ।