CBSE ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ- ਪ੍ਰੀਖਿਆਵਾਂ ਦੇ ਫਾਰਮੈਟ 'ਚ ਹੋ ਸਕਦਾ ਵੱਡਾ ਬਦਲਾਅ
ਨਵੀਂ ਦਿੱਲੀ: ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੇ 10ਵੀਂ ਤੇ 12ਵੀਂ ਜਮਾਤ ਦੇ (CBSE 10th and12th Board Exam) ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ। 10ਵੀਂ-12ਵੀਂ ਦੀ ਪ੍ਰੀਖਿਆ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਵੱਲੋਂ ਅਗਲੇ ਸਾਲ ਤੋਂ ਇਕ ਟਰਮ 'ਚ ਕਰਵਾਈ ਜਾਵੇਗੀ। ਇੱਕ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਅਗਲੇ ਸੈਸ਼ਨ ਤੋਂ ਪ੍ਰੀਖਿਆ ਦੋ ਟਰਮ ਵਿੱਚ ਨਹੀਂ ਹੋਵੇਗੀ। ਸੀਬੀਐਸਈ ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕੋ ਪ੍ਰੀਖਿਆ ਫਾਰਮੈਟ 'ਚ (CBSE exams pattern) ਕਰਵਾਏ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਬੋਰਡ ਵੱਲੋਂ ਇਸ ਸਾਲ ਸੈਸ਼ਨ 2022-23 ਦੀ 10ਵੀਂ-12ਵੀਂ ਦੀ ਪ੍ਰੀਖਿਆ ਦੋ ਟਰਮਾਂ 'ਚ ਕਰਵਾਈ ਜਾ ਰਹੀ ਹੈ। ਪਹਿਲੀ ਟਰਮ ਦੀ ਪ੍ਰੀਖਿਆ ਦਾ ਨਤੀਜਾ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੂਜੇ ਟਰਮ ਦੀ ਪ੍ਰੀਖਿਆ 26 ਅਪ੍ਰੈਲ ਤੋਂ ਹੋਵੇਗੀ। ਟਰਮ-2 ਦੀ ਪ੍ਰੀਖਿਆ ਲਈ ਵਿਦਿਆਰਥੀਆਂ ਨੂੰ ਜ਼ਿਆਦਾ ਵਜ਼ਨ ਦਿੱਤਾ ਜਾਵੇਗਾ। ਇਹ ਵੀ ਪੜ੍ਹੋ: ਪੰਜਾਬ ਸਮੇਤ ਇਨ੍ਹਾਂ ਸੂਬਿਆਂ 'ਚ ਲੂ ਅਤੇ ਗਰਮੀ ਦਾ ਕਹਿਰ, ਜਾਣੋ ਕਿੱਥੇ ਪਵੇਗਾ ਮੀਂਹ ਸੂਤਰਾਂ ਦੇ ਮੁਤਾਬਿਕ ਸਿੱਖਿਆ ਮੰਤਰਾਲੇ ਦੇ ਰਿਪੋਰਟ 'ਚ ਕਿਹਾ ਹੈ ਕਿ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਇੱਕੋ ਪ੍ਰੀਖਿਆ ਫਾਰਮੈਟ 'ਚ ਕਰਵਾਏ ਜਾਣ ਦੀ ਸੰਭਾਵਨਾ ਹੈ।ਰਿਪੋਰਟ 'ਚ ਕਿਹਾ ਹੈ ਕਿ ਸੀਬੀਐਸਈ ਵੱਲੋਂ ਅਗਲੇ ਅਕਾਦਮਿਕ ਸੈਸ਼ਨ ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਸਿੰਗਲ ਪ੍ਰੀਖਿਆ ਫਾਰਮੈਟ 'ਚ ਆਯੋਜਿਤ ਕਰਨ ਦੀ ਸੰਭਾਵਨਾ ਹੈ। ਅਧਿਕਾਰੀ ਨੇ ਕਿਹਾ ਕਿ ਸੀਬੀਐਸਈ ਨੇ ਕਦੇ ਵੀ ਪੁਸ਼ਟੀ ਨਹੀਂ ਕੀਤੀ ਹੈ ਕਿ ਦੋ ਪ੍ਰੀਖਿਆਵਾਂ ਦਾ ਫਾਰਮੈਟ ਜਾਰੀ ਰਹੇਗਾ ਤੇ ਇਹ 'ਇਕ ਵਾਰ ਦਾ ਫਾਰਮੂਲਾ' ਸੀ। ਇਸ ਤੋਂ ਇਲਾਵਾ 10ਵੀਂ ਅਤੇ 12ਵੀਂ ਵਿੱਚ ਪੂਰਵ ਦੀ ਗਰੇਡਿੰਗ ਸਿਸਟਮ ਵੀ ਲਾਗੂ ਹੈ। ਕੋਚਿੰਗ ਕਲਾਸਾਂ ਸ਼ੁਰੂ ਕਰਨ ਦੀ ਜ਼ਰੂਰਤ ਨੂੰ ਖਤਮ ਕਰਨ ਲਈ ਬੋਰਡ ਅਤੇ ਪ੍ਰੀਖਿਆਵਾਂ ਦੀ ਮੌਜੂਦਾ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾਵੇਗਾ। ਮੌਜੂਦਾ ਮੁਲਾਂਕਣ ਪ੍ਰਣਾਲੀ ਕੁਝ ਖਾਮੀਆਂ ਨੂੰ ਦੂਰ ਕਰਨ ਅਤੇ ਸਮੁੱਚੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੋਰਡ ਪ੍ਰੀਖਿਆਵਾਂ ਦੇ ਮੁਲਾਂਕਣ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾਵੇਗਾ। -PTC News