Sat, Nov 9, 2024
Whatsapp

CBSE ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ

Reported by:  PTC News Desk  Edited by:  Pardeep Singh -- July 22nd 2022 10:06 AM -- Updated: July 22nd 2022 10:22 AM
CBSE ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ

CBSE ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ

CBSE ਬੋਰਡ ਨਤੀਜਾ 2022: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ  ਨੇ ਅੱਜ 22 ਜੁਲਾਈ 2022 ਨੂੰ 12ਵੀਂ ਜਮਾਤ ਦਾ ਨਤੀਜਾ ਜਾਰੀ ਕੀਤਾ ਹੈ। ਜਿਹੜੇ ਵਿਦਿਆਰਥੀ ਇਸ ਸਾਲ CBSE ਬੋਰਡ ਤੋਂ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਬੈਠੇ ਹਨ, ਉਹ CBSE ਬੋਰਡ ਦੀ ਅਧਿਕਾਰਤ ਵੈੱਬਸਾਈਟ cbse.gov.in, results.cbse.nic.in ਤੋਂ ਆਪਣਾ ਨਤੀਜਾ ਦੇਖ ਸਕਦੇ ਹਨ। ਬੋਰਡ ਪ੍ਰੀਖਿਆ ਦੇ ਨਤੀਜੇ (CBSE ਬੋਰਡ ਨਤੀਜਾ 2022) CBSE cbse.gov.in ਜਾਂ cbseresults.nic.in ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਗਏ ਹਨ। CBSE ਜਮਾਤ 12 ਦੇ ਨਤੀਜੇ ਵਿੱਚ ਕੁੜੀਆਂ ਨੇ 94.54% ਦੀ ਕੁੱਲ ਪਾਸ ਪ੍ਰਤੀਸ਼ਤਤਾ ਨਾਲ ਲੜਕਿਆਂ ਨੂੰ ਪਛਾੜਿਆ, ਜਦੋਂ ਕਿ ਲੜਕਿਆਂ ਨੇ 91.25% ਪ੍ਰਾਪਤ ਕੀਤਾ।

CBSE ਬਾਰਵੀਂ ਜਮਾਤ ਦਾ ਨਤੀਜਾ ਕਿਵੇਂ ਚੈੱਕ ਕਰੀਏ?

1. ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ cbseresults.nic.in 'ਤੇ ਜਾਓ। 2. ਫਿਰ 10ਵੀਂ ਜਾਂ 12ਵੀਂ ਜਮਾਤ ਦੇ ਨਤੀਜੇ 2022 ਲਿੰਕ 'ਤੇ ਕਲਿੱਕ ਕਰੋ। 3. ਇਸ ਤੋਂ ਬਾਅਦ ਬੋਰਡ ਦਾ ਰੋਲ ਨੰਬਰ, ਜਨਮ ਮਿਤੀ ਅਤੇ ਸਕੂਲ ਨੰਬਰ ਦਿਓ। 4. ਹੁਣ ਸਬਮਿਟ ਬਟਨ 'ਤੇ ਕਲਿੱਕ ਕਰੋ। 5.CBSE ਬੋਰਡ ਕਲਾਸ 10ਵੀਂ, 12ਵੀਂ ਦਾ ਨਤੀਜਾ 2022 ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ।

ਇਹ ਵੀ ਪੜ੍ਹੋ:ਦੇਸ਼ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 21,880 ਨਵੇਂ ਮਾਮਲੇ ਆਏ ਸਾਹਮਣੇ



-PTC News


Top News view more...

Latest News view more...

PTC NETWORK