Fri, Jan 17, 2025
Whatsapp

ਰਾਸ਼ਨ ਕਾਰਡ ਧਾਰਕਾਂ ਲਈ ਕੇਂਦਰ ਨੇ ਲਿਆ ਵੱਡਾ ਫੈਸਲਾ, ਜਾਣੋ ਪੂਰੀ ਪ੍ਰੀਕ੍ਰਿਆ

Reported by:  PTC News Desk  Edited by:  Jagroop Kaur -- December 13th 2020 03:09 PM
ਰਾਸ਼ਨ ਕਾਰਡ ਧਾਰਕਾਂ ਲਈ ਕੇਂਦਰ ਨੇ ਲਿਆ ਵੱਡਾ ਫੈਸਲਾ, ਜਾਣੋ ਪੂਰੀ ਪ੍ਰੀਕ੍ਰਿਆ

ਰਾਸ਼ਨ ਕਾਰਡ ਧਾਰਕਾਂ ਲਈ ਕੇਂਦਰ ਨੇ ਲਿਆ ਵੱਡਾ ਫੈਸਲਾ, ਜਾਣੋ ਪੂਰੀ ਪ੍ਰੀਕ੍ਰਿਆ

ਕੇਂਦਰ ਵਲੋਂ ਲੋੜਵੰਦਾਂ ਨੂੰ ਰਾਸ਼ਨ ਦਿਵਾਉਣ ਲਈ ਕਈ ਨਵੇਂ ਫੈਸਲੇ ਲਏ ਗਏ ਤਹਿਤ ਹੁਣ ਇਕ ਵਾਰ ਫਿਰ ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰਾਂ ਨੇ ਰਾਸ਼ਨ ਕਾਰਡ ਸੰਬੰਧੀ ਇਕ ਨਵਾਂ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਹੈ। ਇਸਦੇ ਤਹਿਤ ਜੇਕਰ ਕਾਰਡ ਧਾਰਕ 3 ਮਹੀਨਿਆਂ ਤੋਂ ਰਾਸ਼ਨ ਨਹੀਂ ਲਿਆ ਹੈ, ਤਾਂ ਤੁਹਾਡਾ ਰਾਸ਼ਨ ਕਾਰਡ ਰੱਦ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਨੇ ਵੀ ਇਸ ਨੂੰ ਲਾਗੂ ਕਰਨਾ ਆਰੰਭ ਕਰ ਦਿੱਤਾ ਹੈ।
Very good news for people with ration card : Modi government - Tezz Buzz  English | DailyHunt
ਹਾਲ ਹੀ ਵਿਚ ਉੱਤਰ ਪ੍ਰਦੇਸ਼ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਹਰ ਜ਼ਿਲ੍ਹੇ ਤੋਂ ਰਿਪੋਰਟ ਮੰਗੀ ਹੈ। ਜ਼ਿਲ੍ਹਿਆਂ ਤੋਂ ਸੂਚਨਾ ਮਿਲਦਿਆਂ ਹੀ ਰਾਸ਼ਨ ਕਾਰਡ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।ਉੱਤਰ ਪ੍ਰਦੇਸ਼ ਦੇ ਖੁਰਾਕ ਸਪਲਾਈ ਵਿਭਾਗ ਨੇ ਅਜਿਹੇ ਲੋਕਾਂ ਦੀ ਸੂਚੀ ਮੰਗੀ ਹੈ, ਜਿਨ੍ਹਾਂ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਰਾਸ਼ਨ ਨਹੀਂ ਲਿਆ ਹੈ। ਵਿਭਾਗ ਦਾ ਮੰਨਣਾ ਹੈ ਕਿ ਪਹਿਲਾਂ ਪ੍ਰਵਾਸੀ ਜਾਂ ਕਾਮੇ ਬਾਹਰ ਜਾਣ ਕਾਰਨ ਰਾਸ਼ਨ ਨਹੀਂ ਲੈ ਸਕਦੇ ਸਨ |
Digital ration cards on anvil, pan-India services by March 2021, Government  News, ET Government
