ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ
ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਗਰੀਬਾਂ ਨੂੰ ਮੁਫ਼ਤ ਅਨਾਜ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਮਈ ਅਤੇ ਜੂਨ ਦੇ ਮਹੀਨਿਆਂ ਲਈ ਵੀ ਲਾਗੂ ਕਰ ਦਿੱਤਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਇਸ ਲਈ ਰਾਜਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਰਾਜਾਂ ਵਿੱਚ ਗਰੀਬਾਂ ਦੇ ਅਨਾਜ ਦੀ ਵੰਡ ਵੀ ਸ਼ੁਰੂ ਹੋ ਗਈ ਹੈ।
ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ, ਲੇਖਕ ਅਤੇ ਡਾਇਰੈਕਟਰ ਸੁਖਜਿੰਦਰ ਸ਼ੇਰਾ
[caption id="attachment_495059" align="aligncenter" width="300"] ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption]
ਕਿਸ ਨੂੰ ਅਤੇ ਕਿੰਨਾ ਮਿਲੇਗਾ ਅਨਾਜ
ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਰਾਸ਼ਨ ਕਾਰਡ ਧਾਰਕਾਂ ਨੂੰ ਮੁਫ਼ਤ ਅਨਾਜ ਮਿਲੇਗਾ। ਜੇ ਤੁਹਾਡੇ ਰਾਸ਼ਨ ਕਾਰਡ ਵਿਚ ਚਾਰ ਮੈਂਬਰਾਂ ਦੇ ਨਾਮ ਦਰਜ ਹੈ ਤਾਂ ਇਕ ਵਿਅਕਤੀ ਨੂੰ ਪੰਜ ਕਿੱਲੋ ਦੇ ਹਿਸਾਬ ਨਾਲ ਕੁੱਲ 20 ਕਿੱਲੋ ਅਨਾਜ ਤੁਹਾਨੂੰ ਮਿਲੇਗਾ। ਇਹ ਅਨਾਜ ਹਰ ਮਹੀਨੇ ਮਿਲਣ ਵਾਲੇ ਰਾਸ਼ਨ ਤੋਂ ਵੱਖ ਹੋਵੇਗਾ। ਜੇਕਰ ਤੁਹਾਨੂੰ ਹਰ ਮਹੀਨੇ ਰਾਸ਼ਨ ਕਾਰਡ ਉੱਤੇ ਪੰਜ ਕਿੱਲੋ ਅਨਾਜ ਮਿਲਦਾ ਹੈ ਤਾਂ ਤੁਹਾਨੂੰ ਮਈ ਅਤੇ ਜੂਨ ਮਹੀਨੇ ਵਿਚ ਪੰਜ ਕਿੱਲੋ ਜ਼ਿਆਦਾ ਅਨਾਜ ਮਿਲੇਗਾ।
[caption id="attachment_495057" align="aligncenter" width="300"]
ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption]
ਕਿੱਥੇ ਮਿਲੇਗਾ ਮੁਫ਼ਤ ਰਾਸ਼ਨ
ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ ਦੇ ਤਹਿਤ ਮਈ ਅਤੇ ਜੂਨ ਵਿਚ ਮੁਫਤ ਦਿੱਤਾ ਜਾਣ ਵਾਲਾ ਅਨਾਜ ਉਸੀ ਰਾਸ਼ਨ ਦੀ ਦੁਕਾਨ ਉੱਤੇ ਮਿਲੇਗਾ, ਜਿੱਥੇ ਰਾਸ਼ਨ ਕਾਰਡ ਉੱਤੇ ਮਿਲਦਾ ਹੈ। ਦੇਸ਼ ਦੇ ਲਗਭਗ 80 ਕਰੋੜ ਲੋਕਾਂ ਨੂੰ ਕੇਂਦਰ ਸਰਕਾਰ ਦੀ ਇਸ ਯੋਜਨਾ ਦਾ ਲਾਭ ਮਿਲੇਗਾ। ਕੇਂਦਰ ਸਰਕਾਰ ਇਸ ਯੋਜਨਾ 'ਤੇ 26 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰ ਇਸਦੇ ਯੋਗ ਹਨ।
