ਕੋਵਿਡ-19 ਕਾਰਨ ਅਗਲੇ ਹੁਕਮਾਂ ਤੱਕ ਮਰਦਮਸ਼ੁਮਾਰੀ ਮੁਲਤਵੀ
ਨਵੀਂ ਦਿੱਲੀ : ਮਰਦਮਸ਼ੁਮਾਰੀ-2021 ਤੇ ਸਬੰਧਤ ਜ਼ਮੀਨੀ ਗਤੀਵਿਧੀਆਂ ਨੂੰ ਕੋਵਿਡ-19 ਮਹਾਮਾਰੀ ਦੇ ਕਾਰਨ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ। ਹੇਠਲੇ ਸਦਨ ਵਿੱਚ ਸ਼ਿਸ਼ੀਰ ਕੁਮਾਰ ਅਧਿਕਾਰੀ ਨੇ ਪੁੱਛਿਆ ਸੀ ਕਿ ਕੀ ਸਰਕਾਰ ਨੇ ਆਗਾਮੀ ਮਰਦਮਸ਼ੁਮਾਰੀ ਰਿਪੋਰਟ ਲਈ ਕੋਈ ਬਦਲਵਾਂ ਸਮਾਂ ਹੱਦ ਤੈਅ ਕੀਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਮਰਦਮਸ਼ੁਮਾਰੀ 2021 ਅਤੇ ਇਸ ਨਾਲ ਸਬੰਧਤ ਗਤੀਵਿਧੀਆਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਨੂੰ ਇਹ ਜਾਣਕਾਰੀ ਦਿੱਤੀ। ਨਿਤਿਆਨੰਦ ਰਾਏ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਮਰਦਮਸ਼ੁਮਾਰੀ 2021 ਅਤੇ ਸਬੰਧਤ ਜ਼ਮੀਨੀ ਗਤੀਵਿਧੀਆਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਇਹ ਵੀ ਪੁੱਛਿਆ ਸੀ ਕਿ ਜਦੋਂ ਤੋਂ ਡਿਮਾਂਡ ਆਰਡਰ ਭੇਜੇ ਗਏ ਹਨ, ਉਦੋਂ ਤੋਂ ਮਰਦਮਸ਼ੁਮਾਰੀ ਅਧਿਕਾਰੀ ਦੀਆਂ ਕਿੰਨੀਆਂ ਅਸਾਮੀਆਂ ਭਰੀਆਂ ਗਈਆਂ ਹਨ? ਜਵਾਬ ਵਿੱਚ ਰਾਏ ਨੇ ਕਿਹਾ ਕਿ ਸਾਲ-2020 ਤੇ 2021 ਵਿੱਚ ਕੁੱਲ 372 ਅਸਾਮੀਆਂ ਭਰੀਆਂ ਗਈਆਂ ਹਨ। 1,736 ਅਸਾਮੀਆਂ ਨੂੰ ਭਰਨ ਦੀ ਮੰਗ ਸਟਾਫ ਸਿਲੈਕਸ਼ਨ ਕਮਿਸ਼ਨ ਅਤੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਭੇਜੀ ਗਈ ਹੈ। ਗ੍ਰਹਿ ਰਾਜ ਮੰਤਰੀ ਨੇ ਕਿਹਾ ਕਿ ਰਾਸ਼ਟਰੀ ਨਮੂਨਾ ਸਰਵੇਖਣ ਪੇਂਡੂ ਖੇਤਰਾਂ ਵਿੱਚ ਆਪਣੇ ਸਰਵੇਖਣ ਦੇ ਆਧਾਰ ਵਜੋਂ ਤਾਜ਼ਾ ਪ੍ਰਕਾਸ਼ਿਤ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਵਰਤੋਂ ਕਰਦਾ ਹੈ, ਜਦੋਂ ਕਿ ਸ਼ਹਿਰੀ ਬਲਾਕਾਂ ਦੀ ਸੂਚੀ ਸ਼ਹਿਰੀ ਖੇਤਰਾਂ ਲਈ ਵਰਤੀ ਜਾਂਦੀ ਹੈ। ਇਹ ਵੀ ਪੜ੍ਹੋ : ਆਮ ਆਦਮੀ ਕਲੀਨਿਕ 'ਚ 41 ਟੈਸਟ ਤੇ ਦਵਾਈਆਂ ਮਿਲਣਗੀਆਂ ਮੁਫ਼ਤ : ਜੌੜਾਮਾਜਰਾ