Ceasefire in Ukraine : ਰੂਸ ਨੇ ਯੂਕਰੇਨ ਦੇ ਚਾਰ ਸ਼ਹਿਰਾਂ 'ਚ ਸੀਜ਼ਫਾਇਰ ਦਾ ਕੀਤਾ ਐਲਾਨ
Russia declared a ceasefire in Ukraine: ਰੂਸ-ਯੂਕਰੇਨ ਵਿਚਾਲੇ (Russia Ukraine) ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਰੂਸ ਯੂਕਰੇਨ 'ਤੇ ਲਗਾਤਾਰ ਆਪਣੇ ਹਮਲੇ ਤੇਜ਼ ਕਰ ਰਿਹਾ ਹੈ। ਹਮਲੇ 'ਚ ਹੁਣ ਤੱਕ ਯੂਕਰੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਇਸ ਦੇ ਨਾਲ ਹੀ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ। ਹਾਲਾਂਕਿ ਯੂਕਰੇਨ ਦੇ ਚਾਰ ਸ਼ਹਿਰਾਂ ਵਿੱਚ (Ceasefire Russia Ukraine) ਸੀਜ਼ਫਾਇਰ ਦਾ ਐਲਾਨ ਕਰ ਦਿੱਤਾ ਗਿਆ ਹੈ। ਯੂਕਰੇਨ ਨਾਲ ਜੰਗ ਦੇ ਵਿਚਕਾਰ, ਰੂਸ ਨੇ ਚਾਰ ਖੇਤਰਾਂ ਵਿੱਚ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਇਸ ਨਾਲ ਭਾਰਤੀ ਵਿਦਿਆਰਥੀਆਂ ਨੂੰ ਵੀ ਰਾਹਤ ਮਿਲੇਗੀ। ਯੂਕਰੇਨ ਦੇ ਜਿਨ੍ਹਾਂ ਚਾਰ ਖੇਤਰਾਂ ਵਿੱਚ ਰੂਸ ਨੇ (Ceasefire Russia Ukraine)ਸੀਜ਼ਫਾਇਰ ਦਾ ਐਲਾਨ ਕੀਤਾ ਹੈ, ਉਨ੍ਹਾਂ ਵਿੱਚ ਰਾਜਧਾਨੀ ਕੀਵ ਦੇ ਨਾਲ-ਨਾਲ ਮਾਰੀਉਪੋਲ, ਖਾਰਕਿਵ ਅਤੇ ਸੁਮੀ ਸ਼ਾਮਲ ਹਨ। ਰੂਸ ਨੇ ਉੱਥੇ ਫਸੇ ਲੋਕਾਂ ਨੂੰ ਕੱਢਣ ਲਈ ਇਹ ਸਮਾਂ ਦਿੱਤਾ ਹੈ। ਦੱਸ ਦਈਏ ਕਿ ਯੂਕਰੇਨ ਦੇ ਸੂਮੀ ਸ਼ਹਿਰ 'ਚ ਅਜੇ ਵੀ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਫਸੇ ਹੋਏ ਹਨ, ਜਿਨ੍ਹਾਂ ਨੂੰ ਕੱਢਣਾ ਹੁਣ ਆਸਾਨ ਹੋ ਜਾਵੇਗਾ। ਹਾਲਾਂਕਿ ਰੂਸ ਪਹਿਲਾਂ ਵੀ ਜੰਗਬੰਦੀ ਦੀ ਗੱਲ ਕਰ ਚੁੱਕਾ ਹੈ ਪਰ ਫਿਰ ਇਸ ਜੰਗਬੰਦੀ ਦੀ ਉਲੰਘਣਾ ਵੀ ਕੀਤੀ ਗਈ। ਇਹ ਵੀ ਪੜ੍ਹੋ:WATCH: IPL 2022 ਦੇ ਨਵੇਂ ਪ੍ਰੋਮੋ 'ਚ ਐਮਐਸ ਧੋਨੀ ਦਾ ਵੱਖਰਾ ਅੰਦਾਜ਼ ਰੂਸ ਵੱਲੋਂ ਸੀਜ਼ਫਾਇਰ ਦਾ ਫੈਸਲਾ ਅਹਿਮ ਸਮੇਂ 'ਤੇ ਆਇਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ-ਨਾਲ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨਾਲ ਵੀ ਗੱਲਬਾਤ ਕਰਨਗੇ। ਪੀਐਮ ਮੋਦੀ ਦੋਵਾਂ ਨਾਲ ਅਲੱਗ-ਅਲੱਗ ਗੱਲਬਾਤ ਕਰਨਗੇ। ਜਾਣਕਾਰੀ ਮੁਤਾਬਕ ਗੱਲਬਾਤ ਦਾ ਮੁੱਖ ਏਜੰਡਾ ਯੂਕਰੇਨ 'ਚ ਫਸੇ ਭਾਰਤੀ ਲੋਕਾਂ ਨੂੰ ਬਚਾਉਣਾ ਹੈ। ਦੱਸ ਦੇਈਏ ਕਿ ਖਾਰਕਿਵ ਵਿੱਚ ਰੂਸੀ ਬੰਬ ਧਮਾਕੇ ਵਿੱਚ ਇੱਕ ਭਾਰਤੀ ਵਿਦਿਆਰਥੀ (ਨਵੀਨ) ਦੀ ਮੌਤ ਹੋ ਗਈ ਸੀ। -PTC News