ਪੰਜਾਬ ਦੇ ਕਿਸਾਨਾਂ ਤੋਂ ਬਾਅਦ ਕੇਂਦਰ ਕਰੇਗਾ ਹਰਿਆਣਾ ਅਤੇ ਹੋਰਨਾਂ ਸੂਬਿਆਂ ਦੇ ਕਿਸਾਨਾਂ ਨਾਲ ਗੱਲਬਾਤ
ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦਰਮਿਆਨ ਗੱਲਬਾਤ ਸ਼ੁਰੂ ਹੋ ਗਈ ਹੈ। ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਰਕਾਰ ਨੇ ਚਰਚਾ ਲਈ ਬੁਲਾਇਆ ਹੈ। ਇਹ ਬੈਠਕ ਵਿਗਿਆਨ ਭਵਨ 'ਚ ਚੱਲ ਰਹੀ ਹੈ। ਸਰਕਾਰ ਵਲੋਂ ਕਿਸਾਨਾਂ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ 'ਚ ਗੱਲਬਾਤ ਹੋ ਰਹੀ ਹੈ। ਕੁੱਲ 35 ਕਿਸਾਨ ਆਗੂਆਂ ਨੇ ਇਸ ਗੱਲਬਾਤ 'ਚ ਹਿੱਸਾ ਲਿਆ ਹੈ। ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਰੇਲ ਮੰਤਰੀ ਪੀਊਸ਼ ਗੋਇਲ ਵੀ ਮੌਜੂਦ ਹਨ।
ਬੈਠਕ ਤੋਂ ਖੇਤੀਬਾੜੀ ਮੰਦਰ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਅਸੀਂ ਗੱਲਬਾਤ 'ਤੇ ਚਰਚਾ ਕਰਾਂਗੇ ਕਿ ਕਿਵੇਂ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਸੁਣਵਾਈ ਤੋਂ ਬਾਅਦ ਸਰਕਾਰ ਹੱਲ ਕੱਢੇਗੀ। ਇਸਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਕਿਸਾਨ ਯੂਨੀਅਨ ਦੀ ਬੈਠਕ ਤੋਂ ਬਾਅਦ, ਭਾਰਤ ਸਰਕਾਰ ਮੰਗਲਵਾਰ ਸ਼ਾਮ 7 ਵਜੇ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ ਅਤੇ ਦਿੱਲੀ ਦੇ ਕਿਸਾਨਾਂ ਨਾਲ ਗੱਲਬਾਤ ਕਰੇਗੀ। “ਸਰਕਾਰ ਨੇ ਪੰਜਾਬ ਵਫ਼ਦ (ਕਿਸਾਨ ਯੂਨੀਅਨ) ਨੂੰ ਦੁਪਹਿਰ 3 ਵਜੇ ਬੁਲਾਇਆ ।
ਬਾਅਦ ਵਿਚ, ਸਰਕਾਰ ਅੱਜ ਸ਼ਾਮ 7 ਵਜੇ ਉੱਤਰ ਪ੍ਰਦੇਸ਼, ਉਤਰਾਖੰਡ, ਹਰਿਆਣਾ, ਦਿੱਲੀ ਤੋਂ ਆਏ ਡੈਲੀਗੇਟਸ (ਕਿਸਾਨ ਯੂਨੀਅਨ) ਨਾਲ ਮੀਟਿੰਗ ਕਰੇਗੀ। ਉਹਨਾਂ ਕਿਹਾ ਕਿ ਸਾਰੇ ਇਸ ਮਾਮਲੇ 'ਤੇ ਅੰਤਮ ਫੈਸਲਾ ਚਾਹੁੰਦੇ ਹਨ , ”ਗਾਜ਼ੀਪੁਰ-ਗਾਜ਼ੀਆਬਾਦ (ਦਿੱਲੀ-ਯੂਪੀ) ਸਰਹੱਦ' ਤੇ ਬੀਕੇਯੂ ਦੇ ਪ੍ਰਧਾਨ ਨਰੇਸ਼ ਟਿਕੈਤ ਨੇ ਕਿਹਾ।ਇਸ ਦੌਰਾਨ, ਦਿੱਲੀ ਦੇ ਕੈਬਨਿਟ ਮੰਤਰੀ ਕੈਲਾਸ਼ ਗਹਿਲੋਤ ਨੇ ਬੁੜਾਰੀ ਵਿਰੋਧ ਸਥਾਨ ਦੀ ਫੇਰੀ ਦੌਰਾਨ ਕਿਹਾ, “ਇੱਥੇ ਸਹੀ ਗੱਲਬਾਤ ਹੋਣੀ ਚਾਹੀਦੀ ਹੈ ਅਤੇ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਕਿਉਂਕਿ ਉਹ ਸੱਚੇ ਹਨ। ਵਿਰੋਧ ਪ੍ਰਦਰਸ਼ਨ ਵਾਲੀਆਂ ਥਾਵਾਂ ਦਾ ਦੌਰਾ ਕਰਨ ਦਾ ਮੇਰਾ ਉਦੇਸ਼ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਸਹੂਲਤਾਂ ਨੂੰ ਯਕੀਨੀ ਬਣਾਉਣਾ ਹੈ। ”