ਪਰ ਹੁਣ ਦੇਸ਼ ਵਿਚ ਵਨ ਨੈਸ਼ਨ ਵਨ ਰਾਸ਼ਨ ਕਾਰਡ ਯੋਜਨਾ ਯਾਨੀ ਪੋਰਟੇਬਿਲਟੀ ਲਾਗੂ ਹੋਣ ਤੋਂ ਬਾਅਦ ਉਹ ਕਿਤੇ ਵੀ ਰਾਸ਼ਨ ਲੈ ਸਕਦੇ ਹਨ। ਅਜਿਹੀ ਸਥਿਤੀ ਵਿਚ ਵੀ ਜੇ ਲਾਭਪਾਤਰੀ ਰਾਸ਼ਨ ਨਹੀਂ ਲੈ ਰਹੇ, ਤਾਂ ਇਸਦਾ ਅਰਥ ਇਹ ਹੈ ਕਿ ਉਹ ਆਪਣਾ ਪੇਟ ਭਰ ਸਕਣ ਦੇ ਯੋਗ ਹਨ। ਅਜਿਹੀ ਸਥਿਤੀ ਵਿਚ ਰਾਸ਼ਨ ਕਾਰਡ ਨੂੰ ਰੱਦ ਕਰਕੇ ਦੂਜੇ ਲੋੜਵੰਦਾਂ ਨੂੰ ਕਾਰਡ ਜਾਰੀ ਕੀਤੇ ਜਾਣ ਤਾਂ ਹੋਰਾਂ ਨੂੰ ਵੀ ਇਸ ਦਾ ਲਾਭ ਮਿਲ ਸਕੇਗਾ।
One nation, one ration card' scheme: West Bengal planning to opt outਹਾਲ ਹੀ 'ਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੂਬਾ ਸਰਕਾਰਾਂ ਨੇ ਸੈਕਸ ਵਰਕਰਾਂ ਦਾ ਰਾਸ਼ਨ ਕਾਰਡ ਬਣਾਉਣ ਦਾ ਫੈਸਲਾ ਕੀਤਾ ਸੀ। ਕੇਂਦਰ ਸਰਕਾਰ ਦੀਆਂ ਹਦਾਇਤਾਂ 'ਤੇ ਸੂਬਾ ਸਰਕਾਰਾਂ ਨੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਲਈ ਰਾਸ਼ਨ ਕਾਰਡ ਬਣਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਦੀਆਂ ਕੁਝ ਸੂਬਾ ਸਰਕਾਰਾਂ ਗਰੀਬ, ਕੈਂਸਰ, ਕੋੜ੍ਹ ਅਤੇ ਏਡਜ਼ ਦੇ ਮਰੀਜ਼ਾਂ ਨੂੰ ਮੁਫਤ ਵਿਚ ਰਾਸ਼ਨ ਦੇਣ ਜਾ ਰਹੀਆਂ ਹਨ।One Nation One Ration Card Scheme launched for two cluster states | पहली  बार लॉन्च हुई 'एक देश- एक राशन कार्ड' योजना, लाभार्थियों को होगा फायदा |  Hindi News, बिजनेसਕੇਂਦਰ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਦੇਸ਼ ਦੇ ਸਾਰੇ ਸੂਬਿਆਂ ਨੂੰ 31 ਮਾਰਚ 2021 ਤੱਕ ਵਨ ਨੇਸ਼ਨ ਵਨ ਰਾਸ਼ਨ ਕਾਰਡ ਸਕੀਮ ਨਾਲ ਜੋੜਿਆ ਜਾਵੇ। ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਧੀਨ ਆਉਣ ਵਾਲੇ ਸਾਰੇ 81 ਕਰੋੜ ਲਾਭਪਾਤਰੀ ਇਸ ਦੇ ਲਾਭ ਮੁੜ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ।

Top News view more...

Latest News view more...

PTC NETWORK