ਕੇਂਦਰ ਦੀ ਸੂਬਿਆਂ ਲਈ ਐਡਵਾਈਜ਼ਰੀ, ਕਿਹਾ-ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ 'ਤੇ ਕਰੋ ਸਖ਼ਤੀ
ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਗ੍ਰਹਿ ਸਕੱਤਰ ਅਜੈ ਭੱਲਾ ਨੇ ਸੂਬੇ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ, ਜਿਸ 'ਚ ਮਹਾਮਾਰੀ ਨੂੰ ਲੈ ਕੇ 5 ਕੌਮੀ ਪ੍ਰੋਗਰਾਮ ਬਣਾਉਣ ਦੀ ਗੱਲ ਕਹੀ ਗਈ ਹੈ। ਸਰਕਾਰ ਵੱਲੋਂ ਸੂਬਿਆਂ ਨੂੰ ਟੈਸਟ, ਟਰੈਕ, ਟ੍ਰੀਟਮੈਂਟ ਵੈਕਸੀਨੇਸ਼ਨ ਤੇ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਦਾ ਨਿਰਦੇਸ਼ ਦਿੱਤਾ ਹੈ।
ਪੜੋ ਹੋਰ ਖਬਰਾਂ: ਪਾਕਿ ‘ਚ ਜ਼ਬਰਦਸਤ ਬੰਬ ਧਮਾਕੇ ‘ਚ 9 ਚੀਨੀਆਂ ਸਣੇ 13 ਲੋਕਾਂ ਦੀ ਮੌਤ
ਕੇਂਦਰ ਸਰਕਾਰ ਨੇ ਸੂਬਿਆਂ ਤੋਂ ਕੋਰੋਨਾ ਪ੍ਰੋਟੋਕਾਲ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਤੇ ਭੀੜਭਾੜ ਵਾਲੇ ਇਲਾਕਿਆਂ ਨੂੰ ਕਾਬੂ ਕਰਨ ਲਈ ਕਿਹਾ ਹੈ। ਐਡਵਾਈਜ਼ਰੀ 'ਚ ਸੂਬਿਆਂ ਨੂੰ ਕੋਰੋਨਾ ਦਾ ਪ੍ਰਬੰਧਨ ਸਹੀ ਤਰੀਕੇ ਨਾਲ ਸੁਨਿਸ਼ਚਿਤ ਕਰਨ ਦੀ ਵੀ ਗੱਲ ਕਹੀ ਗਈ ਹੈ।
ਪੜੋ ਹੋਰ ਖਬਰਾਂ: ਕੇਂਦਰੀ ਕਰਮਚਾਰੀਆਂ ਨੂੰ ਮੋਦੀ ਸਰਕਾਰ ਦਾ ਗਿਫਟ, DA 17 ਫੀਸਦੀ ਤੋਂ ਵਧਾ ਕੇ ਕੀਤਾ 28 ਫੀਸਦੀ
ਐਡਵਾਈਜ਼ਰੀ ਜਾਰੀ ਕਰਦਿਆਂ ਕੇਂਦਰ ਸਰਕਾਰ ਨੇ ਕਿਹਾ ਕਿ ਅਜੇ ਵੀ ਸੋਸ਼ਲ ਡਿਸਟੈਂਸਿੰਗ ਦੀ ਉਲੰਘਣਾ ਹੋ ਰਹੀ ਹੈ। ਬਾਜ਼ਾਰਾਂ 'ਚ ਵੀ ਭਾਰੀ ਭੀੜ ਉਮੜ ਰਹੀ ਹੈ। ਕੁਝ ਸੂਬਿਆਂ 'ਚ ਆਰ ਕਾਰਕ ਦੇ ਵਾਧੇ ਦਾ ਚਿੰਤਾ ਦਾ ਵਿਸ਼ਾ ਹੈ।
ਪੜੋ ਹੋਰ ਖਬਰਾਂ: ਫਰਾਂਸ: ‘ਗੂਗਲ’ ‘ਤੇ ਲੱਗਾ 59.2 ਕਰੋੜ ਡਾਲਰ ਦਾ ਜੁਰਮਾਨਾ, ਜਾਣੋ ਕੀ ਸੀ ਕਾਰਨ
ਅਜੇ ਕੁਝ ਦਿਨ ਪਹਿਲਾਂ ਪੀਐੱਮ ਮੋਦੀ ਨੇ ਭੀੜਭਾੜ ਵਾਲੇ ਸਥਾਨਾਂ 'ਤੇ ਲੋਕਾਂ ਵੱਲੋਂ ਕੋਵਿਡ-19 ਦੇ ਨਿਯਮਾਂ ਦਾ ਪਾਲਣ ਨਾ ਕਰਨ 'ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਸੀ ਕਿ ਲਾਪਰਵਾਹੀ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਤੇ ਇਕ ਛੋਟੀ ਜਿਹੀ ਗਲਤੀ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ, ਜਿਸ ਨਾਲ ਮਹਾਮਾਰੀ ਤੋਂ ਲੜਾਈ ਕਮਜ਼ੋਰ ਪੈ ਸਕਦੀ ਹੈ।
-PTC News