[caption id="attachment_495056" align="aligncenter" width="300"]
ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption]
ਜੇਕਰ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਅਤੇ ਰਾਸ਼ਨ ਡੀਲਰ ਤੁਹਾਡੇ ਕੋਟੇ ਦਾ ਅਨਾਜਦੇਣ ਤੋਂ ਮਨਾ ਕਰ ਰਹੇ ਹਨ ਤਾਂ ਤੁਸੀ ਟੋਲ-ਫਰੀ ਨੰਬਰ ਉੱਤੇ ਸ਼ਿਕਾਇਤ ਕਰ ਸਕਦੇ ਹੋ। ਨੈਸ਼ਨਲ ਫੂਡ ਸਿਕਓਰਿਟੀ ਪੋਰਟਲ (NFSA) ਉੱਤੇ ਹਰ ਸੂਬੇ ਲਈ ਟੋਲ ਫਰੀ ਨੰਬਰ ਮੌਜੂਦ ਹੁੰਦੇ ਹਨ। ਇਸ ਉੱਤੇ ਕਾਲ ਕਰ ਕੇ ਤੁਸੀ ਆਪਣੀ ਸ਼ਿਕਾਇਤ ਦਰਜ ਕਰਾ ਸਕਦੇ ਹੋ। ਜੇਕਰ ਤੁਸੀ ਚਾਹੋ ਤਾਂ NFSA ਦੀ ਵੈੱਬਸਾਈਟ https: / /nfsa.gov.in ਉੱਤੇ ਜਾਕੇ ਮੇਲ ਲਿਖਕੇ ਵੀ ਸ਼ਿਕਾਇਤ ਦਰਜ ਕਰਾ ਸਕਦੇ ਹੋ।
[caption id="attachment_495055" align="aligncenter" width="300"]
ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption]
ਟੋਲ ਫਰੀ ਨੰਬਰ ਉੱਤੇ ਕਾਲ ਕਰ ਕੇ ਦਰਜ ਕਰਵਾ ਸਕਦੇ ਹੋ ਸ਼ਿਕਾਇਤ
ਬਿਹਾਰ - 1800 - 3456 - 194
ਛੱਤੀਸਗੜ - 1800 - 233 - 3663
ਗੋਵਾ - 1800 - 233 - 0022
ਗੁਜਰਾਤ - 1800 - 233 - 5500
ਹਰਿਆਣਾ - 1800 - 180 - 2087
ਹਿਮਾਚਲ ਪ੍ਰਦੇਸ਼ - 1800 - 180 - 8026
ਝਾਰਖੰਡ - 1800 - 345 - 6598 , 1800 - 212 - 5512
ਕਰਨਾਟਕ - 1800 - 425 - 9339
ਕੇਰਲ - 1800 - 425 - 1550
ਮਧੱਪ੍ਰਦੇਸ਼ - 181
ਮਹਾਰਾਸ਼ਟਰ - 1800 - 22 - 4950
ਮਣੀਪੁਰ - 1800 - 345 - 3821
ਮੇਘਾਲਿਆ - 1800 - 345 - 3670
ਮਿਜੋਰਮ - 1860 - 222 - 222 - 789 , 1800 - 345 - 3891
ਨਾਗਾਲੈਂਡ - 1800 - 345 - 3704 , 1800 - 345 - 3705
ਓਡਿਸ਼ਾ - 1800 - 345 - 6724 / 6760
ਪੰਜਾਬ - 1800 - 3006 - 1313
ਰਾਜਸਥਾਨ - 1800 - 180 - 6127
ਸਿੱਕਮ - 1800 - 345 - 3236
ਤਾਮਿਲਨਾਡੂ - 1800 - 425 - 5901
ਤੇਲੰਗਾਨਾ - 1800 - 4250 - 0333
