CBSE-12ਵੀਂ ਜਮਾਤ ਦੇ ਪਹਿਲੇ ਪੜਾਅ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ
ਨਵੀਂ ਦਿੱਲੀ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 12ਵੀਂ ਜਮਾਤ ਦੀਆਂ ਪਹਿਲੇ ਪੜਾਅ ਦੀਆਂ ਪ੍ਰੀਖਿਆਵਾਂ ਦੀ ਪ੍ਰਫਾਰਮੈਂਸ ਰਿਪੋਰਟ ਅੱਜ ਸਕੂਲਾਂ ਨੂੰ ਰਿਲੀਜ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੀਬੀਐੱਸਈ ਨੇ ਬੀਤੇ ਵਰ੍ਹੇ ਐਲਾਨ ਕੀਤਾ ਸੀ ਕਿ ਬੋਰਡ ਪ੍ਰੀਖਿਆਵਾਂ ਦੋ ਪੜਾਵਾਂ ਵਿੱਚ ਲਈਆਂ ਜਾਣਗੀਆਂ। ਟਰਮ-1 ਦੀਆਂ ਪ੍ਰੀਖਿਆਵਾਂ ਬੀਤੇ ਵਰ੍ਹੇ ਨਵੰਬਰ 30 ਤੇ ਦਸੰਬਰ 11 ਦਰਮਿਆਨ ਕਰਵਾਈਆਂ ਗਈਆਂ ਸਨ। ਬੋਰਡ ਦੇ ਬੁਲਾਰੇ ਅਨੁਸਾਰ ਸਿਰਫ ਥਿਊਰੀ ਦੇ ਅੰਕ ਹੀ ਸਕੂਲਾਂ ਵਿੱਚ ਭੇਜੇ ਗਏ ਹਨ ਤੇ ਪ੍ਰੈਕਟੀਕਲ ਪ੍ਰੀਖਿਆਵਾਂ ਦੇ ਨੰਬਰ ਪਹਿਲਾਂ ਹੀ ਸਕੂਲਾਂ ਕੋਲ ਮੌਜੂਦ ਹਨ। ਦੱਸਣਯੋਗ ਹੈ ਕਿ ਸੀਬੀਐੱਸਈ ਨੇ 10ਵੀਂ ਜਮਾਤ ਦੀਆਂ ਟਰਮ-1 ਪ੍ਰੀਖਿਆਵਾਂ ਦੀ ਪ੍ਰਫਾਰਮੈਂਸ ਰਿਪੋਰਟ ਸਕੂਲਾਂ ਨੂੰ 12 ਮਾਰਚ ਨੂੰ ਰਿਲੀਜ਼ ਕੀਤੀ ਸੀ। ਜਾਣਕਾਰੀ ਅਨੁਸਾਰ CBSE 12ਵੀਂ ਕਲਾਸ ਟਰਮ-1 ਦੇ ਨਤੀਜੇ ਐਲਾਨ ਦਿੱਤੇ ਹਨ। ਜਿਹੜੇ ਉਮੀਦਵਾਰ 12ਵੀਂ ਜਮਾਤ ਦੀ 1 ਦੀ ਪ੍ਰੀਖਿਆ ਲਈ ਬੈਠੇ ਹਨ, ਉਹ ਆਪਣੇ ਨਤੀਜੇ ਆਪਣੇ ਸਕੂਲਾਂ ਰਾਹੀਂ ਦੇਖ ਸਕਦੇ ਹਨ। ਬੋਰਡ ਨੇ ਨਤੀਜਾ ਆਫਲਾਈਨ ਮੋਡ ਵਿੱਚ ਜਾਰੀ ਕੀਤਾ ਹੈ। ਬੋਰਡ ਨੇ ਫੈਸਲਾ ਕੀਤਾ ਹੈ ਕਿ ਉਹ ਪਾਸ ਜਾਂ ਫੇਲ੍ਹ ਜਾਂ ਜ਼ਰੂਰੀ ਦੁਹਰਾਉਣ ਵਜੋਂ ਟਰਮ-1 ਦੇ ਨਤੀਜਿਆਂ ਦਾ ਐਲਾਨ ਨਹੀਂ ਕਰੇਗਾ। ਅੰਤਮ ਨਤੀਜਾ ਟਰਮ 2 ਦੀ ਪ੍ਰੀਖਿਆ ਤੋਂ ਬਾਅਦ ਪ੍ਰਕਾਸ਼ਿਤ ਕੀਤਾ ਜਾਵੇਗਾ। ਟਰਮ-2 ਦੀਆਂ ਪ੍ਰੀਖਿਆਵਾਂ ਅਪ੍ਰੈਲ ਵਿੱਚ ਕਰਵਾਈਆਂ ਜਾਣਗੀਆਂ। CBSE ਨੇ ਟਰਮ-2 ਡੇਟ ਸ਼ੀਟ ਜਾਰੀ ਕਰ ਦਿੱਤੀ ਹੈ। 10ਵੀਂ ਅਤੇ 12ਵੀਂ ਜਮਾਤ ਲਈ ਟਰਮ-2 ਦੀ ਪ੍ਰੀਖਿਆ 26 ਅਪ੍ਰੈਲ ਤੋਂ ਹੋਵੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈਆਂ ਪ੍ਰੀਖਿਆਵਾਂ ਨਿਰਧਾਰਿਤ ਸਮੇਂ ਤੋਂ ਅੱਗੇ ਲਈਆਂ ਗਈਆਂ ਸਨ। ਇਹ ਵੀ ਪੜ੍ਹੋ : ਚੀਨ ਤੇ ਯੂਰਪ ਦੇਸ਼ਾਂ 'ਚ ਕੋਵਿਡ-19 ਦਾ ਕਹਿਰ; ਕੇਂਦਰ ਨੇ ਸਾਰੇ ਸੂਬਿਆਂ ਨੂੰ ਦਿੱਤੀਆਂ ਹਦਾਇਤਾਂ