ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…
ਨਵੀਂ ਦਿੱਲੀ : ਨਵੇਂ ਆਈ.ਟੀ ਨਿਯਮਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਟਵਿੱਟਰ ਵਿਚਾਲੇ ਵਿਵਾਦ ਚੱਲ ਰਿਹਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਨੇ ਟਵਿੱਟਰ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਨਵੇਂ ਆਈ ਟੀ ਨਿਯਮਾਂ ਨੂੰ ਸਵੀਕਾਰ ਅਤੇ ਲਾਗੂ ਕਰੋ ਨਹੀਂ ਤਾਂ ਅੰਜ਼ਾਮ ਭੁਗਤਣ ਨੂੰ ਤਿਆਰ ਰਹੋ।
[caption id="attachment_503551" align="aligncenter" width="300"]
ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…[/caption]
ਪੜ੍ਹੋ ਹੋਰ ਖ਼ਬਰਾਂ : Twitter ਨੇ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦਾ ਟਵਿੱਟਰ ਅਕਾਊਂਟ ਕੀਤਾ Unverified
ਕੇਂਦਰ ਸਰਕਾਰ ਦੁਆਰਾ ਜਾਰੀ ਅੰਤਿਮ ਨੋਟਿਸ ਵਿਚ ਕਿਹਾ ਗਿਆ ਹੈ ਕਿ ਟਵਿੱਟਰ ਨਵੇਂ ਆਈ ਟੀ ਨਿਯਮਾਂ ਦੀ ਪਾਲਣਾ ਨਾ ਕਰਨ ਵਿਚ ਆਈ.ਟੀ ਐਕਟ ਅਧੀਨ ਦੇਣਦਾਰੀ ਤੋਂ ਛੋਟ ਗੁਆ ਦੇਵੇਗਾ। ਦਰਅਸਲ 'ਚ ਸਰਕਾਰ ਨੇ ਟਵਿੱਟਰ ਇੰਡੀਆ ਨੂੰ ਨਵੇਂ ਆਈ.ਟੀ ਨਿਯਮਾਂ ਦੀ ਪਾਲਣਾ ਕਰਨ ਲਈ ਅੰਤਮ ਨੋਟਿਸ ਜਾਰੀ ਕੀਤਾ ਹੈ।
[caption id="attachment_503549" align="aligncenter" width="300"]
ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…[/caption]
ਸਰਕਾਰ ਨੇ ਕਿਹਾ ਕਿ ਟਵਿੱਟਰ ਇੰਡੀਆ ਨੂੰ ਤੁਰੰਤ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਅੰਤਮ ਨੋਟਿਸ ਦਿੱਤਾ ਗਿਆ ਹੈ, ਜਿਸ ਵਿਚ ਅਸਫਲ ਹੋਣ 'ਤੇ ਆਈ.ਟੀ ਐਕਟ, 2000 ਦੀ ਧਾਰਾ 79 ਤਹਿਤ ਉਪਲਬਧ ਦੇਣਦਾਰੀ ਤੋਂ ਛੋਟ ਗੁਆ ਲਵੇਗੀ ਅਤੇ ਟਵਿੱਟਰ ਆਈ.ਟੀ ਐਕਟ ਅਤੇ ਭਾਰਤ ਦੇ ਹੋਰ ਜੁਰਮਾਨੇ ਕਾਨੂੰਨ ਦੇ ਅਨੁਸਾਰ ਨਤੀਜਿਆਂ ਲਈ ਜ਼ਿੰਮੇਵਾਰ ਹੋਵੇਗਾ।
[caption id="attachment_503550" align="aligncenter" width="300"]
ਮੋਦੀ ਸਰਕਾਰ ਨੇ ਟਵਿੱਟਰ ਨੂੰ ਦਿੱਤੀ ਆਖ਼ਰੀ ਚੇਤਾਵਨੀ, ਨਵੇਂ ਨਿਯਮ ਦੀ ਪਾਲਣਾ ਕਰੋ ਨਹੀਂ ਤਾਂ…[/caption]
ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਟਵਿੱਟਰ ਨੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਿੱਜੀ ਖਾਤੇ ਵਿਚੋਂ ਨੀਲੀ ਟਿਕ ਨੂੰ ਹਟਾ ਦਿੱਤਾ ਸੀ। ਹਾਲਾਂਕਿ, ਕੁਝ ਘੰਟਿਆਂ ਬਾਅਦ ਟਵਿੱਟਰ ਨੇ ਦੁਬਾਰਾ ਖਾਤੇ ਦੀ ਤਸਦੀਕ ਕੀਤੀ ਅਤੇ ਨੀਲੀ ਟਿਕ ਵਾਪਸ ਕਰ ਦਿੱਤੀ। ਇੰਨਾ ਹੀ ਨਹੀਂ ਟਵਿੱਟਰ ਨੇ ਆਰਐਸਐਸ ਮੁਖੀ ਮੋਹਨ ਭਾਗਵਤ ਦੇ ਖਾਤੇ ਵਿਚੋਂ ਨੀਲੀ ਟਿਕ ਨੂੰ ਵੀ ਹਟਾ ਦਿੱਤਾ ਹੈ।
-PTCNews