ਕੇਂਦਰ ਸਰਕਾਰ ਨੇ ਸਰਕਾਰੀ ਦਫਤਰਾਂ ਦੇ ਕਬਾੜ ਤੋਂ ਕਮਾਏ 254 ਕਰੋੜ
ਨਵੀਂ ਦਿੱਲੀ, 26 ਅਕਤੂਬਰ: ਦੀਵਾਲੀ ਮੌਕੇ ਸਫ਼ਾਈ ਦੌਰਾਨ ਕੇਂਦਰ ਸਰਕਾਰ ਨੂੰ ਵੱਡੀ ਰਕਮ ਮਿਲੀ ਹੈ। ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਦਫ਼ਤਰਾਂ ਤੋਂ ਸਕਰੈਪ (ਕਬਾੜ) ਦੀ ਵਿਕਰੀ ਤੋਂ ਕਰੀਬ 254 ਕਰੋੜ ਰੁਪਏ ਪ੍ਰਾਪਤ ਹੋਏ ਹਨ। ਵੱਡੀ ਗੱਲ ਇਹ ਹੈ ਕਿ 37 ਲੱਖ ਵਰਗ ਫੁੱਟ ਜ਼ਮੀਨ ਵੀ ਖਾਲੀ ਹੋਈ ਹੈ। ਹਾਲਾਂਕਿ ਇਹ ਸਫਾਈ ਮੁਹਿੰਮ 31 ਅਕਤੂਬਰ ਤੱਕ ਜਾਰੀ ਰਹੇਗੀ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਦੀਵਾਲੀ 'ਤੇ ਤਿੰਨ ਹਫ਼ਤਿਆਂ ਦੀ ਸਫ਼ਾਈ ਮੁਹਿੰਮ ਦੌਰਾਨ ਕਰੀਬ 254 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ 37 ਲੱਖ ਵਰਗ ਫੁੱਟ ਜ਼ਮੀਨ ਵੀ ਖਾਲੀ ਹੋਈ ਹੈ। ਜਿਸ 'ਤੇ ਕਬਾੜ ਰੱਖਿਆ ਹੋਇਆ ਸੀ। ਹੁਣ ਇਸ ਜ਼ਮੀਨ ਨੂੰ ਹੋਰ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਸਾਲ ਚਲਾਈ ਗਈ ਮੁਹਿੰਮ ਤਹਿਤ ਸਰਕਾਰ ਨੇ ਕਬਾੜ ਵੇਚ ਕੇ 62 ਕਰੋੜ ਰੁਪਏ ਕਮਾਏ ਸਨ। ਕੇਂਦਰ ਸਰਕਾਰ ਨਾਲ ਸਬੰਧਤ ਸਾਰੇ ਵਿਭਾਗਾਂ ਵਿੱਚ 31 ਅਕਤੂਬਰ ਤੱਕ ਸਫਾਈ ਅਭਿਆਨ ਜਾਰੀ ਰਹੇਗਾ। ਇਸ ਦੌਰਾਨ ਉਹ ਚੀਜ਼ਾਂ ਵੇਚੀਆਂ ਜਾ ਰਹੀਆਂ ਹਨ ਜੋ ਕਿਸੇ ਕੰਮ ਨਹੀਂ ਆਉਂਦੀਆਂ। ਉਹਨਾਂ ਵਿੱਚ ਨਾ ਵਰਤੀਆਂ ਗਈਆਂ ਫਾਈਲਾਂ ਵੀ ਸ਼ਾਮਲ ਹਨ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਦੀ ਸਵੱਛਤਾ ਮੁਹਿੰਮ ਇੱਕ ਜਨ ਅੰਦੋਲਨ ਬਣ ਗਈ ਹੈ। ਕੇਂਦਰੀ ਮੰਤਰੀ ਨੇ ਦੱਸਿਆ ਕਿ ਇਸ ਦੌਰਾਨ ਕਰੀਬ 40 ਲੱਖ ਫਾਈਲਾਂ ਦੀ ਸਮੀਖਿਆ ਕੀਤੀ ਗਈ। ਇਨ੍ਹਾਂ ਵਿੱਚੋਂ 3 ਲੱਖ ਦੇ ਕਰੀਬ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਡੇਢ ਸਾਲ ਵਿੱਚ 10 ਲੱਖ ਭਰਤੀਆਂ ਕਰਨ ਦਾ ਫੈਸਲਾ ਕੀਤਾ ਹੈ। ਇਸ ਵਾਰ ਧਨਤੇਰਸ 'ਤੇ ਪ੍ਰਧਾਨ ਮੰਤਰੀ ਨੇ 75 ਹਜ਼ਾਰ ਲੋਕਾਂ ਨੂੰ ਨਿਯੁਕਤੀ ਪੱਤਰ ਸੌਂਪੇ ਸਨ। ਇਹ ਵੀ ਪੜ੍ਹੋ: ਮਿਸੀਸਾਗਾ 'ਚ ਦੀਵਾਲੀ ਮਨਾ ਰਹੇ ਖਾਲਿਸਤਾਨੀ ਤੇ ਭਾਰਤੀ ਸਮਰਥਕਾਂ ਵਿਚਕਾਰ ਝੜਪ ਕੇਂਦਰੀ ਮੰਤਰੀ ਅਨੁਸਾਰ ਸਰਕਾਰੀ ਦਫ਼ਤਰਾਂ ਵਿੱਚ ਬੇਕਾਰ ਹੋ ਚੁੱਕੀਆਂ ਫਾਈਲਾਂ ਤੋਂ ਇਲਾਵਾ ਕੰਪਿਊਟਰ ਅਤੇ ਹੋਰ ਕਿਸਮ ਦਾ ਇਲੈਕਟ੍ਰਾਨਿਕ ਵੇਸਟ ਵੀ ਕੱਢਿਆ ਜਾ ਰਿਹਾ ਹੈ। ਹੁਣ ਤੱਕ ਕੇਂਦਰੀ ਸਕੱਤਰੇਤ ਤੋਂ ਹੀ 40 ਲੱਖ ਤੋਂ ਵੱਧ ਫਾਈਲਾਂ ਨੂੰ ਹਟਾਇਆ ਜਾ ਚੁੱਕਾ ਹੈ। -PTC News