ਤ੍ਰਿਪੁਰਾ - 1800 - 345 - 3665
ਉੱਤਰਪ੍ਰਦੇਸ਼ - 1800 - 180 - 0150
ਉਤਰਾਖੰਡ - 1800 - 180 - 2000 , 1800 - 180 - 4188
ਪੱਛਮ ਬੰਗਾਲ - 1800 - 345 - 5505
ਦਿੱਲੀ - 1800 - 110 - 841
ਜੰਮੂ - 1800 - 180 - 7106
ਕਸ਼ਮੀਰ - 1800 - 180 - 7011
ਅੰਡਮਾਨ ਅਤੇ ਨਿਕੋਬਾਰ ਦਵੀਪਸਮੂਹ - 1800 - 343 - 3197
ਚੰਡੀਗੜ - 1800 - 180 - 2068
ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਵ - 1800 - 233 - 4004
ਲਕਸ਼ਦਵੀਪ - 1800 - 425 - 3186
ਪੁਡੂਚੇਰੀ - 1800 - 425 - 1082
ਆਂਧਰ ਪ੍ਰਦੇਸ਼ - 1800 - 425 - 2977
ਅਰੁਣਾਚਲ ਪ੍ਰਦੇਸ਼ - 03602244290
ਅਸਾਮ - 1800 - 345 - 3611
ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਦੇਸ਼ ਵਿੱਚ ਪੂਰਾ ਤਾਲਾਬੰਦ ਲਾਗੂ ਕੀਤਾ ਗਿਆ ਸੀ ਤਾਂ ਗਰੀਬ ਪਰਿਵਾਰਾਂ ਲਈ ਰਾਸ਼ਨ ਇਕੱਠਾ ਕਰਨਾ ਮੁਸ਼ਕਲ ਹੋ ਗਿਆ ਸੀ। ਮਾਰਚ 2020 ਤੱਕ ਕੇਂਦਰ ਸਰਕਾਰ ਨੇ ਇਹ ਯੋਜਨਾ ਬੀਪੀਐਲ ਪਰਿਵਾਰਾਂ ਲਈ ਅਰੰਭ ਕੀਤੀ। ਪਿਛਲੇ ਸਾਲ ਸਰਕਾਰ ਨੇ ਪ੍ਰਤੀ ਵਿਅਕਤੀ ਪੰਜ ਕਿਲੋ ਕਣਕ ਜਾਂ ਚਾਵਲ ਅਤੇ ਇਕ ਪਰਿਵਾਰ ਲਈ ਇਕ ਕਿਲੋ ਦਾਲ ਦਾ ਮੁਫਤ ਐਲਾਨ ਕੀਤਾ ਸੀ।
[caption id="attachment_495058" align="aligncenter" width="300"]
ਮਈ ਅਤੇ ਜੂਨ 'ਚ ਗਰੀਬਾਂ ਨੂੰ ਮੁਫ਼ਤ ਰਾਸ਼ਨ ਦੇ ਰਹੀ ਹੈ ਮੋਦੀ ਸਰਕਾਰ , ਪੜ੍ਹੋ ਕਿਸਨੂੰ ਅਤੇ ਕਿੰਨਾ ਮਿਲੇਗਾ ਰਾਸ਼ਨ[/caption]
ਕੀ ਨੱਕ 'ਚ ਨਿੰਬੂ ਦੇ ਰਸ ਦੀਆਂ 2 ਬੂੰਦਾਂ ਪਾਉਣ ਨਾਲ ਖ਼ਤਮ ਹੋ ਜਾਵੇਗਾ ਕੋਰੋਨਾ ? ਜਾਣੋਂ ਇਸ ਦਾਅਵੇ ਦੀ ਸੱਚਾਈ
ਯੋਜਨਾ ਨੂੰ ਬਾਅਦ ਵਿਚ ਨਵੰਬਰ 2020 ਵਿਚ ਵਧਾ ਦਿੱਤਾ ਗਿਆ। ਉਸ ਤੋਂ ਬਾਅਦ ਕੋਰੋਨਾ ਦੇ ਮਾਮਲੇ ਆਮ ਹੋਣ ਤੋਂ ਬਾਅਦ ਯੋਜਨਾ ਮੁਲਤਵੀ ਕਰ ਦਿੱਤੀ ਗਈ। ਹੁਣ ਇਕ ਵਾਰ ਫਿਰ ਸਰਕਾਰ ਨੇ ਇਹ ਯੋਜਨਾ ਸ਼ੁਰੂ ਕੀਤੀ ਹੈ। ਸ਼ੁਰੂ ਵਿੱਚ ਮਈ ਅਤੇ ਜੂਨ ਵਿੱਚ ਦੋ ਮਹੀਨਿਆਂ ਲਈ ਯੋਜਨਾਵਾਂ ਅਰੰਭੀਆਂ ਗਈਆਂ ਹਨ। ਸਥਿਤੀ ਦੇ ਅਧਾਰ 'ਤੇ ਇਸ ਯੋਜਨਾ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ।
-PTCNews