ਨੌਜਵਾਨ ਦੀ ਕੇਂਦਰ ਨੂੰ ਲਲਕਾਰ !, ਸਮੁੰਦਰ ਤਲ 'ਤੇ ਕਿਸਾਨਾਂ ਦੇ ਹੱਕ 'ਚ ਲਹਿਰਾਇਆ ਝੰਡਾ
favor of farmers on the sea floor: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਦੇਸ਼ ਦਾ ਅੰਨਦਾਤਾ ਤਕਰੀਬਨ 36 ਦਿਨਾਂ ਤੋਂ ਦਿੱਲੀ ਬਾਰਡਰਾਂ 'ਤੇ ਡਟਿਆ ਹੋਇਆ ਹੈ ਤੇ ਆਪਣੀ ਹੋਂਦ ਬਚਾਉਣ ਲਈ ਕੇਂਦਰ ਖਿਲਾਫ ਜੰਗ ਲੜ ਰਿਹਾ ਹੈ। ਜਿਸ 'ਚ ਹਰ ਕੋਈ ਉਹਨਾਂ ਦਾ ਸਮਰਥਨ ਦੇ ਰਿਹਾ ਹੈ।
ਹੋਰ ਪੜ੍ਹੋ :ਕਿਸਾਨ ਜਥੇਬੰਦੀਆਂ ਮੀਟਿੰਗ ‘ਚ ਇਹਨਾਂ ਗੱਲਾਂ ‘ਤੇ ਕਰੇਗੀ ਚਰਚਾ
ਅਕਾਸ਼ ਤੋਂ ਲੈ ਕੇ ਪਤਾਲ ਤੱਕ ਇਸ ਕਿਸਾਨੀ ਅੰਦੋਲਨ ਦੀ ਗੂੰਜ ਹੈ। ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ। ਦਰਅਸਲ ਅਮਨਦੀਪ ਸਿੰਘ ਢਿੱਲੋ ਨਾਮ ਦੇ ਨੌਜਵਾਨ ਨੇ ਲੰਡਨ ਦੇ ਸਮੁੰਦਰ ਤਲ 'ਤੇ ਕਿਸਾਨਾਂ ਦੇ ਹੱਕ 'ਚ ਝੰਡਾ ਲਹਿਰਾਇਆ ਹੈ, ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਅਮਨਦੀਪ ਸਿੰਘ ਢਿੱਲੋ ਲੁਧਿਆਣਾ ਦੇ ਪਿੰਡ ਇਕੋਲਾਹਾ ਦਾ ਰਹਿਣ ਵਾਲਾ ਹੈ ਜੋ ਕਮਰਸ਼ੀਅਲ ਡਾਈਵਰ ਹੈ। ਉਸਨੇ ਲੰਡਨ ਦੇ ਸਮੁੰਦਰ ਦੇ ਥਲ 'ਤੇ ਕਿਸਾਨਾਂ ਦੇ ਹੱਕ 'ਚ ਝੰਡਾ ਲਹਿਰਾਕੇ ਦੁਨੀਆਂ 'ਚ ਕਿਸਾਨੀ ਸੰਘਰਸ਼ 'ਚ ਇੱਕ ਨਵਾਂ ਮੀਲ ਪੱਥਰ ਗੱਡ ਦਿੱਤਾ ਹੈ। ਜਿਸ ਦੀ ਪ੍ਰਸਿੱਧੀ ਕੁੱਲ ਦੁਨੀਆ 'ਚ ਹੋ ਰਹੀ ਹੈ।
ਹੋਰ ਪੜ੍ਹੋ : ਮੋਬਾਈਲ ਟਾਵਰ ਤੋੜਣ ਵਾਲਿਆਂ ਨੂੰ ਮੁੱਖ ਮੰਤਰੀ ਦੀ ਸਖਤ ਚਿਤਾਵਨੀ